Latest news

ਚੋਰ DSP ਦੇ ਘਰ ‘ਚੋਂ ਸਾਮਾਨ ਚੋਰੀ ਕਰ ਕੇ ਫਰਾਰ

ਅਰਬਨ ਅਸਟੇਟ ਫੇਜ਼-2 ‘ਚ ਰਹਿੰਦੇ ਫਰੀਦਕੋਟ ‘ਚ ਤਾਇਨਾਤ ਡੀ. ਐੱਸ. ਪੀ. ਪਰਸਨ ਸਿੰਘ ਦੇ ਘਰ ਦੇਰ ਰਾਤ ਚੋਰ ਦਾਖਲ ਹੋ ਗਏ। ਚੋਰ ਡੀ. ਐੱਸ. ਪੀ. ਦੇ ਘਰ ਦੇ ਨਾਲ ਵਾਲੇ ਖਾਲੀ ਪਏ ਘਰ ‘ਚੋਂ ਹੁੰਦੇ ਹੋਏ ਛੱਤ ‘ਤੇ ਪਹੁੰਚੇ ਅਤੇ ਦੂਜੀ ਮੰਜ਼ਿਲ ‘ਤੇ ਸੌਂ ਰਹੇ 2 ਗੰਨਮੈਨਾਂ ‘ਚੋਂ ਇਕ ਦਾ ਮੋਬਾਇਲ, ਵਰਦੀ, ਆਈ. ਡੀ. ਕਾਰਡ, ਕੈਸ਼ ਸਮੇਤ ਹੋਰ ਸਾਮਾਨ ਚੋਰੀ ਕਰ ਕੇ ਫਰਾਰ ਹੋ ਗਏ। ਸਵੇਰੇ ਜਦੋਂ ਚੋਰੀ ਦਾ ਪਤਾ ਲੱਗਾ ਤਾਂ ਸੂਚਨਾ ਥਾਣਾ ਨੰ. 7 ਦੀ ਪੁਲਸ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਪੁਲਸ ਨੇ ਗੰਨਮੈਨ ਦੇ ਮੋਬਾਇਲ ਤੋਂ ਹੀ ਚੋਰਾਂ ਦਾ ਪਤਾ ਲਗਵਾ ਲਿਆ ਅਤੇ ਦੋਵਾਂ ਚੋਰਾਂ ਨੂੰ ਕਾਬੂ ਕਰ ਲਿਆ। ਚੋਰਾਂ ‘ਚੋਂ ਇਕ ਸਕਿਓਰਿਟੀ ਗਾਰਡ ਹੈ।

ਥਾਣਾ ਨੰ. 7 ਦੇ ਮੁਖੀ ਨਵੀਨ ਪਾਲ ਨੇ ਦੱਸਿਆ ਕਿ ਐਤਵਾਰ ਸਵੇਰੇ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਡੀ. ਐੱਸ. ਪੀ. ਪਰਸਨ ਸਿੰਘ ਦੇ ਘਰ ‘ਚ ਚੋਰੀ ਹੋਈ ਹੈ। ਉਨ੍ਹਾਂ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਡੀ. ਐੱਸ. ਪੀ. ਦਾ ਗੰਨਮੈਨ ਲਖਬੀਰ ਸਿੰਘ ਹੋਰ ਗੰਨਮੈਨ ਨਾਲ ਘਰ ਦੀ ਦੂਜੀ ਮੰਜ਼ਿਲ ‘ਤੇ ਬਣੇ ਰੂਮ ‘ਚ ਸੌਂਦਾ ਹੈ। ਲਖਬੀਰ ਨੇ ਆਪਣੇ ਬਿਆਨਾਂ ‘ਚ ਦੱਸਿਆ ਕਿ ਸੌਣ ਤੋਂ ਪਹਿਲਾਂ ਉਸ ਨੇ ਰੂਮ ਦਾ ਦਰਵਾਜ਼ਾ ਖੋਲ੍ਹ ਦਿੱਤਾ ਸੀ। ਵੈਪਨ ਉਨ੍ਹਾਂ ਨੇ ਸੇਫ ਜਗ੍ਹਾ ‘ਤੇ ਰੱਖੇ ਸਨ। ਸਵੇਰੇ ਜਦੋਂ ਉੱਠੇ ਤਾਂ ਲਖਬੀਰ ਦਾ ਮੋਬਾਇਲ, ਦੂਜੇ ਗੰਨਮੈਨ ਦੀ ਵਰਦੀ ਵਾਲੀ ਕਿੱਟ, 1800 ਰੁਪਏ ਕੈਸ਼, ਆਈ. ਡੀ. ਕਾਰਡ ਅਤੇ ਹੋਰ ਸਾਮਾਨ ਗਾਇਬ ਸੀ।
ਪੁਲਸ ਨੇ ਗੰਨਮੈਨ ਲਖਬੀਰ ਸਿੰਘ ਦੇ ਮੋਬਾਇਲ ਦੀ ਲੋਕੇਸ਼ਨ ਖੰਗਾਲੀ ਤਾਂ ਕੁਝ ਇਨਪੁਟ ਮਿਲੇ। ਪੁਲਸ ਨੇ ਤੁਰੰਤ ਗੜ੍ਹਾ ਇਲਾਕੇ ਵਿਚ ਛਾਪੇਮਾਰੀ ਕਰਕੇ ਸਕਿਓਰਿਟੀ ਗਾਰਡ ਸ਼ਿਵਦੱਤ ਉਰਫ ਵਿੱਕੀ ਪੁੱਤਰ ਰਤਨ ਲਾਲ ਤੇ ਅਰੁਣ ਪੁੱਤਰ ਕੇਵਲ ਕ੍ਰਿਸ਼ਨ ਵਾਸੀ ਗੜ੍ਹਾ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ ਦੋਵਾਂ ਤੋਂ ਚੋਰੀ ਹੋਇਆ ਸਾਮਾਨ ਵੀ ਬਰਾਮਦ ਕਰ ਲਿਆ ਹੈ।

Leave a Reply

Your email address will not be published. Required fields are marked *