Latest news

ਕਰਜ਼ ‘ਚ ਡੁੱਬੀ ਸਰਕਾਰੀ ਏਅਰਲਾਈਨ, ਏਅਰ ਇੰਡੀਆ ਨੂੰ ਵੇਚਣ ਲਈ ਨਵੇਂ ਸਿਰਿਓਂ ਵਿਚਾਰ ਸ਼ੁਰੂ

Starting a new idea to sell Air India, a drown government airline in debt

ਕੇਂਦਰ ਸਰਕਾਰ ਨੇ ਕਰਜ਼ ਵਿਚ ਡੁੱਬੀ ਸਰਕਾਰੀ ਏਅਰਲਾਈਨ ਕੰਪਨੀ ਏਅਰ ਇੰਡੀਆ ਨੂੰ ਵੇਚਣ ਲਈ ਨਵੇਂ ਸਿਰਿਓਂ ਵਿਚਾਰ ਸ਼ੁਰੂ ਕਰ ਦਿੱਤਾ ਹੈ। ਨਵੀਂ ਯੋਜਨਾ ਤਹਿਤ ਸਰਕਾਰ ਏਅਰ ਇੰਡੀਆ ਦੀ 100 ਫੀਸਦੀ ਹਿੱਸੇਦਾਰੀ ਵੇਚ ਸਕਦੀ ਹੈ, ਹਾਲਾਂਕਿ ਅੰਤਿਮ ਫੈਸਲਾ ਮੰਤਰੀਆਂ ਦੇ ਗਰੁੱਪ ਨੇ ਲੈਣਾ ਹੈ। ਨਿਵੇਸ਼ ਤੇ ਜਨਤਕ ਸੰਪਤੀ ਪ੍ਰਬੰਧਨ ਦੇ ਸੈਕਟਰੀ ਅਤਾਨੂ ਚੱਕਰਵਰਤੀ ਨੇ ਦੱਸਿਆ ਹੈ, ”ਸਰਕਾਰ ਦੀ ਸੋਚ ਹੈ ਕਿ ਜੇ ਨਿਵੇਸ਼ਕ ਕੰਪਨੀ ਦੀ ਪੂਰੀ ਹਿੱਸੇਦਾਰੀ ਖਰੀਦਣਾ ਚਾਹੁੰਦੇ ਤਾਂ ਠੀਕ ਹੈ। ਪਰ ਮੈਂ ਇਸ ਬਾਰੇ ਉਦੋਂ ਦੱਸਾਂਗਾ, ਜਦੋਂ ਇਸ ‘ਤੇ ਫੈਸਲਾ ਲੈ ਲਿਆ ਜਾਵੇਗਾ। ਮੈਂ ਨਿੱਜੀ ਤੌਰ ‘ਤੇ ਇਸ ਵਿਚ ਸਰਕਾਰ ਵੱਲੋਂ ਕੋਈ ਅੜਿੱਕਾ ਨਹੀਂ ਦੇਖਦਾ।” ਏਅਰਲਾਈਨ ਨੂੰ ਪਿਛਲੇ ਸਾਲ ਵੇਚਣ ਦੀ ਮੁਹਿੰਮ ਨਾਕਾਮ ਰਹਿਣ ਦੇ ਬਾਅਦ ਸਰਕਾਰ ਹੁਣ ਫਿਰ ਸਰਗਰਮ ਹੋਈ ਹੈ। ਨੀਤੀ ਆਯੋਗ ਨੇ ਪੂਰੀ ਹਿੱਸੇਦਾਰੀ ਵੇਚਣ ਦਾ ਸੁਝਾਅ ਦਿੱਤਾ ਸੀ, ਪਰ ਸਰਕਾਰ ਨੇ ਇਕ ਰਣਨੀਤਕ ਨਿਵੇਸ਼ਕ ਨੂੰ 74 ਫੀਸਦੀ ਹਿੱਸੇਦਾਰੀ ਵੇਚਣ ਦੀ ਪੇਸ਼ਕਸ਼ ਕੀਤੀ ਸੀ, ਜੋ ਇਸ ਦੇ ਨਾ ਵਿਕਣ ਦਾ ਵੱਡਾ ਕਾਰਨ ਬਣੀ ਦੱਸੀ ਗਈ ਸੀ। ਇਸ ਲਈ ਹੁਣ ਸਰਕਾਰ ਨੇ 100 ਫੀਸਦੀ ਹਿੱਸੇਦਾਰੀ ਵੇਚਣ ਦਾ ਫੈਸਲਾ ਕੀਤਾ ਹੈ। ਸਰਕਾਰ ਇਸਨੂੰ ਚਾਲੂ ਮਾਲੀ ਸਾਲ ਵਿਚ ਵੇਚ ਦੇਣਾ ਚਾਹੁੰਦੀ ਹੈ।

Leave a Reply

Your email address will not be published. Required fields are marked *