ਅਮਿਤਾਭ ਬੱਚਨ ਵੇਚ ਰਹੇ 3.5 ਕਰੋੜ ਦੀ ਲਗਜ਼ਰੀ ਕਾਰ
The luxury car selling Amitabh Bachchan’s 3.5 crores
ਮੁੰਬਈ
ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਲਗਜ਼ਰੀ ਕਾਰਾਂ ਦੇ ਸ਼ੌਕੀਨ ਹਨ। ਉਨ੍ਹਾਂ ਕੋਲ ‘Bentley’ ਤੋਂ ਲੈ ਕੇ ‘Rolls Royce’ ਤੱਕ ਕਈ ਲਗਜ਼ਰੀ ਕਾਰਾਂ ਹਨ। ਸੂਤਰਾਂ ਮੁਤਾਬਕ, ਬਿੱਗ ਬੀ ਆਪਣੀ ਇਕ ਲਗਜ਼ਰੀ ਗੱਡੀ ਨੂੰ ਵੇਚਣ ਜਾ ਰਹੇ ਹਨ।ਪ੍ਰੋਡਿਊਸਰ ਤੇ ਡਾਇਰੈਕਟਰ ਵਿਧੁ ਵਿਨੋਦ ਚੋਪੜਾ ਨੇ ਫਿਲਮ ‘ਐਕਲਵਯ’ ‘ਚ ਸ਼ਾਨਦਾਰ ਐਕਟਿੰਗ ਲਈ ਅਮਿਤਾਭ ਬੱਚਨ ਨੂੰ ਸਾਲ 2007 ‘ਚ ਵ੍ਹਾਈਟ ਕਲਰ ਦੀ ਰੋਲਸ ਰਾਇਸ ਫੈਂਟਸ ਗੱਡੀ ਤੋਹਫੇ ‘ਚ ਦਿੱਤੀ ਸੀ, ਜਿਸ ਦੀ ਕੀਮਤ ਕਰੀਬ 3.5 ਕਰੋੜ ਰੁਪਏ ਹੈ।ਬਿੱਗ ਬੀ ਨੂੰ ਇਸ ਕਾਰ ਨਾਲ ਕਈ ਮੌਕਿਆਂ ‘ਤੇ ਦੇਖਿਆ ਗਿਆ ਹੈ। ਹਾਲਾਂਕਿ ਅਮਿਤਾਭ ਬੱਚਨ ਇਸ ਗੱਡੀ ਨੂੰ ਕਿਸ ਨੂੰ ਵੇਚ ਰਹੇ ਹਨ ਇਸ ਦੀ ਪੁਸ਼ਟੀ ਹਾਲੇ ਤੱਕ ਨਹੀਂ ਹੋ ਸਕੀ ਪਰ ਖਰੀਦਦਾਰੀ ਬਾਲੀਵੁੱਡ ਦਾ ਕੋਈ ਸੁਪਰਸਟਾਰ ਹੀ ਹੋ ਸਕਦਾ ਹੈ।