Latest news

ਇਕ ਸ਼ਖਸ ਕੋਲ ਬੰਗਲਾਦੇਸ ‘ਤੇ ਸ਼੍ਰੀਲੰਕਾ ਨਾਲੋਂ ਜ਼ਿਆਦਾ ਲੜਾਕੂ ਜਹਾਜ਼

Sri Lankan fighter plane over to Bangladesh with one man

ਫਰਾਂਸ ਦੇ ਇਕ ਸ਼ਖਸ ਕੋਲ ਬੰਗਲਾਦੇਸ ਅਤੇ ਸ਼੍ਰੀਲੰਕਾ ਨਾਲੋਂ ਵੀ ਜ਼ਿਆਦਾ ਲੜਾਕੂ ਜਹਾਜ਼ ਹਨ। ਇੱਥੋਂ ਦੇ ਬਿਓਨੇ ਟਾਊਨ ਵਿਚ ਰਹਿਣ ਵਾਲੇ 87 ਸਾਲ ਨੇੇ ਮਿਸ਼ੇਲ ਪੋਂਟ ਨੇ ਆਪਣੇ ਗਾਰਡਨ ‘ਚ 110 ਲੜਾਕੂ ਜਹਾਜ਼ ਸਜਾਏ ਹੋਏ ਹਨ। ਖਾਸ ਗੱਲ ਇਹ ਹੈ ਕਿ ਇਹ ਜਹਾਜ਼ ਕਿਸੇ ਫੌਜ ਦਾ ਬੇੜਾ ਨਹੀਂ ਸਗੋਂ ਦੁਨੀਆ ਦੀ ਸਭ ਤੋਂ ਵੱਡੀ ਪ੍ਰਾਈਵੇਟ ਫਲੀਟ ਦਾ ਹਿੱਸਾ ਹਨ।

ਕਿਸੇ ਨੇ ਸਹੀ ਹੀ ਕਿਹਾ ਹੈ ਕਿ ਸ਼ੌਕ ਦਾ ਕੋਈ ਮੁੱਲ ਨਹੀਂ , ਅਜਿਹਾ ਹੀ ਇੱਕ ਅਨੋਖਾ ਸ਼ੌਂਕ ਹੈ 87 ਸਾਲ ਨੇੇ ਮਿਸ਼ੇਲ ਪੋਂਟ ਜਿਸ ਨੇ ਪੂਰੀ ਦੁਨੀਆਂ ‘ਚ ਉਸਨੂੰ ਮਸ਼ਹੂਰ ਕਰ ਦਿੱਤਾ। ਫਰਾਂਸ ‘ਚ ਰਹਿਣ ਵਾਲੇ ਮਿਸ਼ੇਲ ਪੋਂਟ ਦਾ ਗਾਰਡਾਂ ਤੁਹਾਨੂੰ ਵੀ ਹੈਰਾਨ ਕਰ ਦਵੇਗੀ ਜਿਸ ‘ਚ ਫੁੱਲਾਂ ਦੀ ਥਾਂ ਲੜਾਕੂ ਜਹਾਜ਼ ਹਨ। ਬੰਗਲਾਦੇਸ਼ ਅਤੇ ਸ਼੍ਰੀਲੰਕਾ ਨਾਲੋਂ ਵੀ ਜ਼ਿਆਦਾ ਲੜਾਕੂ ਰੱਖਣ ਵਾਲੇ ਮਿਸ਼ੇਲ ਦੇ ਨਾਮ ਕਈ ਰਿਕਾਰਡ ਦਰਜ ਹਨ। ਮਿਸ਼ੇਲ ਦੇ ਗਾਰਡਨ ‘ਚ ਕੁਲ 110 ਲੜਾਕੂ ਜਹਾਜ਼ ਸਜਾਏ ਗਏ ਹਨ । ਇਸਨੂੰ ਦੁਨੀਆ ਦੀ ਸਭ ਤੋਂ ਵੱਡੀ ਪ੍ਰਾਈਵੇਟ ਫਲੀਟ ਮੰਨਿਆ ਜਾਂਦਾ ਹੈ।

france 110 aircraft

ਗਲੋਬਲ ਫਾਇਰ ਇੰਡੈਕਸ 2019 ਦੀ ਮਣੀਏ ਤਾਂ ਬੰਗਲਾਦੇਸ਼ ਕੋਲ ਕੁੱਲ 90 ਲੜਾਕੂ ਜਹਾਜ਼ ਹਨ।ਦੂਜੇ ਪਾਸੇ ਸ਼੍ਰੀਲੰਕਾ ਦੀ ਗੱਲ ਕਰੀਏ ਤਾਂ ਕੁੱਲ 76 ਏਅਰਕ੍ਰਾਫਟ ਹਨ, ਜਿਸ ‘ਚ ਹੈਲੀਕਾਪਟਰ ਵੀ ਸ਼ਾਮਲ ਹਨ। ਪੋਂਟ ਦਾ ਇਹ ‘ਨਿੱਜੀ ਮਿਊਜ਼ੀਅਮ’ ਹੈ ਜਿਸ ਨਾਲ ਉਹਨਾਂ ਨੂੰ ਬਹੁਤ ਪਿਆਰ ਹੈ । ਇਸ ਮਿਊਜ਼ੀਅਮ ‘ਚ ਐੱਫ-16 ਨੂੰ ਵੀ ਸ਼ਾਮਲ ਕਰ ਲਿਆ ਹੈ । ਦੱਸ ਦੇਈਏ ਕਿ ਪੋਂਟ ਦੁਨੀਆ ਦੇ ਇਕਲੌਤੇ ਇਨਸਾਨ ਜਿਸ ਕੋਲ ਹਨ ਲੜਾਕੂ ਜਹਾਜ਼ ਹਨ। ਇਹ ਹੀ ਨਹੀਂ ਉਹਨਾਂ ਦਾ ਨਾਮ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ‘ਚ ਵੀ ਦਰਜ ਹੈ। ਹਾਲਾਂਕਿ ਖਾਸ ਤੋਰ ‘ਤੇ ਦੱਸ ਦੇਈਏ ਕਿ ਕੋਈ ਵੀ ਜਹਾਜ਼ ਚਲਣ ਦੀ ਹਾਲਤ ‘ਚ ਨਹੀਂ ਹਨ ਪਰ ਉਹਨਾਂ ਦਾ ਇਹ ਸ਼ੌਂਕ ਸਾਰਿਆਂ ਨਾਲੋਂ ਅਲੱਗ ਹੈ।

ਇਹਨਾਂ ‘ਚ ਸਭ ਤੋਂ ਖਾਸ ਹੈ ਰੂਸੀ ਮੂਲ ਦਾ ਮਿਗ-21 ਜਹਾਜ਼ ਜਿਸ ਦੀ ਉਨੱਤ ਐਡੀਸ਼ਨ ਮਿਗ 21 ਬਾਇਸਨ ਦੀ ਵਰਤੋਂ ਭਾਰਤੀ ਹਵਾਈ ਫੌਜ ਵੀ ਕਰਦੀ ਹੈ। ਇਹਨਾਂ ਜਹਾਜਾਂ ਦੀ ਗਿਣਤੀ ‘ਚ ਡੀ.ਐੱਚ-112 ਵੇਨਮ ਜਹਾਜ਼ ਵੀ ਹੈ ਜਿਸ ਦੀ ਵਰਤੋਂ ਰੋਇਲ ਏਅਰਫੋਰਸ (RAF) ਵੱਲੋਂ ਸਵੇਜ ਸੰਕਟ ਦੌਰਾਨ ਕੀਤੀ ਗਈ ਸੀ। ਇਸ ਤੋਂ ਇਲਾਵਾ ਫ੍ਰਾਂਸੀਸੀ ਮੂਲ ਦਾ ਸਿੰਗਲ ਸੀਟ ਅਤੇ ਸਿੰਗਲ ਇੰਜਣ ਵਾਲਾ ਇਸੌਲਟ ਮਿਰਾਜ III ਲੜਾਕੂ ਜਹਾਜ਼ ਨੂੰ ਫ੍ਰਾਂਸੀਸੀ ਕੰਪਨੀ ਇਸੌਲਟ ਐਵੀਏਸ਼ਨ ਵੱਲੋਂ ਵਿਕਸਿਤ ਕੀਤਾ ਅਤੇ ਬਣਾਇਆ ਗਿਆ ਸੀ। ਇਸ ਤੋਂ ਇਲਾਵਾ ਵੀ ਕਈ ਹੋਰ ਜਹਾਜ਼ ਮੌਜੂਦ ਹਨ ਜਿਨ੍ਹਾਂ ਨੂੰ ਦੇਖਣ ਲਈ ਹਰ ਸਾਲ 40 ਹਜ਼ਾਰ ਸੈਲਾਨੀ ਪਹੁੰਚਦੇ ਹਨ। ਇਸ ਸਬੰਧੀ ਪੋਂਟ ਨੇ ਦੱਸਿਆ ਕਿ ਉਹ ਪਾਇਲਟ ਰਹਿ ਚੁੱਕੇ ਹਨ ਅਤੇ ਓਦੋ ਤੋਂ ਹੀ ਉਹਨਾਂ ਨੇ ਰਿਟਾਇਰ ਜਹਾਜ਼ਾਂ ਨੂੰ ਜਮਾਂ ਕਰਨਾ ਸ਼ੁਰੂ ਕੀਤਾ ਸੀ।

Leave a Reply

Your email address will not be published. Required fields are marked *