Latest news

ਕਾਂਗਰਸੀ ਵਿਧਾਇਕ ਨੇ ਇਕ ਸਾਧ ਕੋਲ ਮੁੱਖ ਮੰਤਰੀ ਦੀ ਕੀਤੀ ‘ਸ਼ਿਕਾਇਤ’

ਹਾਕਮ ਧਿਰ ਦੇ ਬਾਘਾਪੁਰਾਣਾ ਤੋਂ ਵਿਧਾਇਕ ਦਰਸ਼ਨ ਸਿੰਘ ਬਰਾੜ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵਿਧਾਇਕ ਦਰਸ਼ਨ ਬਰਾੜ ਹੱਥ ਜੋੜ ਕੇ ਫਰਸ਼ ਉੱਤੇ ਵਿਛਾਈ ਦਰੀ ਉੱਤੇ ਬੈਠੇ ਹਨ ਅਤੇ ਚਬੂਤਰੇ ’ਤੇ ਬੈਠੇ ਡੇਰੇ ਵਾਲੇ ਕੋਲ ਆਪਣਾ ਅੰਦਰੂਨੀ ਦੁੱਖ ਦਰਦ ਬਿਆਨ ਕਰ ਰਹੇ ਹਨ। ਵਿਧਾਇਕ ਬਾਬੇ ਨੂੰ ਦੱਸ ਰਹੇ ਹਨ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰ ਬਣਨ ਤੋਂ ਪਹਿਲਾਂ ਉਨ੍ਹਾਂ ਨਾਲ ਵਾਅਦਾ ਕੀਤਾ ਸੀ ਕਿ ਮੁੱਖ ਮੰਤਰੀ ਬਣ ਜਾਂਦੇ ਹਨ ਤਾਂ ਉਹ ਹਮੇਸ਼ਾਂ ਉਨ੍ਹਾਂ ਨੂੰ (ਵਿਧਾਇਕ) ਨੂੰ ਆਪਣੇ ਨਾਲ ਰੱਖਣਗੇ ਪਰ ਹੁਣ ਮੁੱਖ ਮੰਤਰੀ ਉਨ੍ਹਾਂ ਨੂੰ ਨਿੱਜੀ ਤੌਰ ’ਤੇ ਨਹੀਂ ਮਿਲਦੇ ਪਰ ਕਦੇ ਉਹ ਵੀਡੀਓ ਕਾਲ ਕਰ ਲੈਂਦੇ ਹਨ। ਡੇਰੇ ਵਾਲਾ ਸਾਰੀ ਗੱਲ ਸੁਣਨ ਤੋਂ ਬਾਅਦ ਸਭ ਕੁਝ ਠੀਕ ਹੋਣ ਦੀ ਗੱਲ ਆਖਦਾ ਉਨ੍ਹਾਂ ਨੂੰ ਪ੍ਰਸ਼ਾਦ ਤੇ ਅਸੀਸ ਦਿੰਦਾ ਹੈ।

ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰਦੇ ਆਖਿਆ ਕਿ ਉਨ੍ਹਾਂ ਨੂੰ ਕਈ ਫੋਨ ਆਏ ਹਨ ਪਰ ਉਨ੍ਹਾਂ ਕੋਲ ਕੋਈ ਅਜਿਹੀ ਵੀਡੀਓ ਨਹੀਂ ਆਈ।

Subscribe us on Youtube

 


 



 

Jobs Listing

Required Marketing executive to sale Advertisement packages of reputed reputed media firms of Punjab.

Read More


Leave a Reply