Latest news

ਰਾਮਾਮੰਡੀ ਫਲਾਈਓਵਰ ਵੀ ਹੋਇਆ ਚਾਲੂ

ਰਾਮਾਮੰਡੀ ‘ਚ ਨੈਸ਼ਨਲ ਹਾਈਵੇ ਐਨ. ਐਚ -1 (ਐਨ. ਐਚ.-44) ‘ਤੇ ਉਸਾਰੀ ਅਧੀਨ ਫਲਾਈਓਵਰ ਦਾ ਕੰਮ ਕੱਲ 07 ਅਕਤੂਬਰ ਨੂੰ ਪੂਰਾ ਕਰ ਲਿਆ ਗਿਆ। ਜਿਸ ‘ਤੇ ਦੁਪਹਿਰ 3 ਵਜੇ ਤੋਂ ਆਵਾਜਾਈ ਸ਼ੁਰੂ ਹੋ ਗਈ। ਪਿਛਲੇ ਕੁੱਝ ਸਮੇਂ ਤੋਂ ਜਨਤਾ ਵਲੋਂ ਫਲਾਈਓਵਰ ਦੇ ਕਾਰਜ ਸਮਾਪਤੀ ਨੂੰ ਲੈ ਕੇ ਕਾਫੀ ਡਿਮਾਂਡ ਕੀਤੀ ਜਾ ਰਹੀ ਸੀ। ਫਲਾਈਓਵਰ ਦੀ ਸ਼ੁਰੂਆਤ ਤੋਂ ਜਿਥੇ ਲੰਬੀ ਦੂਰੀ ਦੇ ਯਾਤਰੀਆਂ ਦਾ ਸਮਾਂ ਬਚੇਗਾ। ਉਥੇ ਜਲੰਧਰ ਤੇ ਆਸ ਪਾਸ ਦੇ ਵਾਸੀਆਂ ਨੂੰ ਰੋਜ਼ਮਰਾ ਦੇ ਕੰਮ ਲਈ ਜਾਣ ਕਾਰਨ ਸਰਵਿਸ ਰੋਡ ਅਤੇ ਹਾਈਵੇ ਟ੍ਰੈਫਿਕ ਦੇ ਅਲਗ ਹੋਣ ਨਾਲ ਜ਼ਿਆਦਾ ਟ੍ਰੈਫਿਕ ਦੀ ਸਮੱਸਿਆ ਤੋਂ ਹਲ ਮਿਲੇਗਾ।

Leave a Reply

Your email address will not be published. Required fields are marked *