ਬੀਤੇ ਦਿਨੀਂ ਪੰਜਾਬ ਬੰਦ ਦੌਰਾਨ ਕੁਝ ਸ਼ਰਾਰਤੀ ਪ੍ਰਦਰਸ਼ਨਕਾਰੀਆਂ ਵੱਲੋਂ ਸ਼ਰੇਆਮ ਸੜਕਾਂ ਤੇ ਲੋਕਾਂ ਦੀਆਂ ਦੁਕਾਨਾਂ ਤੇ ਗੁੰਡਾਗਰਦੀ ਤੇ ਲੁੱਟ ਖਸੁੱਟ ਵੀ ਕੀਤੀ ਗਈ ਪਰ ਪੁਲਸ ਪ੍ਰਸ਼ਾਸਨ ਮੂਕ ਦਰਸ਼ਕ ਬਣਿਆ ਰਿਹਾ ਜਿਸ ਦੇ ਚੱਲਦਿਆਂ ਨਕੋਦਰ ਵਿੱਚ ਇੱਕ ਦੁਕਾਨਦਾਰ ਵੱਲੋਂ ਪ੍ਰਦਰਸ਼ਨਕਾਰੀਆਂ ਦੀ ਜ਼ਬਰਦਸਤੀ ਵਿਰੁੱਧ ਆਪਣੀ ਦੁਕਾਨ ਦੀ ਆਪਣੀ ਜਾਣ ਦੀ ਰਾਖੀ ਲਈ ਗੋਲੀ ਚਲਾਉਣੀ ਪਈ ਪਰ ਨਕੋਦਰ ਵਿੱਚ ਹੋਏ ਝਗੜੇ ਦੇ ਸਬੰਧ ਚ ਪੁਲਸ ਪ੍ਰਸ਼ਾਸਨ ਨੇ ਉਕਤ ਸਿੱਖ ਨੌਜਵਾਨ ਤੇ ਤਾਂ ਤਿੰਨ ਸੋ ਸਤ ਦਵ ਪਰਚਾ ਦਰਜ ਕਰ ਦਿੱਤਾ ਪਰ ਪ੍ਰਦਰਸ਼ਨਕਾਰੀਆਂ ਖਿਲਾਫ ਕੋਈ ਵੀ ਕਾਰਵਾਈ ਨਾ ਕੀਤੀ ਜਿਸ ਦੇ ਵਿਰੋਧ ਚ ਸਿੱਖ ਜਥੇਬੰਦੀਆਂ ਸ੍ਰੀ ਗੁਰੂ ਗ੍ਰੰਥ ਸਤਿਕਾਰ ਕਮੇਟੀ ਅਤੇ ਸਿੱਖ ਤਾਲਮੇਲ ਕਮੇਟੀ ਦੇ ਸਿੰਘਾਂ ਵਲੋਂ ਨਕੋਦਰ ਥਾਣੇ ਦਾ ਵਿਸ਼ਾਲ ਘਰਾਓ ਕੀਤਾ ਗਿਆ
ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਮੁਖੀ ਭਾਈ ਸੁਖਜੀਤ ਸਿੰਘ ਖੋਸਾ ਨੇ ਪੁਲਸ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ੧੦ ਤਰੀਕ ਤਕ ਦੋਸ਼ੀਆਂ ਖਿਲਾਫ਼ ਕਾਰਵਾਈ ਕਰਕੇ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਖਾਲਸਾ ਪੰਥ ਚੁੱਪ ਨਹੀਂ ਬੈਠੇਗਾ ਉਨ੍ਹਾਂ ਇੱਥੋਂ ਤਕ ਕਹ ਦਿੱਤਾ ਕਿ ਪੁੱਠੇ ਕੰਮ ਕਰਨ ਵਾਲੇ ਦੋਸ਼ੀਆਂ ਦੇ ਗੁਟ ਵਡ ਦਿੱਤੇ ਜਾਣਗੇ ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦੇ ਹਾਲਾਤ ਖਰਾਬ ਹੁੰਦੇ ਹਨ ਤਾਂ ਉਸ ਦਾ ਜ਼ਿੰਮੇਵਾਰ ਪੁਲਿਸ ਪ੍ਰਸ਼ਾਸਨ ਹੋਵੇਗਾ

ਸਿੱਖ ਜਥੇਬੰਦੀਆਂ ਵੱਲੋਂ ਜਲੰਧਰ ਪੁਲਿਸ ਪ੍ਰਸ਼ਾਸ਼ਨ ਨੂੰ ਚੇਤਾਵਨੀ
Sikh organizations warn police administration
ਪੁਲਿਸ ਕਾਰਵਾਈ ਨਾ ਹੋਈ ਤਾਂ ਪੁੱਠੇ ਕੰਮ ਕਰਨ ਵਾਲਿਆਂ ਦੇ ਗੁੱਟ ਵਡ ਦਿਆਂਗੇ -ਭਾਈ ਖੋਸਾ

Post Views: 1,803