JalandharPoliticsPunjab

SGPC ਮੈਂਬਰ ਪਰਮਜੀਤ ਸਿੰਘ ਰਾਏਪੁਰ ਵਲੋਂ ਨਿਗਮ ਅਧਿਕਾਰੀਆਂ ਨੂੰ 3 ਦਿਨ ਦੀ ਚਿਤਾਵਨੀ, ਸਰਬਜੀਤ ਮੱਕੜ ਖਿਲਾਫ ਲਾਇਆ ਧਰਨਾ

ਜਲੰਧਰ (ਐਸ ਐਸ ਚਾਹਲ )-

 ਅੱਜ ਐਸਜੀਪੀਸੀ ਮੈਂਬਰ, ਅਤੇ ਸੀਨੀਅਰ ਕਾਂਗਰਸੀ ਲੀਡਰ ਪਰਮਜੀਤ ਸਿੰਘ ਰਾਏਪੁਰ ਨੇ ਆਪਣੀ ਜ਼ਮੀਨ ਉੱਪਰ ਹੋਏ ਕਬਜ਼ੇ ਨੂੰ ਲੈ ਕੇ ਆਪਣੇ ਸਾਥੀਆਂ ਸਮੇਤ ਨਗਰ ਨਿਗਮ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਗਿਆ। ਇਸ ਮੌਕੇ ਹਾਜ਼ਰੀਨ ਵੱਲੋਂ ਜੰਮ ਕੇ ਨਗਰ ਨਿਗਮ ਦੇ ਅਧਿਕਾਰੀਆਂ ਅਤੇ ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸਰਦਾਰ ਪਰਮਜੀਤ ਸਿੰਘ ਰਾਏਪੁਰ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਨਗਰ ਨਿਗਮ ਦੇ ਅਧਿਕਾਰੀਆਂ ਨੇ ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ ਨਾਲ ਮਿਲਕੇ ਸਾਡੀ ਜ਼ਮੀਨ ਉੱਤੇ ਕਬਜ਼ਾ ਕੀਤਾ ਹੋਇਆ ਹੈ। ਨਗਰ ਨਿਗਮ ਅਤੇ ਪ੍ਰਸ਼ਾਸਨ ਇਸ ਮਾਮਲੇ ਵਿਚ ਸਰਬਜੀਤ ਸਿੰਘ ਮੱਕੜ ਦੇ ਦਬਾਅ ਹੇਠ ਕੰਮ ਕਰ ਰਿਹਾ ਹੈ।

ਇਸ ਮੌਕੇ ਪਰਮਜੀਤ ਸਿੰਘ ਰਾਏਪੁਰ ਨੇ ਕਿਹਾ ਕਿ ਮੈ ਪਿੰਡ ਤੇ ਡਾਕ ਰਾਏਪੁਰ , ਤਹਿਲ ਜਲੰਧਰ 2 , ਜਿਲਾ ਜਲੰਧਰ ਦਾ ਵਸਨੀਕ ਹਾਂ । ਫਰਮ ਟੀ . ਐਮ.ਐਸ. ਰੀਅਲ ਅਸਵੰਦ ਪ੍ਰਾ . ਲਿਮ , ਦਾ ਮੈਂ ਬਤੌਰ ਪ੍ਰੋਪਰਾਈਟਰ ਹਾਂ । ਫਰਮ ਨੇ ਕੂਲ ਰੋਡ , ਜਲੰਧਰ ਪਰ ਦੋ ਪਲਾਟ ਖਰੀਦ ਕੀਤੇ ਹਨ । ਇੱਕ ਪਲਾਟ ਦਾ ਖਸਰਾ ਨੰ : 18/1977 ( 22 ) ਵਿੱਚੋਂ 11 ਹਿੱਸਾ 10 % ਮਰਲੇ ਖਰੀਦ ਕੀਤਾ ਹੈ । ਇਸ ਤਕਰ ਵਿਖੇ ਸਿਰਫ ਦੇ ਮਾਲਕ ਦਿਲਬਾਗ ਸਿੰਘ ਪੁੱਤਰ ਗੁਰਬਖਸ਼ ਸਿੰਘ 14 ਹਿੱਸਾ ਮੈਸ , ਟੀ.ਐਮ , ਰੀਅਲ ਅਸਟੰਟ 14 ਹਿੰਸਾ ਦੇ ਮਾਲਕ ਹਨ , ਇਹਨਾਂ ਤੋਂ ਇਲਾਵਾ ਹੋਰ ਕੋਈ ਮਾਲਕ ਨਹੀਂ ਹੈ । ਜਗਤ ਪ੍ਰਕਾਸ਼ ਸਿੰਘ ਗਿੱਲ ਪੁੱਤਰ ਸ੍ਰੀ ਰਾਮ ਪਾਲ ਗਿੱਲ ਨੇ ਬੇਨਾਮਾ ਵਿੱਚ ਖਸਰਾ ਨੰਬਰ 18 // 19 / 2 / 3 , 19/2/1 , 19/2/4 , 22/1/1 , 391 , 332 , 339 , 395 , 393 , 390 , 392 , 335/1 , 331 , 335 , 333 , 324/1 , 336 , 327 , 328 330 , 334 , 337 , 344 ਕਰਕੇ ਪਿੱਛੋਂ ਨਾਲ ਕਬਜ਼ਾ ਟੀ.ਐਮ.ਐਸ. ਧਰਮ ਦੇ ਪਲਾਟ ਤੇ ਕੀਤਾ ਅਤੇ ਜਲ ਬਿਆਨ / ਦਸਤਾਵੇਜ ਪਾ ਕਰਕੇ ਨਗਰ ਨਿਗਮ ਜਲੰਧਰ ਤੋਂ ਨਕਸ਼ਾ ਪਾਸ ਕਰਵਾਇਆ , ਨਕਸ਼ਾ ਪਾਸ ਅਨੁਸਾਰ ਮੌਕੇ ਤੇ ਉਸਾਰੀ ਨਹੀਂ ਕੀਤੀ ਜਾਇਜ਼ ਉਸਾਰੀ ਨੰਬਰ ਖਸਰਾ 18/19/11 ਵਿੱਚ ਕੀਤੀ ਹੈ , ਜਿਸਦਾ ਨਕਸ਼ਾ ਪਾਸ ਨਹੀਂ ਹੋਇਆ ।

ਨਗਰ ਨਿਗਮ , ਜਲੰਧਰ ਦੇ ਕਰਮਚਾਰੀ ਇਸ ਨਜ਼ਾਇਜ਼ ਉਸਾਰੀ ਤੇ ਨਜ਼ਾਇਜ਼ ਨਕਸ਼ਾ ਪਾਸ ਕਰਨ ਦੇ ਜ਼ਿੰਮੇਵਾਰ ਹਨ । ਪ੍ਰਿਤਪਾਲ ਸਿੰਘ ਪੁੱਤਰ ਮੇਹਰ ਸਿੰਘ ਨੇ ਬਨਾਮਾ ਨੰ : 7933 ਮਿਤੀ 9-9-1997 ਰਕਬਾ 55 ਮਰਲੇ ਦਾ 1/4 ਹਿੱਸਾ 0-13 % ਨੰਬਰ ਖਸਰਾ 18/11/2 , 12 / 2 / 2-13 / 1-19 / 1 / 2-20 16 / 2 / 3-18 / 19 / 3 / 1-19 / 2 / 4-22 / 1 / 1 , 394 , 337,344 , 394 ਕਿਤਾ 13 ਚੜਦਾ ਸਰਕ 1 ] 5 – ਦਿਲਬਾਗ ਸਿੰਘ ਦਾ ਰਸਤਾ , ਗੁਰਬ – 113- W ਡੋਰੀ ਦੀਗਰੇ , ਸਮਾਲ – 118-0 ਦੀਗ : ਜਨਕ ! 210 ਰਸਤਾ ਵੀ ਇੰਦਰਬੀਰ ਸਿੰਘ ਪਲਾਟ ਦਾ ਹਿੱਸਾ ਖਰੀਦ ਕੀਤਾ ਹੈ , ਜਿਸਦਾ ਨਕਸ਼ਾ ਨਗਰ , ਨਿਗਰ , ਜਲੰਧਰ ਤੋਂ ਗਲਤ ਦਸਤਾਵੇਜਨਕਸ਼ਾ ਪੇਸ਼ ਕਰਕੇ ਕਰਵਾਇਆ , ਨਕਸ਼ਾ ਪਾਸ ਕਰਨ ਤੋਂ 12 ਸਾਲ ਬਾਦ ਨਜ਼ਾਇਜ਼ ਉਸਾਰੀ ਫਰਮ ਟੀ.ਐਮ.ਐਸ. ਦੇ ਪਲਾਂਟ ਤੇ ਕੀਤੀ ਅਤੇ ਫਰਮ ਟੀ.ਐਮ.ਐਸ. ਦੇ ਮਾਲਕੀ ਵਾਲੇ ਪਲਾਟ ਨੂੰ ਆਪਣਾ ਦਸ ਕੇ ਨਕਸ਼ਾ ਪਾਸ ਕਰਵਾਇਆ ਫਾਰਸ ਟੀ.ਐਮ.ਐਸ. ਬੇਨਾਮਾ ਨੰ . 9472 / 19-1-2005 ਨੰਬਰ ਖਸਰਾ 18/19/2/3 , 19/21 , 19/2/4 , 22/1/1 , 191/2 , 12/2/2 , 131 , 19172 , 20 ਵਿਚੋਂ 31 ਮਰਲੇ ਖਰੀਦ ਕੀਤਾ ਹੈ । ਪ੍ਰਿਤਪਾਲ ਸਿੰਘ ਦੇ ਖਰੀਦ ਕੀਤਾ ਰਕਬਾ ਬੇਨਾਮਾ ਵਿਚੋਂ ਜੋ ਹੱਦਾਂ ਦਰਸਾਈਆਂ ਉਸਦਾ ਨਕਸ਼ਾ ਪਾਸ ਹੋਣਾ ਚਾਹੀਦਾ ਸੀ , ਨਗਰ ਨਿਗਮ , ਜਲੰਧਰ ਵਲੋਂ ਨਜ਼ਾਇਜ਼ ਨਕਸ਼ਾ ਪਾਸ ਕੀਤਾ ਗਿਆ ਹੈ ਅਤੇ ਨਜਾਇਜ਼ ਉਸਾਰੀ ਹੋਰ ਰਕਬੇ ਦੇ ਜੋ ਮਾਲਕ ਟੀ.ਐਮ.ਐਸ. ਫਾਰਮ ਦੀ ਹੈ , ਕੀਤੀ ਜਾ ਰਹੀ ਹੈ । ਨਗਰ ਨਿਗਮ , ਜਲੰਧਰ ਉਸਾਰੀ ਨਜ਼ਾਇਜ਼ ਨੂੰ ਰੋਕ ਨਹੀ ਰਿਹਾ ਹੈ , ਕਾਰਵਾਈ ਕੀਤੀ ਜਾਵੇ । ਇਸ ਮੌਕੇ ਸਰਦਾਰ ਪਰਮਜੀਤ ਸਿੰਘ ਰਾਏਪੁਰ ਵੱਲੋਂ ਜੁਆਇੰਟ ਕਮਿਸ਼ਨਰ ਨੂੰ ਮੰਗ ਪੱਤਰ ਬਰਖਿਲਾਫ ਜਗਰ ਪ੍ਰਕਾਸ਼ ਪੁਰਬ ਰਾਮਪਾਲ ਗਿੱਲ , ਪ੍ਰਿਤਪਾਲ ਸਿੰਘ , ਸਰਬਜੀਤ ਸਿੰਘ ਮੱਕੜ ਦਿੱਤਾ ਗਿਆ ਅਤੇ ਦੋਸ਼ੀਆਂ ਖਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ ਗਈ।

ਇਸ ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਰਾਕੇਸ਼ ਖੋਖਰ ਨੇ ਪਰਮਜੀਤ ਸਿੰਘ ਰਾਏਪੁਰ ਨੂੰ ਭਰੋਸਾ ਦਵਾਇਆ ਕਿ ਉਹ ਇਸ ਮਾਮਲੇ ਦੀ ਤਿੰਨ ਦਿਨ ਵਿਚ ਜਾਂਚ ਕਰਨਗੇ ਅਤੇ ਮੌਕੇ ਦਾ ਦੌਰਾ ਕਰਕੇ ਇਸ ਕੰਮ ਨੂੰ ਤਰੁੰਤ ਰੋਕਿਆ ਜਾਵੇਗਾ ।ਉਨ੍ਹਾਂ ਭਰੋਸਾ ਦਿਵਾਇਆ ਕਿ ਇਸ ਮਾਮਲੇ ਵਿੱਚ ਜੋ ਵੀ ਅਧਿਕਾਰੀ ਗਲਤ ਪਾਇਆ ਗਿਆ ਉਸ ਤੇ ਸਖਤ ਕਾਰਵਾਈ ਕੀਤੀ ਜਾਵੇਗੀ। ਸਰਦਾਰ ਪਰਮਜੀਤ ਸਿੰਘ ਰਾਏਪੁਰ ਨੇ ਚਿਤਾਵਨੀ ਦਿੱਤੀ ਕਿ ਜੇਕਰ ਤਿੰਨ ਦਿਨਾਂ ਵਿਚ ਉਨ੍ਹਾਂ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਦੁਬਾਰਾ ਪੱਕੇ ਤੌਰ ਤੇ ਨਗਰ ਨਿਗਮ ਵਿਚ ਧਰਨਾ ਲਗਾ ਦੇਣਗੇ।

ਦੂਜੇ ਪਾਸੇ ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਕਰਕੇ ਦਸਿਆ ਗਿਆ ਕਿ ਜੋ ਜਮੀਨ ਪਰਮਜੀਤ ਸਿੰਘ ਰਾਏਪੁਰ ਆਪਣੀ ਦਰਸਾ ਰਿਹਾ ਹੈ ਉਹ ਸਾਡੀ ਜ਼ਮੀਨ ਹੈ ਅਤੇ ਮੈਂ ਪਰਮਜੀਤ ਸਿੰਘ ਰਾਏਪੁਰ ਖਿਲਾਫ ਮਾਨਹਾਨੀ ਦਾ ਕੇਸ ਦਰਜ਼ ਕਰਾਂਵਾਗਾ।

Related Articles

Leave a Reply

Your email address will not be published.

Back to top button