Latest news

ਯੂਕਰੇਨ ਦੇ ਜਹਾਜ਼ ਨੂੰ ਫੁੰਡਿਆ 176 ਮੁਸਾਫਰ ਮਰੇ -ਟਰੂਡੋ ਵੱਲੋਂ ਦਾਅਵਾ


ਅਮਰੀਕੀ ਖੁਫੀਆ ਏਜੰਸੀਆਂ ਦੇ ਮੁਤਾਬਕ ਇਰਾਨ ਵਿੱਚ ਹੋਇਆ ਹਵਾਈ ਹਾਦਸਾ ਕਿਸੇ ਤਕਨੀਕੀ ਨੁਕਸਾਂ ਕਰਕੇ ਨਹੀਂ ਬਲਕਿ ਮਿਜ਼ਾਇਲ ਵੱਜਣ ਜਾ ਬੰਬ ਧਮਾਕੇ ਕਰਕੇ ਹੋਇਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਇਹ ਸੰਕੇਤ ਦਿੱਤਾ ਸੀ ਕਿ ਹਾਦਸਾ ਤਕਨੀਕੀ ਕਾਰਨਾਂ ਕਰ ਕੇ ਨਹੀਂ ਹੋਇਆ ਬਲਕਿ ਕਿਸੇ ਨੇ ਦੂਜੇ ਪਾਸਿਓਂ ਗਲਤੀ ਕੀਤੀ ਹੋ ਸਕਦੀ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਕਿਹਾ ਹੈ ਕਿ ਇਹ ਹਾਦਸਾ ਕਿਸੇ ਤਕਨੀਕੀ ਕਾਰਨਾਂ ਕਰਕੇ ਨਹੀਂ ਹੋਇਆ ਹੈ। ਇਸ ਗੱਲ ਦੀ ਸੰਭਾਵਨਾ ਹੈ ਕਿ ਇਹ ਹਾਦਸਾ ਮਿਜ਼ਾਇਲ ਵੱਜਣ ਕਰਕੇ ਵਾਪਰਿਆ ਹੈ। ਟਰੂਡੋ ਵੱਲੋਂ ਇਹ ਦਾਅਵਾ ਕੀਤਾ ਗਿਆ ਕਿ ਇਰਾਨ ਨੇ ਹੀ ਯੂਕਰੇਨ ਦੇ ਜਹਾਜ਼ ਨੂੰ ਫੁੰਡਿਆ ਹੈ ਜਿਸ ਵਿਚ 176 ਮੁਸਾਫਰ ਮਾਰੇ ਗਏ ਹਨ ਤੇ ਇਸਦੇ ਕੈਨੇਡਾ ਕੋਲ ਕਈ ਪਾਸਿਓਂ ਪੁਖ਼ਤਾ ਸਬੂਤ ਮਿਲੇ ਹਨ। ਇਸ ਦਾਅਵੇ ਤੋਂ ਤੁਰੰਤ ਬਾਅਦ ਇਰਾਨ ਨੇ ਕੈਨੇਡਾ ਨੂੰ ਆਖਿਆ ਹੈ ਕਿ ਉਹ ਇਸ ਮਾਮਲੇ ਵਿਚ ਸਬੂਤ ਉਸ ਨਾਲ ਸਾਂਝੇ ਮਰੇ। ਇਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅੱਬਾਸ ਮੌਸਾਵੀ ਨੇ ਹਿਕਾ ਕਿ ਇਰਾਨ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਤੇ ਹੋਰ ਕਿਸੇ ਦੇਸ਼ਾਂ ਦੀਆਂ ਸਰਕਾਰਾਂ ਨੂੰ ਆਖਿਆ ਹੈ ਕਿ ਉਹ ਇਸ ਹਾਦਸੇ ਸਬੰਧੀ ਉਹਨਾਂ ਕੋਲ ਉਪਲਬਧ ਜਾਣਕਾਰੀ ਸਾਂਝੀ ਕਰਨ।

Leave a Reply

Your email address will not be published. Required fields are marked *