Latest news

ਖੁਦ ਨੂੰ ਪੁਲਸ ਦੀ ASI ਦੱਸ ਕੋਰੋਨਾ ਦੇ ਨਾਂ ‘ਤੇ ਲੋਕਾਂ ਨਾਲ ਮਾਰਦੀ ਸੀ ਠੱਗੀ,ਗ੍ਰਿਫਤਾਰ

ਨਵੀਂ ਦਿੱਲੀ-

ਦੇਸ਼ ‘ਚ ਕੋਰੋਨਾ ਦਾ ਖਤਰਾ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਇਕ ਦਿਨ ‘ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਰਿਕਾਰਡ 66,999 ਮਾਮਲੇ ਸਾਹਮਣੇ ਆਏ ਹਨ ਅਤੇ ਇਸ ਦੇ ਨਾਲ ਹੀ ਵੀਰਵਾਰ ਨੂੰ ਇਨਫੈਕਸ਼ਨ ਦੇ ਮਾਮਲੇ ਵੱਧ ਕੇ 23,96,637 ਹੋ ਗਏ। ਉੱਥੇ ਹੀ ਦਿੱਲੀ ਤੋਂ ਹੈਰਾਨ ਕਰਨ ਵਾਲੀ ਘਟਨਾ ਦੇਖਣ ਨੂੰ ਮਿਲੀ, ਜਿੱਥੇ ਜਨਾਨੀ ਖੁਦ ਨੂੰ ਦਿੱਲੀ ਪੁਲਸ ਦਾ ਅਸਿਸਟੈਂਟ ਸਬ-ਇੰਸਪੈਕਟਰ (ਏ.ਐੱਸ.ਆਈ.) ਦੱਸ ਕੇ ਕੋਵਿਡ-19 ਦੇ ਚਲਾਨ ਵਸੂਲ ਕਰਦੀ ਸੀ। ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਕੇ ਮਾਮਲਾ ਦਰਜ ਕਰ ਲਿਆ ਹੈ। ਦਿੱਲੀ ਪੁਲਸ ਹੁਣ ਉਸ ਤੋਂ ਇਹ ਜਾਣਨ ਦੀ ਕੋਸ਼ਿਸ਼ ‘ਚ ਜੁਟੀ ਹੋਈ ਹੈ ਕਿ ਕੀ ਉਹ ਇਹ ਕੰਮ ਇਕੱਲੇ ਕਰਦੀ ਸੀ ਜਾਂ ਉਸ ਵਰਗੇ ਹੋਰ ਲੋਕ ਅਜਿਹਾ ਗਿਰੋਹ ਚੱਲਾ ਰਹੇ ਹਨ।

Subscribe us on Youtube

 


 



 

Jobs Listing

Required Marketing executive to sale Advertisement packages of reputed reputed media firms of Punjab.

Read More


Leave a Reply