India

ਵਕੀਲਾਂ ਨੇ ਟ੍ਰੈਫਿਕ ਕਾਂਸਟੇਬਲ ਦੀ ਕੀਤੀ ਕੁੱਟਮਾਰ, ਘਟਨਾ CCTV ਕੈਮਰੇ ਚ ਕੈਦ, 3 ਵਕੀਲਾਂ ਖ਼ਿਲਾਫ਼ FIR ਕੇਸ ਦਰਜ

ਕਾਨਪੁਰ ‘ਚ ਵਕੀਲਾਂ ਨੇ ਟ੍ਰੈਫਿਕ ਕਾਂਸਟੇਬਲ ਦੀ ਕੁੱਟਮਾਰ ਕੀਤੀ। ਕੁੱਟਮਾਰ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਮਾਮਲੇ ਵਿੱਚ ਜੁਆਇੰਟ ਪੁਲੀਸ ਕਮਿਸ਼ਨਰ ਆਨੰਦ ਤਿਵਾੜੀ ਦੇ ਹੁਕਮਾਂ ’ਤੇ ਤਿੰਨ ਵਕੀਲਾਂ ਖ਼ਿਲਾਫ਼ ਗੰਭੀਰ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ, ਜਦੋਂਕਿ ਮੁਲਜ਼ਮਾਂ ਨੇ ਐਫਆਈਆਰ ਦਰਜ ਕੀਤੇ ਜਾਣ ਦੇ ਵਿਰੋਧ ਵਿੱਚ ਕੋਤਵਾਲੀ ਵਿੱਚ ਵਕੀਲਾਂ ਨਾਲ ਹੰਗਾਮਾ ਕਰ ਦਿੱਤਾ। ਵਕੀਲਾਂ ਦੀ ਗ੍ਰਿਫ਼ਤਾਰੀ ਲਈ 3 ਟੀਮਾਂ ਲੱਗੀਆਂ ਹੋਈਆਂ ਹਨ। ਦੱਸ ਦਈਏ ਕਿ ਇੱਕ ਮਹੀਨੇ ਦੌਰਾਨ ਇਹ ਦੂਜੀ ਘਟਨਾ ਹੈ, ਜਦੋਂ ਵਕੀਲਾਂ ਨੇ ਪੁਲਿਸ ਮੁਲਾਜ਼ਮਾਂ ਨਾਲ ਕੁੱਟਮਾਰ ਕੀਤੀ ਹੈ।

ਬਾਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਸਮੇਤ ਥਾਣਾ ਕੋਤਵਾਲੀ ਪੁੱਜੇ ਵਕੀਲਾਂ ਨੇ ਹੰਗਾਮਾ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਕਾਂਸਟੇਬਲ ‘ਤੇ ਉਲਟਾ ਕੁੱਟਮਾਰ ਕਰਨ ਦਾ ਇਲਜ਼ਾਮ ਲਗਾ ਕੇ ਹੰਗਾਮਾ ਸ਼ੁਰੂ ਕਰ ਦਿੱਤਾ। ਜਦੋਂ ਪੁਲੀਸ ਅਧਿਕਾਰੀਆਂ ਨੇ ਸੀਸੀਟੀਵੀ ਦਿਖਾਈ ਤਾਂ ਵਕੀਲ ਬੈਕਫੁੱਟ ’ਤੇ ਆ ਗਏ।

Related Articles

Leave a Reply

Your email address will not be published.

Back to top button