Latest news

ਪ੍ਰੈਸ ਕਲੱਬ ਦੀ ਚੋਣ ਨੂੰ ਲੈ ਕੇ ਪੱਤਰਕਾਰ ਕਰਨਗੇ ਮੰਤਰੀ ਦਾ ਘਿਰਾਉ 27 ਮਾਰਚ ਨੂੰ

The press conference will be held on March 27 in a press club press conference
 ਅੰਮ੍ਰਿਤਸਰ
ਪ੍ਰੈਸ ਕਲੱਬ ਅੰਮ੍ਰਿਤਸਰ, ਪੱਤਰਕਾਰ ਭਾਈਚਾਰੇ ਨੂੰ ਸੋਂਪਣ ਦੀ ਚਿਰੋਕਨੀ ਮੰਗ ਨੂੰ ਲੈ ਕੇ ਜਿਲ•ਾ ਪ੍ਰਸ਼ਾਸ਼ਨ ਤੇ ਸਰਕਾਰ ਵੱਲੋ ਕੀਤੀ ਜਾ ਰਹੀ ਆਨਾਕਾਨੀ ਦਾ ਚੰਡੀਗੜ• ਪੰਜਾਬ ਜਰਨਲਿਸਟਸ ਐਸੋਸੀਏਸ਼ਨ ਨੇ ਕੜਾ ਨੋਟਿਸ ਲੈਦਿਆ 27 ਮਾਰਚ ਬੁੱਧਾਵਾਰ ਨੂੰ ਪੰਜਾਬ ਦੇ ਕਿਸੇ ਇੱਕ ਮੰਤਰੀ ਦਾ ਘਿਰਾਉ ਕਰਨ ਦਾ ਐਲਾਨ ਕੀਤਾ ਹੈ ਤੇ ਜਿਲ•ੇ ਦੇ ਡਿਪਟੀ ਕਮਿਸ਼ਨਰ ਨੂੰ ਚਿਤਾਵਨੀ ਪੱਤਰ ਦਿੱਤਾ ਜਾਵੇਗਾ ਕਿ ਜੇਕਰ ਕਲੱਬ ਦੀ ਚੋਣ ਤੁਰੰਤ ਕਰਵਾ ਕੇ ਪੱਤਰਕਾਰ ਭਾਈਚਾਰੇ ਨੂੰ ਨਾ ਸੋਪਿਆ ਤਾਂ ਮੰਤਰੀਆ ਦੇ ਘਿਰਾਉ ਕਰਨ ਉਪਰੰਤ ਲੋਕ ਸਭਾ ਚੋਣਾਂ ਵਿੱਚ ਮੁੱਖ ਮੰਤਰੀ ਤੇ ਹੋਰ ਕੇਂਦਰੀ ਆਗੂਆਂ ਵੱਲੋ ਕੀਤੀਆ ਜਾਣ ਵਾਲੀਆ ਚੋਣ ਰੈਲੀਆ ਸਮੇਂ ਘਿਰਾਉ ਕੀਤੇ ਜਾਣਗੇ ਜਿਸ ਲਈ ਜਿੰਮੇਵਾਰ ਜਿਲ•ਾ ਪ੍ਰਸ਼ਾਸ਼ਨ ਹੋਵੇਗਾ।
                   ਜਾਰੀ ਇੱਕ ਬਿਆਨ ਰਾਹੀ ਐਸੋਸ਼ੀਏਸ਼ਨ ਦੇ ਕਨਵੀਨਰ ਵਿਜੈ ਪੰਕਜ ਨੇ ਕਿਹਾ ਕਿ ਪ੍ਰੈਸ ਕਲੱਬ ਦੀ ਚਿਰੋਕਣੀ ਮੰਗ ਅਕਾਲੀ ਸਰਕਾਰ ਦੇ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਨੇ ਪੂਰੀ ਕੀਤੀ ਪਰ ਕਰੋੜਾਂ ਦੀ ਰਾਸ਼ੀ ਖਰਚ ਕਰਕੇ ਉਸਾਰੀ ਗਈ ਇਮਾਰਤ ਅੱਜ ਭੈੜੇ ਅਨਸਰਾਂ ਦੀ ਐਯਾਸ਼ੀ ਦਾ ਅੱਡਾ ਬਣਿਆ ਹੋਇਆ ਹੈ ਪਰ ਪੱਤਰਕਾਰ ਨੂੰ ਜਿਲ•ਾ ਪ੍ਰਸ਼ਾਸ਼ਨ ਵੱਲੋ ਨਹੀ ਸੋਪਿਆ ਜਾ ਰਿਹਾ। ਉਹਨਾਂ ਕਿਹਾ ਕਿ ਪਿਛਲੇ ਕਰੀਬ ਇੱਕ ਸਾਲ ਤੋ ਜਿਲ•ਾ ਲੋਕ ਸੰਪਰਕ ਅਧਿਕਾਰੀ ਵੱਲੋ ਲਾਰੇ ਹੀ ਲਗਾਏ ਜਾ ਰਹੇ ਹਨ ਕਿ ਡੀ ਸੀ ਸਾਹਿਬ ਨੇ ਚੋਣ ਕਰਾਉਣ ਦੇ ਆਦੇਸ਼ ਐਸ ਡੀ ਐਮ ਵਿਕਾਸ ਹੀਰਾ ਨੂੰ ਦੇ ਦਿੱਤੇ ਹਨ ਪਰ ਇੰਜ ਲੱਗਦਾ ਹੈ ਕਿ ਡੀ ਸੀ ਦਫਤਰ ਤੋ ਐਸ ਡੀ ਐਮ ਦਫਤਰ ਤੱਕ ਅੱਜ ਤੱਕ ਡੀ ਸੀ ਦੇ ਆਦੇਸ਼ ਨਹੀ ਪੁੱਜ ਸਕੇ।
              ਉਹਨਾਂ ਕਿਹਾ ਕਿ 27 ਮਾਰਚ ਨੂੰ ਸਰਕਟ ਹਾਊਸ ਤੋ ਪੈਦਲ ਚੱਲ ਕੇਪੱਤਰਕਾਰ ਪਹਿਲਾਂ ਡੀ ਸੀ ਦਫਤਰ ਤੱਕ ਜਾ ਕੇ ਧਰਨਾ ਦੇਣਗੇ ਤੇ ਇਹ ਧਰਨਾ ਉਸ ਵੇਲੇ ਤੱਕ ਜਾਰੀ ਰਹੇਗਾ ਜਦੋ ਤੱਕ ਜਿਲ•ਾ ਪ੍ਰਸ਼ਾਸ਼ਨ ਕਲੱਬ ਬਾਰੇ ਵਿਸ਼ੇਸ਼ ਆਦੇਸ਼ ਜਾਰੀ ਨਹੀ ਕਰਦਾ। ਇਸ ਮੁਜਾਹਰੇ ਦੀ ਅਗਵਾਈ ਐਸੋਸ਼ੀਏਸ਼ਨ ਦੇ ਪ੍ਰਧਾਨ ਸ੍ਰ ਜਸਬੀਰ ਸਿੰਘ ਪੱਟੀ ਕਰਨਗੇ ਤੇ ਉਹਨਾਂ ਦੇ ਨਾਲ ਜਿਲ•ਾ ਰੂਰਲ ਪ੍ਰਧਾਨ ਬਲਜੀਤ ਸਿੰਘ ਕਾਹਲੋ ਤੇ ਸ਼ਹਿਰੀ ਪ੍ਰਧਾਨ ਜਗਜੀਤ ਸਿੰਘ ਜੱਗਾ ਸਾਥ ਦੇਣਗੇ। ਰਾਜੇਸ਼ ਕੁਮਾਰ ਡੈਨੀ ਪ੍ਰਧਾਨ ਵਿਧਾਨ ਸਭਾ ਹਲਕਾ ਦੱਖਣੀ ਨੂੰ ਸਾਰੇ ਪ੍ਰਬੰਧ ਮੁਕੰਮਲ ਕਰਨ ਲਈ ਆਦੇਸ਼ ਜਾਰੀ ਕਰ ਦਿੱਤੇ ਗਏ ਹਨ ਤੇ ਸਮੂਹ ਪੱਤਰਕਾਰ ਭਾਈਚਾਰੇ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਧੜੇਬੰਦੀ ਤੇ ਪਾਰਟੀਬਾਜੀ ਤੋ ਉਪਰ ਉਠ ਕੇ 27 ਮਾਰਚ ਨੂੰ 11 ਵਜੇ ਸਰਕਟ ਹਾਊਸ ਵਿਖੇ ਵੱਡੀ ਗਿਣਤੀ  ਪੁੱਜਣ ਤਾਂ ਕਿ ਜਿਲ•ਾ ਪ੍ਰਸ਼ਾਸ਼ਨ ਤੇ ਸਰਕਾਰ ਦੇ ਬੋਲੇ ਕੰਨਾਂ ਤੱਕ ਅਵਾਜ ਪਹੁੰਚਾਈ ਜਾ ਸਕੇ। ਇਸ ਸਬੰਧੀ ਇੱਕ ਮੰਗ ਪੱਤਰ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਆਗੂ ਸ੍ਰ ਹਰਪਾਲ ਸਿੰਘ ਚੀਮਾ, ਅਕਾਲੀ ਦਲ ਬਾਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਤੇ ਟਕਸਾਲੀ ਅਕਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਵੀ ਦਿੱਤਾ ਜਾਵੇਗਾ।ਜਿਲ•ਾ ਲੋਕ ਸੰਪਰਕ ਅਧਿਕਾਰੀ ਦੀਆਂ ਆਪਹੁਦਰੀਆ ਦਾ ਇੱਕ ਪੱਤਰ ਮੁੱਖ ਮੰਤਰੀ , ਮਹਿਕਮੇ ਦੇ ਡਾਇਰੈਕਟਰ ਤੇ ਚੋਣ ਕਮਿਸ਼ਨ ਨੂੰ ਵੀ ਭੇਜਿਆ ਜਾਵੇਗਾ।

Leave a Reply

Your email address will not be published. Required fields are marked *