JalandharPunjab

ਜਲੰਧਰ ਦਿਹਾਤੀ ਦੀ ਪੁਲਿਸ ਨੇ ਨਕੋਦਰ ਡੱਬਲ ਮਰਡਰ ਕੇਸ ‘ਚ ਤਿੰਨ ਹੋਰ ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ

ਜਲੰਧਰ, ਬਿਊਰੋ।

ਸ੍ਰੀ ਸਵਰਨਦੀਪ ਸਿੰਘ ਪੀ.ਪੀ.ਐਸ. ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਮਾੜੇ ਆਨਸਰਾਂ ਅਤੇ ਗੈਂਗਸਟਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ ਪੁਲਿਸ ਕਪਤਾਨ, ਇਨਵੇਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ਼੍ਰੀ ਜਸਵਿੰਦਰ ਸਿੰਘ ਚਾਹਲ ਪੀ.ਪੀ.ਐਸ ਉਪ-ਪੁਲਿਸ ਕਪਤਾਨ, ਡਿਟੈਕਟਿਵ ਜਲੰਧਰ ਦਿਹਾਤੀ ਦੀ ਅਗਵਾਈ ਹੇਠ ਜਲੰਧਰ-ਦਿਹਾਤੀ ਦੀ ਪੁਲਿਸ ਨੇ ਟਿੰਮੀ ਚਾਵਲਾ ਅਤੇ ਸੀਨੀਅਰ ਸਿਪਾਹੀ ਮਨਦੀਪ ਸਿੰਘ ਡੱਬਲ ਮਰਡਰ ਕੇਸ ਨਕੋਦਰ ਦੇ ਤਿੰਨ ਹੋਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ।

ਇਸ ਸਬੰਧੀ ਪ੍ਰੈਸ ਨੂੰ ਹੋਰ ਜਾਣਕਾਰੀ ਦਿੰਦੇ ਹੋਏ ਸ੍ਰੀ ਸਵਰਨਦੀਪ ਸਿੰਘ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਜਲੰਧਰ-ਦਿਹਾਤੀ ਜੀ ਨੇ ਦੱਸਿਆ ਕਿ ਟਿੰਮੀ ਚਾਵਲਾ ਅਤੇ ਸੀਨੀਅਰ ਸਿਪਾਹੀ ਮਨਦੀਪ ਸਿੰਘ ਡਬਲ ਮਰਡਰ ਕੇਸ ਨਕੋਦਰ ਦੀ ਜਾਂਚ ਜਲੰਧਰ-ਦਿਹਾਤੀ ਦੀ ਪੁਲਿਸ ਵਲੋਂ ਟੈਕਨੀਕਲ ਅਤੇ ਫੋਰਾਂਸਿਕ ਢੰਗ ਨਾਲ CCTV ਫੁਟੇਜ ਅਤੇ ਹਿਊਮਨ ਸੋਰਸਾਂ ਰਾਹੀਂ ਜਾਂਚ ਕਰਦੇ ਹੋਏ ਪਹਿਲਾਂ ਤਿੰਨ ਦੋਸ਼ੀਆਨ ਨੂੰ ਗ੍ਰਿਫਤਾਰ ਕੀਤਾ ਸੀ। ਜਿਹਨਾ ਵਿੱਚ ਮੰਗਾ ਸਿੰਘ ਉਰਫ ਬਿੱਛੂ, ਕਮਲਦੀਪ ਸਿੰਘ ਉਰਫ ਪੋਪੀ ਉਰਫ ਦੀਪ ਅਤੇ ਖੁਸ਼ਕਰਨ ਸਿੰਘ ਉਰਫ ਫੌਜੀ ਜੋ ਪੁਲਿਸ ਰਿਮਾਂਡ ਪਰ ਹਨ। ਜਿਹਨਾਂ ਦੀ ਪੁੱਛ ਗਿੱਛ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਟਿੰਮੀ ਚਾਵਲਾ ਅਤੇ ਸਿਪਾਹੀ ਮਨਦੀਪ ਸਿੰਘ ਘਰ ਮਿਤੀ 07-12-2022 ਨੂੰ ਗੋਲੀ ਸਾਜਨ ਸਿੰਘ, ਹਰਦੀਪ ਸਿੰਘ ਉਰਫ ਠਾਕਰ ਅਤੇ ਮੰਗਾ ਸਿੰਘ ਉਰਫ ਬਿੱਟੂ ਨੇ ਚਲਾਈ ਸੀ ਅਤੇ ਖੁਸ਼ਕਰਨ ਉਰਫ ਫੌਜੀ ਤੇ ਕਮਲਦੀਪ ਸਿੰਘ ਉਰਫ ਪੱਪੀ ਉਰਫ ਦੀਪ ਵੱਖ ਵੱਖ ਮੋਟਰਸਾਈਕਲਾਂ ਪਰ ਡਰਾਈਵਰ ਸਨ। ਅਮਨਦੀਪ ਸਿੰਘ ਪੁਰੇਵਾਲ ਉਰਫ ਅਮਨਾ ਅਤੇ ਅਮਰੀਕ ਸਿੰਘ ਇਸ ਕਤਲ ਦੇ ਮਾਸਟਰ ਮਾਈਂਡ ਹਨ। ਗੁਰਵਿੰਦਰ ਸਿੰਘ ਉਰਫ ਗਿੰਦਾ, ਕਰਨਵੀਰ ਮਾਲੜੀ, ਚਰਨਜੀਤ ਚੰਨੀ ਨੇ ਵੱਖ ਵੱਖ ਦਿਨਾਂ ਵਿੱਚ ਰੋਕੀ ਕਰਵਾਈ ਸੀ। ਰੋਕੀ ਲਈ ਆਈ-20 ਗੱਡੀ ਦਾ ਇੰਤਜ਼ਾਮ ਕਰਨਵੀਰ ਮਾਲੜੀ ਨੇ ਕੀਤਾ ਸੀ। ਡਬਲ ਮਰਡਰ ਤੋਂ ਬਾਅਦ ਸ਼ੂਟਰ ਆਪਣੇ ਮੋਟਰਸਾਈਕਲ ਅਮਨਦੀਪ ਊਰਫ ਅਮਨਾ ਵਾਸੀ ਮਾਲੜੀ ਦੇ ਖੂਹ ਪਾਸ ਲੁਕੋ ਕੇ ਤਿੰਨ ਸ਼ੂਟਰ ਆਈ-20 ਕਾਰ ਵਿੱਚ ਅਮਨਦੀਪ ਸਿੰਘ ਉਰਫ ਅਮਨੇ ਦੇ ਸਹੁਰੇ ਪਿੰਡ ਬਹਾ ਰੁਕੇ ਸਨ। ਬਾਕੀ ਦੇ ਤਿੰਨ ਸ਼ੂਟਰ ਅਕਾਸ਼ਦੀਪ ਪੁੱਤਰ ਪਰਮਜੀਤ ਵਾਸੀ ਨੂਰਪੁਰ ਚੱਠਾ ਨਕੋਦਰ ਦੀ ਚਿੱਟੇ ਰੰਗ ਦੀ ਸਕਾਰਪੀਓ ਗੱਡੀ ਵਿੱਚ ਫਰਾਰ ਹੋਏ ਸਨ ਅਤੇ ਪੁਲਿਸ ਨੂੰ ਧੋਖਾ ਦੇਣ ਲਈ ਰਸਤੇ ਵਿੱਚ XUV ਗੱਡੀ ਇਸਤੇਮਾਲ ਕਰਕੇ ਜਲੰਧਰ ਸ਼ਹਿਰ ਦੇ ਇੱਕ ਫਲੈਟ ਵਿੱਚ ਰੁੱਕੇ ਸਨ। ਅਗਲੇ ਦਿਨ XUV ਸਵਾਰ ਅਕਾਸ਼ਦੀਪ ਅਤੇ ਕਰਨਵੀਰ ਇਹਨਾ ਤਿੰਨਾ ਸੂਟਰਾ ਨੂੰ ਬਸ ਸਟੈਂਡ ਜਲੰਧਰ ਛੱਡ ਆਏ ਸੀ, ਜਿੱਥੋ ਇਹ ਸ਼ੂਟਰ ਆਪਣੇ ਆਪਣੇ ਘਰਾਂ ਨੂੰ ਚਲੇ ਗਏ ਸੀ। ਅਮਨੇ ਦੇ ਸਹੁਰੇ ਘਰ ਰਹਿਣ ਵਾਲੇ ਸ਼ੂਟਰਾ ਨੂੰ ਗੁਰਵਿੰਦਰ ਉਰਫ ਗਿੰਦਾ ਸ਼ਾਹਕੋਟ ਬਸ ਅੱਡੇ ਪਰ ਛਡ ਕੇ ਆਇਆ ਸੀ। ਗੁਰਵਿੰਦਰ ਉਰਫ ਛਿੰਦੇ ਨੇ ਵਾਰਦਾਤ ਤੋਂ ਬਾਅਦ ਹਥਿਆਰ ਗਗਨਦੀਪ ਉਰਫ ਗਗਨ ਪੁੱਤਰ ਜਸਬੀਰ ਸਿੰਘ ਵਾਸੀ ਪਿੰਡ ਮਾਲੜੀ ਨੂੰ ਦਿੱਤੇ ਸਨ। ਗੁਰਵਿੰਦਰ ਗਿੰਦਾ ਨੇ ਸ਼ੂਟਰਾਂ ਦੀ ਠਾਹਰ, ਖਾਣ-ਪੀਣ, ਅਸਲਾ ਐਮੋਨੀਸ਼ਨ ਸੰਭਾਲਣ ਅਤੇ ਰੌਕੀ ਦਾ ਪ੍ਰਬੰਧ ਅਮਨਦੀਪ ਸਿੰਘ ਪੁਰੇਵਾਲ ਉਰਫ ਅਮਨਾ ਦੇ ਕਹਿਣ ਅਨੁਸਾਰ ਕਰਵਾਇਆ ਸੀ। ਜੋ ਜਲੰਧਰ-ਦਿਹਾਤੀ ਪੁਲਿਸ ਵਲੋਂ ਸਕਾਰਪੀਓ ਗੱਡੀ PB-08-DE-0215. ਵਿੱਚ ਅਕਾਸ਼ਦੀਪ ਉਰਫ ਪੇਂਟੀ ਵਾਸੀ ਨੂਰਪੁਰ ਚੱਠਾ, ਗਗਨਦੀਪ ਉਰਫ ਗਗਨ ਵਾਸੀ ਮਾਲੜੀ ਅਤੇ ਗੁਰਵਿੰਦਰ ਸਿੰਘ ਉਰਫ ਗਿੰਦਾ ਵਾਸੀ ਮਾਲੜੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜੋ ਦੋਸ਼ੀਆਂ ਦੇ ਕੀਤੇ ਇੰਕਸ਼ਾਫ ਮੁਤਾਬਿਕ ਵਾਰਦਾਤ ਵਿੱਚ ਵਰਤੇ ਹੋਏ ਦੋਨੋਂ ਮੋਟਰਸਾਈਕਲ ਰੰਗਾ ਵਾਲੀ ਬਈ ਨਕੋਦਰ ਰੋਡ ਤੋਂ ਬ੍ਰਾਮਦ ਕੀਤੇ ਹਨ। ਆਈ-20 ਕਾਰ ਨੰਬਰੀ PB10-DE-2937, ਜੋ ਕਰਨਵੀਰ ਦੀ ਹੈ ਜਿਸ ਨੇ ਗੱਡੀ ਵਿੱਚ ਰੈਲੀ ਕਰਵਾਈ ਅਤੇ ਤਿੰਨ ਸ਼ੂਟਰਾ ਨੂੰ ਉਸ ਵਿੱਚ ਵਾਰਦਾਤ ਤੋਂ ਬਾਅਦ ਲੈ ਕੇ ਅਮਨਦੀਪ ਉਰਫ ਅਮਨਾ ਦੇ ਸਹੁਰੇ ਗਿਆ ਸੀ ਅਤੇ ਅਗਲੇ ਦਿਨ ਉਕਤ ਤਿੰਨ ਸੂਟਰਾਂ ਨੂੰ ਸ਼ਾਹਕੋਟ ਛੱਡ ਕੇ ਆਇਆ ਸੀ ਵੀ ਬ੍ਰਾਮਦ ਕਰ ਲਈ ਹੈ। ਗੁਰਵਿੰਦਰ ਉਰਫ ਗਿੰਦਾ ਪਾਸੋ ਇੱਕ ਪਿਸਤੌਲ 30 ਬੋਰ ਜੋ ਵਾਰਦਾਤ ਵਿੱਚ ਵਰਤਿਆ ਸੀ ਸਮੇਤ 12 ਰੌਂਦ ਵੀ ਬ੍ਰਾਮਦ ਹੋਇਆ ਹੈ। ਮੁੱਕਦਮਾ ਵਿੱਚ ਫਰਾਰ ਦੋਸ਼ੀਆਨ ਹਰਦੀਪ ਸਿੰਘ ਉਰਫ ਠਾਕੁਰ, ਅਮਰੀਕ ਸਿੰਘ, ਕਰਨਵੀਰ ਸਿੰਘ, ਅਮਨਦੀਪ ਸਿੰਘ ਪੁਰੇਵਾਲ ਉਰਫ ਅਮਨਾ, ਚਰਨਜੀਤ ਸਿੰਘ ਉਰਫ ਚੰਨੀ ਅਤੇ ਸਾਜਨ ਸਿੰਘ ਦੀ ਭਾਲ ਵਿੱਚ ਵੱਖ ਵੱਖ ਪੁਲਿਸ ਪਾਰਟੀਆਂ ਸਟੇਟ/ਇੰਟਰਸਟੇਟ ਛਾਪੇਮਾਰੀ ਕਰ ਰਹੀਆਂ ਹਨ, ਜਿਹਨਾ ਨੂੰ ਜਲਦੀ ਹੀ ਗ੍ਰਿਫਤਾਰ ਕੀਤਾ ਜਾਵੇਗਾ।

ਗ੍ਰਿਫਤਾਰ ਦੋਸ਼ੀਆਨ ਅਕਾਸ਼ਦੀਪ ਉਰਫ ਘੰਟੀ ਵਾਸੀ ਨੂਰਪੁਰ ਚੱਠਾ, ਗਗਨਦੀਪ ਉਰਫ ਗਗਨ ਵਾਸੀ ਮਾਲੜੀ ਅਤੇ ਗੁਰਵਿੰਦਰ ਸਿੰਘ ਉਰਫ ਗਿੰਦਾ ਵਾਸੀ ਮਾਲੜੀ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ।

Related Articles

Leave a Reply

Your email address will not be published.

Back to top button