Latest news

ਆਨੰਦ ਕਾਰਜ ਕਰਵਾਉਣ ਤੋਂ ਪਹਿਲਾਂ ਪ੍ਰੀਖਿਆ ਦੇਣ ਪਹੁੰਚੀ ਲਾੜੀ


ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਐੱਮ. ਏ. ਹਿਸਟਰੀ ਦੇ ਤੀਜੇ ਸਮੈਸਟਰ ਦੀ ਪ੍ਰੀਖਿਆ ਸੋਮਵਾਰ ਨੂੰ ਸ਼ੁਰੂ ਹੋਈ। ਜਲੰਧਰ ਦੇ ਲਾਇਲਪੁਰ ਖਾਲਸਾ ਕਾਲਜ ‘ਚ ਉਸ ਸਮੇਂ ਵੱਖਰਾ ਨਜ਼ਾਰਾ ਦੇਖਣ ਨੂੰ ਮਿਲਿਆ ਜਦੋਂ ਪ੍ਰਾਈਵੇਟ ਤੌਰ ‘ਤੇ ਐੱਮ. ਏ. ਕਰ ਰਹੀ ਇਕ ਲੜਕੀ ਵਿਆਹ ਦੇ ਜੋੜੇ ‘ਚ ਆਨੰਦ ਕਾਰਜ ਕਰਵਾਉਣ ਤੋਂ ਪਹਿਲਾਂ ਆਪਣੀ ਪ੍ਰੀਖਿਆ ਦੇਣ ਪਹੁੰਚੀ।

ਲਾਇਲਪੁਰ ਖਾਲਸਾ ਕਾਲਜ ਦੇ ਐਗਜ਼ਾਮ ਸੈਂਟਰ ‘ਚ ਜਦੋਂ ਵਿਦਿਆਰਥੀ ਪੇਪਰ ਦੇਣ ਬੈਠੇ ਸਨ ਤਾਂ ਇਸੇ ਦੌਰਾਨ ਵਿਆਹ ਦੇ ਜੋੜੇ ‘ਚ ਲਾੜੀ ਮਨਪ੍ਰੀਤ ਕੌਰ ਨੇ ਪ੍ਰਵੇਸ਼ ਕੀਤਾ ਅਤੇ ਆਪਣੀ ਸੀਟ ਲੱਭਦੇ ਹੋਏ ਰੋਲ ਨੰਬਰ ਚੈੱਕ ਕਰਕੇ ਬੈਠ ਗਈ। ਲਾਲ ਜੋੜੇ ‘ਚ ਸਜੀ ਲੜਕੀ ਨੂੰ ਦੇਖ ਕੇ ਹਰ ਕੋਈ ਬੇਹੱਦ ਹੈਰਾਨ ਹੋਇਆ।

Leave a Reply

Your email address will not be published. Required fields are marked *