Latest news

ਹਮਲਾਵਰਾਂ ਵਲੋਂ ਬਾਊਂਸਰ ਦੇ ਮੂੰਹ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ

The attackers attacked the bouncer with sharp weapons

 ਜੌਬ ਤੋਂ ਪਰਤ ਰਹੇ ਬਾਊਂਸਰ ‘ਤੇ ਤੇਜ਼ ਹਥਿਆਰਾਂ ਨਾਲ ਲੈਸ 7-8 ਨੌਜਵਾਨਾਂ ਨੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਬਾਊਂਸਰ ਦੇ ਮੂੰਹ ‘ਤੇ ਤੇਜ਼ਧਾਰ ਹਥਿਆਰ ਮਾਰੇ ਤੇ ਖੂਨ ਨਾਲ ਲਥਪਥ ਹੋਣ ‘ਤੇ ਉਸ ਨੂੰ ਛੱਡ ਕੇ ਫਰਾਰ ਹੋ ਗਏ। ਰਾਹਗੀਰਾਂ ਨੇ ਬਾਊਂਸਰ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਪਰ ਹਾਲਤ ਵਿਗੜਦੀ ਦੇਖ ਕੇ ਉਸ ਨੂੰ ਨਿੱਜੀ ਹਸਪਤਾਲ ਰੈਫਰ ਕਰ ਦਿੱਤਾ ਗਿਆ।
ਜਾਣਕਾਰੀ ਅਨੁਸਾਰ ਮਾਡਲ ਟਾਊਨ ਰੋਡ ‘ਤੇ ਸਥਿਤ ਇਕ ਨਾਈਟ ਕਲੱਬ ‘ਚ ਬਤੌਰ ਬਾਊਂਸਰ ਦਾ ਕੰਮ ਕਰਨ ਵਾਲਾ ਮਨਵੀਰ ਸਿੰਘ ਵਾਸੀ ਸੂਰਤ ਨਗਰ ਮਕਸੂਦਾਂ ਡਿਊਟੀ ਖਤਮ ਕਰ ਕੇ ਘਰ ਪਰਤ ਰਿਹਾ ਸੀ। ਦੇਰ ਰਾਤ ਕਰੀਬ 12.30 ਵਜੇ ਉਹ ਵਰਕਸ਼ਾਪ ਚੌਕ ਪੁੱਜਾ ਤਾਂ ਦੋਪਹੀਆ ਵਾਹਨ ‘ਤੇ ਸਵਾਰ ਹੋ ਕੇ ਆਏ 7-8 ਨੌਜਵਾਨਾਂ ਨੇ ਮਨਵੀਰ ‘ਤੇ ਹਮਲਾ ਕਰ ਦਿੱਤਾ। ਮਨਵੀਰ ਦੇ ਮੂੰਹ ‘ਤੇ ਤੇਜ਼ਧਾਰ ਹਥਿਆਰ ਮਾਰੇ ਗਏ ਅਤੇ ਉਸ ਦਾ ਜਬਾੜਾ ਵੀ ਤੋੜ ਦਿੱਤਾ। ਜਿਉਂ ਹੀ ਲੋਕ ਇਕੱਠੇ ਹੋਣੇ ਸ਼ੁਰੂ ਹੋਏ ਤਾਂ ਹਮਲਾਵਰ ਉਥੋਂ ਫਰਾਰ ਹੋ ਗਏ।

Subscribe us on Youtube


Leave a Reply

Your email address will not be published. Required fields are marked *