Latest news

ਅਧਿਆਪਕਾ ਕੰਵਲਜੀਤ ਕੌਰ ਨੇ ਪੰਜਾਬ ਸਰਕਾਰ ਦੇ ਐਵਾਰਡ ਨੂੰ ਠੋਕਰ ਮਾਰੀ

ਮੈਂ ਪ੍ਰਾਯੋਜਿਤ ਐਵਾਰਡ ਵੰਡ ਸਮਾਗਮ ‘ਚ ਜਾਣ ਨਾਲੋਂ ਬਿਹਤਰ ਆਪਣੇ ਸਕੂਲ ਜਾ ਕੇ ਬੱਚਿਆਂ ਨੂੰ ਪੜ੍ਹਾਉਣਾ ਠੀਕ ਸਮਝਦੀ ਹਾਂ।” ਇਹ ਸ਼ਬਦ ਸਰਕਾਰੀ ਸਨਮਾਨ ਲੈਣ ਤੋਂ ਇਨਕਾਰ ਕਰਨ ਵਾਲੀ ਅੰਮ੍ਰਿਤਸਰ ਦੇ ਛੱਜਲਵੱਡੀ ਦੀ ਅਧਿਆਪਕਾ ਦੇ ਹਨ।

ਕੰਵਲਜੀਤ ਕੌਰ ਗਣਿਤ ਦੀ ਅਧਿਆਪਕਾ ਹਨ ਅਤੇ ਸਰਕਾਰੀ ਕੰਨਿਆ ਹਾਈ ਸਕੂਲ ਛੱਜਲਵੱਡੀ ‘ਚ ਪੜ੍ਹਾਉਂਦੇ ਹਨ।ਕੰਵਲਜੀਤ ਕੌਰ ਦਾ ਨਾਂ ਉਨ੍ਹਾਂ 2781 ਅਧਿਆਪਕਾਂ ਵਿਚੋਂ ਹੈ ਜਿਨ੍ਹਾਂ ਨੂੰ ਵਿੱਦਿਅਕ ਵਰ੍ਹੇ 2018-19 ਦੌਰਾਨ 100 ਫੀਸਦ ਨਤੀਜੇ ਲਿਆਉਣ ਲਈ ਸਰਕਾਰ ਨੇ ਸਨਮਾਨ ਸਮਾਗਮ ਕਰਵਾਇਆ।

ਕੰਵਲਜੀਤ ਕੌਰ ਨੇ ਇਹ ਸਨਮਾਨ ਲੈਣ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਉਨ੍ਹਾਂ ਦੇ ਪਤੀ ਜਰਮਨਜੀਤ ਸਿੰਘ ਵੀ ਇਸ ਕਦਮ ਲਈ ਉਨ੍ਹਾਂ ਦਾ ਸਮਰਥਨ ਕਰ ਰਹੇ ਹਨ। ਕੰਵਲਜੀਤ ਦੇ ਪਤੀ ਵੀ ਅਧਿਆਪਕ ਹਨ।ਕੰਵਲਜੀਤ ਕੌਰ ਨੇ ਕਿਹਾ ਕਿ ਇਹ ਮੇਰਾ ਨਿੱਜੀ ਫ਼ੈਸਲਾ ਹੈ

Leave a Reply

Your email address will not be published. Required fields are marked *