India

ਵੱਡੀ ਖ਼ਸ਼ਖ਼ਬਰੀ, ਸਰਕਾਰ ਨੇ ਤੇਲ ‘ਤੇ ਘਟਾਇਆ ਟੈਕਸ, ਘੱਟ ਹੋਈਆਂ ਕੀਮਤਾਂ

ਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਲੰਬੇ ਸਮੇਂ ਤੋਂ ਸਥਿਰ ਹਨ। ਇਸ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਪਿਛਲੇ ਕਈ ਮਹੀਨਿਆਂ ਤੋਂ ਨਾ ਤਾਂ ਵਧੀਆਂ ਹਨ ਅਤੇ ਨਾ ਹੀ ਘਟੀਆਂ ਹਨ। ਹਾਲਾਂਕਿ ਦੂਜੇ ਪਾਸੇ ਕੌਮਾਂਤਰੀ ਪੱਧਰ ‘ਤੇ ਕੱਚੇ ਤੇਲ ਦੀਆਂ ਕੀਮਤਾਂ ‘ਚ ਗਿਰਾਵਟ ਦਰਜ ਕੀਤੀ ਗਈ ਹੈ।

ਇਸ ਦੌਰਾਨ ਸਰਕਾਰ ਨੇ ਅੰਤਰਰਾਸ਼ਟਰੀ ਦਰਾਂ ‘ਚ ਕਟੌਤੀ ਦੇ ਨਾਲ-ਨਾਲ ਦੇਸ਼ ‘ਚ ਪੈਦਾ ਹੋਣ ਵਾਲੇ ਕੱਚੇ ਤੇਲ ‘ਤੇ ਵਿੰਡਫਾਲ ਟੈਕਸ ‘ਚ ਕਟੌਤੀ ਕੀਤੀ ਹੈ। ਇਸ ਦੇ ਨਾਲ ਹੀ ਡੀਜ਼ਲ ਅਤੇ ਹਵਾਬਾਜ਼ੀ ਬਾਲਣ ਦੇ ਨਿਰਯਾਤ ‘ਤੇ ਡਿਊਟੀ ਵੀ ਘਟਾ ਦਿੱਤੀ ਗਈ ਹੈ।

ਇੰਨੇ ਹੋਈ ਰੇਟ

ਪੰਜਵੇਂ ਪੰਦਰਵਾੜੇ ਦੀ ਸਮੀਖਿਆ ਵਿੱਚ, ਸਰਕਾਰ ਨੇ ਘਰੇਲੂ ਉਤਪਾਦਿਤ ਕੱਚੇ ਤੇਲ ‘ਤੇ ਟੈਕਸ 13,300 ਰੁਪਏ ਪ੍ਰਤੀ ਟਨ ਤੋਂ ਘਟਾ ਕੇ 10,500 ਰੁਪਏ ਪ੍ਰਤੀ ਟਨ ਕਰ ਦਿੱਤਾ ਹੈ। ਵਿੱਤ ਮੰਤਰਾਲੇ ਦੇ ਨੋਟੀਫਿਕੇਸ਼ਨ ਮੁਤਾਬਕ ਡੀਜ਼ਲ ਦੀ ਬਰਾਮਦ ‘ਤੇ ਡਿਊਟੀ 13.5 ਰੁਪਏ ਪ੍ਰਤੀ ਲੀਟਰ ਤੋਂ ਘਟਾ ਕੇ 10 ਰੁਪਏ ਪ੍ਰਤੀ ਲੀਟਰ ਕਰ ਦਿੱਤੀ ਗਈ ਹੈ।

6-ਮਹੀਨੇ ਦੇ ਹੇਠਲੇ ਪੱਧਰ ‘ਤੇ ਕੀਮਤਾਂ

ਇਸ ਦੇ ਨਾਲ ਹੀ ਜਹਾਜ਼ ਈਂਧਨ ਦੀ ਬਰਾਮਦ ‘ਤੇ ਡਿਊਟੀ 9 ਰੁਪਏ ਪ੍ਰਤੀ ਲੀਟਰ ਤੋਂ ਘਟਾ ਕੇ 5 ਰੁਪਏ ਪ੍ਰਤੀ ਲੀਟਰ ਕਰ ਦਿੱਤੀ ਗਈ ਹੈ। ਨਵੀਆਂ ਦਰਾਂ 17 ਸਤੰਬਰ ਤੋਂ ਲਾਗੂ ਹੋਣਗੀਆਂ। ਕੌਮਾਂਤਰੀ ਬਾਜ਼ਾਰ ‘ਚ ਕੱਚੇ ਤੇਲ ਦੀਆਂ ਕੀਮਤਾਂ 6 ਮਹੀਨਿਆਂ ਦੇ ਹੇਠਲੇ ਪੱਧਰ ‘ਤੇ ਆ ਗਈਆਂ ਹਨ। ਇਸ ਕਾਰਨ ਵਿੰਡਫਾਲ ਗੇਨ ਟੈਕਸ ਘਟਾਇਆ ਗਿਆ ਹੈ।

ਵਿੰਡਫਾਲ ਲਾਭਾਂ ‘ਤੇ ਟੈਕਸ

ਸਤੰਬਰ ‘ਚ ਭਾਰਤ ਦੁਆਰਾ ਖਰੀਦੇ ਗਏ ਕੱਚੇ ਤੇਲ ਦੀ ਔਸਤ ਕੀਮਤ 92.67 ਡਾਲਰ ਪ੍ਰਤੀ ਬੈਰਲ ਰਹੀ ਜੋ ਪਿਛਲੇ ਮਹੀਨੇ 97.40 ਡਾਲਰ ਪ੍ਰਤੀ ਬੈਰਲ ਸੀ।

Related Articles

Leave a Reply

Your email address will not be published.

Back to top button