Latest news

ਸੁਲਤਾਨਪੁਰ ਲੋਧੀ ਸੰਗਤਾਂ ਦਾ ਸੋਨਾ, ਮੋਬਾਈਲ ਲੁੱਟਣ ਵਾਲੀਆਂ ਔਰਤਾਂ ਦਾ ਗਿਰੋਹ ਕਾਬੂ


Sultanpur gold of greedy associations, mobile robbery women arrested

ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਸਬੰਧੀ ਲੱਖਾਂ ਦੀ ਤਾਦਾਦ ‘ਚ ਸ਼ਰਧਾਲੂ ਸੁਲਤਾਨਪੁਰ ਲੋਧੀ ਵਿਚ ਨਤਮਸਤਕ ਹੋਣ ਲਈ ਪਹੁੰਚ ਰਹੀਆਂ ਹਨ। ਅਜਿਹੇ ਮੌਕੇ ਚੋਰ ਵੀ ਕਾਫੀ ਸਰਗਰਮ ਦਿਖਾਈ ਦੇ ਰਹੇ ਨੇ। ਸੁਲਤਾਨਪੁਰ ਲੋਧੀ ਦਰਸ਼ਨ ਕਰਨ ਆਈਆਂ ਸੰਗਤਾਂ ਦੇ ਮੋਬਾਈਲ, ਪੈਸੇ, ਸੋਨਾ ਆਦਿ ਦੀਆਂ ਲੁੱਟ ਵਰਗੀਆਂ ਵਾਰਦਾਤਾਂ ਸਾਹਮਣੇ ਆਉਣ ਲੱਗੀਆਂ ਹਨ। ਸੰਗਰੂਰ ਤੇ ਸਮਾਣਾ ਪਾਸੇ ਤੋਂ ਦੋ ਐਸ.ਯੂ.ਵੀ ਕਾਰਾਂ ‘ਚ 10 ਦੇ ਕਰੀਬ ਔਰਤਾਂ ਦਾ ਟੋਲਾ ਸੁਲਤਾਨਪੁਰ ਲੋਧੀ ਆਇਆ ਤੇ ਜਿਸ ਨੂੰ ਪੁਲਿਸ ਨੇ ਲੁੱਟ ਦੇ ਮਾਮਲੇ ‘ਚ ਹਿਰਾਸਤ ਲਿਆ ਹੈ। ਸੁਲਤਾਨਪੁਰ ਲੋਧੀ ਪੁਲਿਸ ਦੁਆਰਾ ਇਸ ਗਿਰੋਹ ਤੋਂ ਕਈ ਮੋਬਇਲ, 213 ਗ੍ਰਾਮ ਸੋਨਾ ਤੇ 6 ਕਟਰ ਬਰਾਮਦ ਕਰ ਲਏ ਹਨ। ਇਸ ਮੌਕੇ ਮੀਡੀਆ ਨਾਲ ਗੱਲ ਕਰਦਿਆਂ ਅੇਸ.ਐਚ.ਓ ਸਰਬਜੀਤ ਸਿੰਘ ਨੇ ਦੱਸਿਆ ਕਿ ਉਕਤ ਚੋਣ ਗਿਰੋਹ ਸਮਾਣਾ, ਸੰਗਰੂਰ ਪਾਸੋਂ ਆਈਆਂ ਸਨ ਜਿੰਨ੍ਹਾਂ ‘ਚ 7 ਔਰਤਾਂ ਤੇ 2 ਆਦਮੀ ਸ਼ਾਮਲ ਸਨ।

Leave a Reply

Your email address will not be published. Required fields are marked *