ਫਰੀਦਕੋਟ ਦੀ ਬਾਬਾ ਫਰੀਦ ਯੂਨੀਵਰਸਟੀ ਇਹਨੀਂ ਦਿਨੀ ਵੱਡੇ ਵਿਵਾਦ ਵਿਚ ਘਿਰਦੀ ਨਜਰ ਆ ਰਹੀ ਹੈ। ਯੂਨੀਵਰਸਟੀ ਦੀ ਮਹਿਲਾ ਡਾਕਟਰ ਵੱਲੋਂ ਜਿਲ੍ਹਾ ਪੁਲਿਸ ਮੁੱਖੀ ਨੂੰ ਦਿੱਤੀ ਸ਼ਕਾਇਤ ਵਿਚ ਬਾਬਾ ਫਰੀਦ ਯੂਨੀਵਰਸਟੀ ਦੀ ਇਕ ਸੀਨੀਅਰ ਮਹਿਲਾ ਡਾਕਟਰ ਅਧਿਕਾਰੀ ਅਤੇ ਯੂਨੀਵਰਸਟੀ ਦੇ ਵਾਇਸ ਚਾਂਸਲਰ ਸਮੇਤ ਤਿੰਨ ਲੋਕਾ ਖਿਲਾਫ ਸੈਕਸੂਅਲ ਹਿਰਾਸਮੈਂਟ ਦੇ ਦੋਸ਼ ਲਗਾਏ ਗਏ ਹਨ।ਇਸ ਪੂਰੇ ਮਾਮਲੇ ਦੀ ਪਰਤ ਉਦੋਂ ਖੁੱਲ੍ਹੀ ਜਦੋਂ ਕਈ ਦਿਨ ਬੀਤ ਜਾਣ ਬਾਅਦ ਵੀ ਪੀੜਤ ਮਹਿਲਾ ਡਾਕਟਰ ਦੀ ਸ਼ਿਕਾਇਤ ਤੇ ਕੋਈ ਕਾਰਵਾਈ ਨਾਂ ਹੋਈ ਤਾਂ ਪੀੜਤ ਮਹਿਲਾ ਡਾਕਟਰ ਦੇ ਮਾਤਾ ਪਿਤਾ ਵੱਲੋਂ ਇਕ ਵਿਸ਼ੇਸ ਪ੍ਰੈਸ਼ਕਾਨਫ੍ਰੰਸ ਖੁਲਾਸਾ ਕੀਤਾ ਗਿਆ।ਭਾਂਵੇ ਯੂਨੀਵਰਸਟੀ ਪ੍ਰਸ਼ਾਸਨ ਇਸ ਮਾਮਲੇ ਨੂੰ ਜਲਦ ਸੁਲਝਾ ਲੈਣ ਦੀ ਗੱਲ ਕਹਿ ਰਿਹਾ ਹੈ ਪਰ ਵੱਡੇ ਅਹੁਦਿਆ ਤੇ ਬੈਠੇ ਸਰਕਾਰੀ ਬਾਬੂਆਂ ਦੀ ਕਾਰਗੁਜਾਰੀ ਸਵਾਲਾਂ ਦੇ ਘੇਰੇ ਵਿਚ ਜਰੂਰ ਆ ਗਈ ਹੈ।
ਪੀੜਤ ਮਹਿਲਾ ਡਾਕਟਰ ਦੇ ਪਿਤਾ ਨੇ ਮੀਡੀਆ ਦੇ ਮੁਖਾਤਿਬ ਹੁੰਦਿਆ ਦਸਿਆ ਕਿ ਉਹਨਾਂ ਦੀ ਬੇਟੀ ਜਿਸ ਦੀ ਉਮਰ ਕਰੀਬ 46 ਸਾਲ ਹੈ ਫਰੀਦਕੋਟ ਦੇ ਜੀਜੀਐਸ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਪੀਜੀ ਦੀ ਡਿਗਰੀ ਕਰ ਰਹੀ ਸੀ ਤਾਂ ਸੁਰੂ ਤੋਂ ਹੀ ਉਸ ਨੂੰ ਸੀਨੀਅਰ ਡਾਕਟਰ ਵੱਲੋਂ ਅਸ਼ਲੀਲ ਹਰਕਤਾਂ ਕਰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ। ਪੜਾਂਈ ਪੂਰੀ ਕਰਨ ਦੇ ਚਲਦੇ ਉਹਨਾਂ ਦੀ ਬੇਟੀ ਕਿਵੇਂ ਨਾ ਕਿਵੇਂ ਇਹ ਸਭ ਸਹਿੰਦੀ ਰਹੀ ਪਰ ਆਖਰੀ ਪੇਪਰਾਂ ਦੇ ਸਮੇਂ ਉਸ ਸੀਨੀਅਰ ਡਾਕਟਰ ਨੇ ਉਹਨਾਂ ਦੀ ਬੇਟੀ ਨਾਲ ਬਹੁਤ ਗਲਤ ਵਿਵਹਾਰ ਕੀਤਾ ਅਤੇ ਅਸ਼ਲੀਲਤਾ ਭਰਪੂਰ ਕੰਮ ਕਰਨ ਲਈ ਕਿਹਾ ਜਿਸ ਕਾਰਨ ਉਸ ਦੀ ਬੇਟੀ ਕਾਫੀ ਪ੍ਰੇਸ਼ਾਨ ਹੋਈ ਅਤੇ ਉਸ ਦੇ ਨਾਲ ਦੀ ਕਿਸੇ ਪੀਜੀ ਡਾਕਟਰ ਨੇ ਇਸ ਦੀ ਗੁਪਤ ਸ਼ਿਕਾਇਤ ਕਰ ਦਿੱਤੀ ਜਿਸ ਕਾਰਨ ਯੂਨੀਵਰਸਟੀ ਪ੍ਰਸ਼ਾਸਨ ਅਤੇ ਉਸ ਸੀਨੀਅਰ ਡਾਕਟਰ ਵੱਲੋਂ ਉਹਨਾਂ ਦੀ ਬੇਟੀ ਨੂੰ ਤੰਗ ਪ੍ਰੇਸ਼ਾਨ ਕਰਨਾਂ ਸੁਰੂ ਕਰ ਦਿੱਤਾ। ਉਹਨਾਂ ਦੱਸਿਆ ਕਿ ਇਸੇ ਦੌਰਾਨ ਯੂਨੀਵਰਸਟੀ ਵੱਲੋਂ ਚਾਰ ਪੋਸਟ ਕੱਢੀਆ ਗਈਆਂ ਜਿਸ ਵਿਚ ਉਸ ਦੀ ਬੇਟੀ ਨੇ ਅਪਲਾਈ ਕੀਤਾ ਸੀ ਉਹਨਾਂ ਦੱਸਿਆ ਕਿ ਇੰਟਰਵਿਊ ਸਮੇਂ ਉਹਨਾਂ ਦੀ ਇਕੱਲੀ ਬੇਟੀ ਹੀ ਹਾਜਰ ਸੀ ਪਰ ਯੂਨੀਵਰਸਟੀ ਪ੍ਰਸ਼ਾਸਨ ਨੇ ਇਹ ਕਹਿ ਕ ਿਇੰਟਰਵਿਊ ਲੈਣ ਤੋਂ ਮਨਾਂ ਕਰ ਦਿੱਤਾ ਕਿ ਵਾਇਸ ਚਾਂਸਲਰ ਵੱਲੋਂ ਉਹਨਾਂ ਦੀ ਚੋਣ ਕੀਤੇ ਜਾਣ ਦੀ ਮਨਾਹੀ ਕੀਤੀ ਗਈ। ਉਹਨਾਂ ਕਿਹਾ ਕਿ ਜਦੋਂਕਿ ਉਹਨਾ ਦੀ ਬੇਟੀ ਸਾਰੀਆ ਸ਼ਰਤਾਂ ਪੂਰੀਆਂ ਕਰਦੀ ਸੀ ਅਤੇ ਹੋਰ ਕੋਈ ਵੀ ਉਮੀਦਵਾਰ ਉਸ ਦੀ ਬੇਟੀ ਦੇ ਮੁਕਾਬਲੇ ਨਹੀਂ ਸੀ। ਉਹਨਾਂ ਕਿਹਾ ਕਿ ਇਸੇ ਤਰਾਂ ਯੂਨੀਵਸਰਟੀ ਪ੍ਰਸ਼ਾਸਨ ਅਤੇ ਸੀਨੀਅਰ ਡਾਕਟਰਾਂ ਵੱਲੋਂ ਉਹਨਾਂ ਦੀ ਬੇਟੀ ਨਾਲ ਭੇਦ ਭਾਵ ਅਤੇ ਸੈਕਸੂਅਲ ਹਿਰਾਸਮੈਂਟ ਕੀਤੀ ਗਈ ਹੈ । ਉਹਨਾਂ ਦੱਸਿਆ ਕਿ ਇਸ ਸਾਰੇ ਮਾਮਲੇ ਬਾਰੇ ਉਹਨਾਂ ਦੀ ਬੇਟੀ ਨੇ ਜਿਲ੍ਹਾ ਪੁਲਿਸ ਮੁਖੀ ਨੂੰ ਇਕ ਲਿਖਤ ਦਰਖਾਸਤ ਵੀ ਦਿੱਤੀ ਸੀ ਪਰ ਪੁਲਿਸ ਵੱਲੋਂ ਕਈ ਦਿਨ ਬੀਤ ਜਾਣ ਬਾਅਦ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਉਹਨਾ ਕਿਹਾ ਕਿ ਯੂਨੀਵਰਸਟੀ ਪ੍ਰਸ਼ਾਸਨ ਵੱਲੋਂ ਉਹਨਾਂ ਦੀ ਬੇਟੀ ਪਰ ਰਾਜੀਨਾਮਾਂ ਕਰਨ ਅਤੇ ਸ਼ਿਕਾਇਤ ਵਾਪਸ ਲੈਣ ਲਈ ਦਬਾਅ ਪਾਇਆ ਜਾ ਰਿਹਾ।
ਮਾਮਲੇ ਬਾਰੇ ਜਦ ਬਾਬਾ ਫਰੀਦ ਯੂਨੀਵਰਸਟੀ ਆਫ ਹੈਲਥ ਸ਼ਾਇੰਸਿਜ ਫਰੀਦਕੋਟ ਦੇ ਵਾਇਸ ਚਾਂਸਲਰ ਪ੍ਰੋ. ਡਾਕਟਰ ਰਾਜ ਬਹਾਦਰ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਸ ਸਾਰਾ ਮਾਮਲਾ ਡਾ ਅਨੁਪਮਾਂਦੀਪ ਨੂੰ ਸੀਟ ਨਾਂ ਦਿੱਤੇ ਜਾਣ ਤੇ ਹੀ ਸੁਰੂ ਹੋਇਆ ਉਹਨਾਂ ਕਿਹਾ ਕਿ ਇਸ ਤੋਂ ਬਾਅਦ ਇਕ ਇੰਟਰਵਿਊ ਵੀ ਰੱਖੀ ਗਈ ਉਸ ਲਈ ਜਿਸ ਸਮੇਂ ਇੰਟਰਵਿਊ ਸੀ ਤਾਂ ਮੈਂ ਕਮੇਟੀ ਨੰੁ ਡਾ ਅਨੁਪਮਾਂਦੀਪ ਦੀ ਇੰਟਰਵਿਊ ਇਸ ਲਈ ਨਾਂ ਲੈਣ ਲਈ ਕਿਹਾ ਸੀ ਕਿ ਇਹ ਸੈਕਸੂਅਲ ਹਿਰਾਸਮੈਂਟ ਦਾ ਕੇਸ ਹੈ। ਪਰ ਉਸੇ ਦਿਨ ਯੂਨੀਵਸਰਟੀ ਦੇ ਰਜਿਸਟਰਾਰ ਨੇ ਜੀਜੀਐਸ ਮੈਡੀਕਲ ਕਾਲਜ ਅਤੇ ਹਸਪਤਾਲ ਦੀ ਪ੍ਰਿੰਸੀਪਲ ਨੂੰ ਫੋਨ ਪਰ ਗਾਲੀ ਗਲੋਚ ਕੀਤਾ ਜਿਸ ਖਿਲਾਫ ਉਸ ਦਿਨ ਦੀ ਪ੍ਰਿੰਸ਼ੀਪਲ ਡਾ ਲੱਜਾ ਨੇ ਰਜਿਸਟਰਾਰ ਖਿਲਾਫ ਕੰਪਲੇਟ ਕੀਤੀ ਸੀ ਅਤੇ ਇਹ ਦੋ ਕੰਪਲੇਟਾਂ ਹੋਣ ਦ ਚਲਦੇ ਇਟਰਵਿਊ ਰੱਦ ਕੀਤੀ ਗਈ ਜਿਸ ਸੰਬੰਧੀ ਹੁਣ ਅਸੀਂ ਦੁਬਾਰਾ ਇੰਟਰਵਿਊ ਰੱਖੀ ਹੈ । ਉਹਨਾਂ ਕਿਹਾ ਕਿ ਜੋ ਵੀ ਇਨਕੁਆਰੀ ਵਿਚ ਦੋਸੀ ਪਾਇਆ ਗਿਆ ਉਸ ਖਿਲਾਫ ਕਾਰਵਾਈ ਹੋਵੇਗੀ
ਮਾਮਲੇ ਦੀ ਜਾਂਚ ਕਰ ਰਹੇ ਐਸਪੀ ਫਰੀਦਕੋਟ ਮੈਡਮ ਗੁਰਮੀਤ ਕੌਰ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਜੋ ਯੂਨੀਵਰਸਟੀ ਦੀ ਡਾਕਟਰ ਅਨੁਪਮਦੀਪ ਕੌਰ ਵੱਲੋਂ ਜੋ ਆਪਣੀ ਦਰਖਾਸਤ ਵਿਚ ਦੋਸ਼ ਲਗਾਏ ਗਏ ਹਨ ਉਹ 2016 ਦੇ ਹਨ ਇਸ ਲਈ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਤੱਥਾਂ ਦੇ ਅਦਾਰ ਤੇ ਕਾਰਵਾਈ ਕੀਤੀ ਜਾਵੇਗੀ

faredkot to Rakesh sharma de report

ਯੂਨੀਵਰਸਿਟੀ ਦੀ ਮਹਿਲਾ ਡਾਕਟਰ ਨੇ ਵਾਈਸ ਚਾਂਸਲਰ ‘ਤੇ ਲਗਾਏ ਸੈਕਸ ਹਰਾਸਮੈਂਟ ਦੇ ਦੋਸ਼
University woman doctor accused of sex offender on vice chancellor…