ਜਲੰਧਰ ਤੋਂ ਵਡੀ ਤੇ ਦੁੱਖਦਾਈ ਖਬਰ ਆ ਰਹੀ ਹੈ ਜਿੱਥੇ ਕਿ ਅੱਜ ਤੜਕਸਾਰ 10,15 ਅਣਪਛਾਤੇ  ਹਥਿਆਰਬੰਦ ਵਿਅਕਤੀਆਂ ਵੱਲੋਂ ਜਲੰਧਰ ਦੇ ਪਿੰਡ ਸਰਮਸਤਪੁਰ ਵਿਖੇ ਨੈਸ਼ਨਲ ਹਾਈਵੇ ਤੇ ਪੈਟਰੋਲ ਪੰਪ ਦੇ ਨਜ਼ਦੀਕ ਇੱਕ ਡੇਰੇ ਤੇ ਹਮਲਾ ਕਰਕੇ ਇੱਕ ਔਰਤ ਸਮੇਤ ਦੋ ਵਿਅਕਤੀਆਂ ਨੂੰ ਕਤਲ ਕਰ ਦਿੱਤਾ ਗਿਆ ਅਤੇ ਪੰਜ ਛੇ ਹੋਰ ਵਿਅਕਤੀਆਂ ਨੂੰ ਗੰਭੀਰ ਰੂਪ ਚ ਜ਼ਖਮੀ ਕਰ ਦਿੱਤਾ ਗਿਆ ਜ਼ਖਮੀ ਵਿਅਕਤੀਆਂ ਨੂੰ ਜਲੰਧਰ ਸਿਵਲ ਹਸਪਤਾਲ ਕਾਲਾ ਬੱਕਰਾ ਅਤੇ ਜਲੰਧਰ ਦਾਖਲ ਕਰਵਾਇਆ ਗਿਆ ਹੈ ਘਟਨਾ ਸਥਾਨ ਤੇ ਵੱਡੀ ਗਿਣਤੀ ਵਿਚ ਪੁਲਸ ਅਧਿਕਾਰੀ ਪਹੁੰਚ ਗਏ ਹਨ ਜਲੰਧਰ ਦਿਹਾਤੀ  ਪੁਲਸ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਉਕਤ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਉਸ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਇਹ ਆਪਸੀ ਰੰਜਿਸ਼ ਜਾਂ ਕਿਸੇ ਹੋਰ ਕਾਰਨ ਉਕਤ  ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ  ਉਨ੍ਹਾਂ ਕਿਹਾ ਕਿ ਅੋਰਤ ਰੇਸ਼ਮਾ ਅਤੇ ਸਾਲਗਿ ਰਾਮ ਸ਼ਿਕਸੈਨਾ ਦੀ ਮੌਤ ਹੋ ਚੁੱਕੀ ਹੈ ਅਤੇ ਬਾਕੀ ਜਖ਼ਮੀਆਂ ਨੂੰ ਸਿਵਲ ਹਸਪਤਾਲ  ਦਾਖਲ ਕਰਵਾ ਦਿੱਤਾ ਗਿਆ ਹੈ ਹੁਣ ਤੁਹਾਨੂੰ ਸੁਣਾਉਂਦੇ ਹਾਂ ਪੀੜਤ ਪਰਿਵਾਰ ਦੇ ਕੁਝ ਮੈਂਬਰਾਂ ਦਾ ਉਕਤ ਘਟਨਾ ਸਬੰਧੀ ਕੀ ਕਹਿਣਾ ਹੈ ਜਲੰਧਰ ਤੋਂ ਗੁਰਦੀਪ ਸਿੰਘ ਦੀਪਾ  ਅਤੇ ਸ਼ਿੰਦਰਪਾਲ ਸਿੰਘ ਚਾਹਲ ਦੀ ਵਿਸ਼ੇਸ਼ ਰਿਪੋਰਟ

ਜਲੰਧਰ ‘ਚ ਡੇਰੇ ਤੇ ਹਮਲਾ 2 ਵਿਅਕਤੀਆਂ ਦਾ ਕਤਲ 6 ਜ਼ਖਮੀ
Two persons killed in attack on Dera In Jalandhar

Post Views: 814