Latest news

ਕੈਨੇਡਾ ‘ਚ ਦੇਖਦੇ ਦੇਖਦੇ ਵੱਡਾ ਘਰ ਸੜ ਕੇ ਹੋਇਆ ਸੁਆਹ

ਸਰੀ/ਅਮਨਦੀਪ ਸਿੰਘ ਨਾਗਰਾ 

ਸਰੀ ਵਿਚ ਇਕ ਘਰ ਨੂੰ ਲੱਗੀ ਭਿਆਨਕ ਅੱਗ ਕਾਰਨ ਵੇਂਹਦਿਆਂ ਵੇਂਹਦਿਆਂ ਹੀ ਇਕ ਵੱਡਾ ਘਰ ਸੁਆਹ ਬਣ ਗਿਆ। ਇਹ ਦੋ ਮੰਜ਼ਿਲਾ ਘਰ 7 ਮੈਂਬਰੀ ਇਕ ਪਰਿਵਾਰ ਕੋਲ ਕਿਰਾਏ ਉਪਰ ਸੀ ਅਤੇ ਕਿਰਾਏਦਾਰਾਂ ਕੋਲ ਕੋਈ ਬੀਮਾ ਵੀ ਨਹੀਂ ਸੀ।

ਇਹ ਘਟਨਾ ਕੱਲ੍ਹ ਬਾਅਦ ਦੁਪਹਿਰ ਸਰੀ ਦੇ 103 ਐਵੀਨਿਊ ਤੇ 143 ਸਟਰੀਟ ‘ਤੇ ਵਾਪਰੀ। ਅੱਗ ਬੁਝਾਉਣ ਵਾਲੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਘਟਨਾ ਵਾਲੀ ਥਾਂ ਤੋਂ ਇਕ ਦਾਦੀ, ਮਾਂ, ਉਸ ਦੇ ਅੱਠ ਸਾਲ ਦੇ ਬੇਟੇ ਅਤੇ ਇਕ ਸਾਲ ਦੀ ਬੇਟੀ ਨੂੰ ਸਾਵਧਾਨੀ ਵਜੋਂ ਹਸਪਤਾਲ ਲਿਜਾਇਆ ਗਿਆ।

ਅੱਖੀਂ ਵੇਖਣ ਵਾਲੇ ਇਕ ਗੁਆਂਢੀ ਐਂਡੀ ਬੈਰੀਅਰ ਨੇ ਦੱਸਿਆ ਹੈ ਕਿ ਉਸ ਨੇ ਇਕ ਵੱਡਾ ਧਮਾਕਾ ਸੁਣਿਆ ਅਤੇ ਬਾਹਰ ਦੇਖਿਆ ਕਿ ਉਸ ਦੇ ਗੁਆਂਢੀ ਦੇ ਘਰ ਚੋਂ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਸਨ।

Subscribe us on Youtube


Jobs Listing

Required Marketing executive to sale Advertisement packages of reputed reputed media firms of Punjab.

Read More


Leave a Reply