Latest news

ਜਲੰਧਰ ਦੇ ਇਹ 14 ਪ੍ਰਾਈਵੇਟ ਹਸਪਤਾਲ ਕੋਰੋਨਾ ਦਾ ਇਲਾਜ ਸ਼ੁਰੂ ਕਰਣਗੇ ਅਗਸਤ ‘ਤੋਂ

ਜਲੰਧਰ / ਐਸ ਪੀ ਚਾਹਲ

ਸੂਬਾ ਸਰਕਾਰ ਦੀ ਅਪੀਲ ਤੋਂ ਬਾਅਦ ਹੁਣ 14 ਪ੍ਰਾਈਵੇਟ ਹਸਪਤਾਲਾਂ ਨੇ ਵੀ ਕੋਰੋਨਾ ਦਾ ਇਲਾਜ ਕਰਨ ਦੀ ਹਾਮੀ ਭਰ ਦਿੱਤੀ ਹੈ। ਅਗਸਤ ਦੇ ਪਹਲੇ ਹਫਤੇ ਵਿੱਚ ਜਲੰਧਰ ਦੇ 14 ਪ੍ਰਾਈਵੇਟ ਹਸਪਤਾਲ ਕੋਰੋਨਾ ਮਰੀਜਾਂ ਨੂੰ ਭਰਤੀ ਕਰਨਾ ਸ਼ੁਰੂ ਕਰ ਦੇਣਗੇ।

ਡਿਪਟੀ ਕਮਸ਼ਿਨਰ ਘਨਸ਼ਿਆਮ ਥੋਰੀ ਮੁਤਾਬਿਕ- 14 ਨਿੱਜੀ ਹਸਪਤਾਲਾਂ ਵਲੋਂ 186 ਬੈਡ ਲੈਵਲ-2 ਅਤੇ 47 ਬੈਡ ਲੈਵਲ-3 ਦੇ ਮਰੀਜ਼ਾਂ ਦਾ ਇਲਾਜ ਕਰਣਗੇ। ਹੁਣ ਜ਼ਿਲੇ ਵਿੱਚ ਪ੍ਰਾਈਵੇਟ ਹਸਪਤਾਲਾਂ ਵਿੱਚ ਲੈਵਲ-2 ਲਈ 211 ਅਤੇ ਲੈਵਲ-3 ਦੇ ਮਰੀਜ਼ਾਂ ਲਈ ਬੈਡਾਂ ਦੀ ਗਿਣਤੀ 57 ਹੋ ਗਈ ਹੈ।

ਡੀਸੀ ਨੇ ਕਿਹਾ- ਪ੍ਰਾਈਵੇਟ ਹਸਪਤਾਲ ਪੰਜਾਬ ਸਰਕਾਰ ਵਲੋਂ ਨਿਰਧਾਰਿਤ ਕੀਤੇ ਗਏ ਰੇਟ ਹੀ ਇਲਾਜ ਲਈ ਲੈ ਸਕਣਗੇ। ਪੰਜਾਬ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਸ (ਪਿਮਸ) ਵਲੋਂ 23 ਜੁਲਾਈ ਤੋਂ ਹੀ ਇਲਾਜ ਸ਼ੁਰੂ ਕੀਤਾ ਜਾ ਰਿਹਾ ਹੈ।

ਇਹ ਹਸਪਤਾਲ ਕਰ ਸਕਣਗੇ ਇਲਾਜ

ਨਿਉ ਰੂਬੀ ਹਸਪਤਾਲ
ਮਾਨ ਮੈਡੀਸਟੀ
ਗੁਲਾਬ ਦੇਵੀ ਹਸਪਤਾਲ
ਜੋਸ਼ੀ ਹਸਪਤਾਲ
ਕਡਿਨੀ ਹਸਪਤਾਲ
ਅਰਮਾਨ ਹਸਪਤਾਲ
ਰਤਨ ਹਸਪਤਾਲ
ਸੈਕਰਡ ਹਾਰਟ ਹਸਪਤਾਲ
ਸ੍ਰੀਮਨ ਹਸਪਤਾਲ
ਸਰਵੋਦਿਆ ਹਸਪਤਾਲ
ਕੈਪੀਟੋਲ ਹਸਪਤਾਲ
ਪਟੇਲ ਹਸਪਤਾਲ

ਡੀਸੀ ਨੇ ਦੱਸਿਆ- ਪ੍ਰਾਈਵੇਟ ਹਸਪਤਾਲ ਅਗਸਤ ਦੇ ਪਹਿਲੇ ਹਫਤੇ ਤੋਂ ਮਰੀਜਾਂ ਨੂੰ ਭਰਤੀ ਕਰਨਾ ਸ਼ੁਰੂ ਕਰ ਦੇਣਗੇ। ਇਨ੍ਹਾਂ ਹਸਪਤਾਲਾਂ ਵਿੱਟ ਬੈੱਡਾਂ ਤੱਕ ਪਾਇਪ ਰਾਹੀਂ ਆਕਸੀਜ਼ਨ ਅਤੇ ਵੈਂਟੀਲੇਟਰ ਦੀ ਜਾਣਕਾਰੀ ਲਈ ਗਈ ਹੈ ਤਾਂ ਜੋ ਕਸੇ ਨੂੰ ਕੋਈ ਦਿੱਕਤ ਨਾ ਆਵੇ।

Subscribe us on Youtube

 


 



 

Jobs Listing

Required Marketing executive to sale Advertisement packages of reputed reputed media firms of Punjab.

Read More


Leave a Reply