Latest news

ਲਾਲ ਕਿਲ੍ਹੇ ‘ਤੇ ਖਾਲਿਸਤਾਨ ਦਾ ਝੰਡਾ ਲਹਿਰਾਉਣ ਦੀ ਧਮਕੀ, ਦਿੱਲੀ ‘ਚ ਹਾਈ ਅਲਰਟ

ਨਵੀਂ ਦਿੱਲੀ :

ਪਾਬੰਦੀਸ਼ੁਦਾ ਸਿੱਖਸ ਫਾਰ ਜਸਟਿਸ ( ਐਸਐਫਜੇ ) ਨੇ 15 ਅਗਸਤ ਨੂੰ ਸੁਤੰਤਰਤਾ ਦਿਵਸ ਦੇ ਮੌਕੇ ‘ ਤੇ ਲਾਲ ਕਿਲ੍ਹੇ ‘ ਤੇ ਖਾਲਿਸਤਾਨ ਦਾ ਝੰਡਾ ਲਹਿਰਾਉਣ ਵਾਲਿਆਂ ਨੂੰ 125,000 ਡਾਲਰ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ।

ਇਸ ਤੋਂ ਬਾਅਦ ਸੁਰੱਖਿਆ ਏਜੰਸੀਆਂ ਹਾਈ ਅਲਰਟ ‘ ਤੇ ਹਨ ਕਿਉਂਕਿ ਅਜਿਹੀਆਂ ਖ਼ਬਰਾਂ ਹਨ ਕਿ ਬੈਨ ਸਿੱਖ ਫਾਰ ਜਸਟਿਸ ਨੇ 15 ਅਗਸਤ ਨੂੰ ਆ ਜ਼ਾ ਦੀ ਦਿਵਸ ਮੌਕੇ ਲਾਲ ਕਿਲ੍ਹੇ ‘ ਤੇ ਖਾਲਿਸਤਾਨ ਦੇ ਝੰਡਾ ਲਹਿਰਾਉਣ ਲਈ 125,000 ਡਾਲਰ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ।

ਸਿੱਖ ਫਾਰ ਜਸਟੀਸ ਦੇ ਸੁਪ੍ਰੀਮੋ ਗੁਰਪਤਵੰਤ ਸਿੰਘ ਪੰਨੂ ਨੇ ਇਕ ਬਿਆਨ ਜਾਰੀ ਕਰਕੇ ਦਾਅਵਾ ਕੀਤਾ ਕਿ 15 ਅਗਸ‍ਤ ਸਿੱਖਾਂ ਲਈ ਆਜ਼ਾਦੀ ਦਿਵਸ ਨਹੀਂ ਹੈ । ਉਸ ਨੇ ਕਿਹਾ ਕਿ‍ ਇਹ ਉਨ੍ਹਾਂ ਨੂੰ 1947 ਵਿਚ ਵੰਡ ਦੇ ਸਮੇਂ ਹੋਈ ਤਰਾਸਦੀ ਦੀ ਯਾਦ ਦਿਵਾਉਂਦਾ ਹੈ। ਉਸ ਨੇ ਕਿਹਾ ਸਾਡੇ ਲਈ ਕੁੱਝ ਵੀ ਨਹੀਂ ਬਦਲਿਆ ਹੈ। ਬਦਲੇ ਹਨ ਤਾਂ ਸਿਰਫ਼ ਸ਼ਾਸਕ। ਅਸੀ ਅਜੇ ਵੀ ਭਾਰਤੀ ਸੰਵਿਧਾਨ ਵਿਚ ਹਿੰਦੂ ਦੇ ਰੂਪ ਵਿਚ ਦਰਜ ਹਾਂ ਅਤੇ ਪੰਜਾਬ ਦੇ ਸੰਸਾਧਨਾਂ ਦਾ ਇਸ‍ਤੇਮਾਲ ਅਣਉਚਿਤ ਤਰੀਕੇ ਨਾਲ ਹੋਰ ਸੂਬਿਆਂ ਲਈ ਕੀਤਾ ਜਾ ਰਿਹਾ ਹੈ। ਸਾਨੂੰ ਅਸਲ ਆਜ਼ਾਦੀ ਚਾਹੀਦੀ ਹੈ।’

ਖਾਲਿਸਤਾਨ ਸਮਰਥਕ ਸਮੂਹ ਨੇ ਪਿਛਲੇ ਮਹੀਨੇ ਘੋਸ਼ਣਾ ਕੀਤੀ ਸੀ ਕਿ ਉਸ ਨੇ 15 ਅਗਸਤ ਨੂੰ ਅਮਰੀਕਾ, ਬ੍ਰਿਟੇਨ, ਕੈਨੇਡਾ, ਇਟਲੀ, ਜਰਮਨੀ, ਫ਼ਰਾਂਸ, ਆਸਟਰੇਲੀਆ ਅਤੇ ਨਿਊਜੀਲੈਂਡ ਵਿਚ ਭਾਰਤੀ ਦੂਤਾਵਾਸਾਂ ਦੇ ਸਾਹਮਣੇ ਆਜ਼ਾਦੀ ਦਿਵਸ ਸਮਾਰੋਹ ਦੌਰਾਨ ਆਪਣੇ ਵੱਖਵਾਦੀ ਏਜੰਡੇ ‘ਰੈਫਰੈਂਡਮ 2020’ ਲਈ ਵੋਟਰ ਰਜਿਸਟ੍ਰੇਸ਼ਨ ਕੈਂਪ ਲਗਾਉਣ ਦੀ ਯੋਜਨਾ ਬਣਾਈ ਹੈ। ਭਾਰਤੀ ਗ੍ਰਹਿ ਮੰਤਰਾਲੇ ਨੇ ਇਸ ਸੰਗਠਨ ‘ਤੇ ਸਾਲ 2019 ਵਿਚ ਪਾਬੰਦੀ ਲਗਾ ਦਿੱਤੀ ਸੀ।

ਇਸ ਤੋਂ ਬਾਅਦ ਰਾਜਧਾਨੀ ਦਿੱਲੀ ‘ ਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਸੁਤੰਤਰਤਾ ਦਿਹਾੜੇ ਮੌਕੇ ‘ ਤੇ 45000 ਤੋਂ ਜ਼ਿਆਦਾ ਸੁਰੱਖਿਆ ਕਰਮੀਆਂ ਨੂੰ ਤਾਈਨਾਤ ਕੀਤਾ ਜਾਏਗਾ। ਇਸ ਤੋਂ ਇਲਾਵਾ ਲਾਲ ਕਿਲ੍ਹੇ ਦੇ ਚਾਰੇ ਪਾਸੇ ਪੰਜ ਕਿਮੀ ਦੇ ਦਾਇਰੇ ‘ ਚ ਉੱਚੀਆਂ ਇਮਾਰਤਾਂ ‘ ਤੇ 2000 ਤੋਂ ਜ਼ਿਆਦਾ ਸਨਾਈਪਰਜ਼ ਦੀ ਤਾਇਨਾਤੀ ਕੀਤੀ ਜਾਏਗੀ

Subscribe us on Youtube

 


  

Jobs Listing

Required Marketing executive to sale Advertisement packages of reputed reputed media firms of Punjab.

Read More


Leave a Reply