Latest news

ਜਦੋ ਮੇਅਰ ਜਗਦੀਸ਼ ਰਾਜਾ ਤੇ ਪੁਲੀਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਇਕ-ਦੂਜੇ ਨਾਲ ਉਲਝੇ


When Mayor Jagdish Raja and Police Commissioner Gurpreet Bhullar get involved with each other

ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਕਰਨ ਆਏ ਕੈਬਨਿਟ ਮੰਤਰੀ ਓਪੀ ਸੋਨੀ ਦੀ ਹਾਜ਼ਰੀ ਵਿਚ ਸ਼ਹਿਰ ਦੀ ਟ੍ਰੈਫਿਕ ਸਮੱਸਿਆ ਦੇ ਉੱਠੇ ਗੰਭੀਰ ਮਸਲੇ ’ਤੇ ਮੇਅਰ ਜਗਦੀਸ਼ ਰਾਜਾ ਤੇ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਇਕ-ਦੂਜੇ ’ਤੇ ਹੀ ਦੋਸ਼ ਮੜ੍ਹਨੇ ਸ਼ੁਰੂ ਕਰ ਦਿੱਤੇ। ਸ਼ਹਿਰ ਵਿਚ ਨਗਰ ਨਿਗਮ ਦੇ ਦਫ਼ਤਰ ਤੋਂ ਲੈ ਕੇ ਜੋਤੀ ਚੌਕ ਤੇ ਸਿਵਲ ਹਸਪਤਾਲ ਤੱਕ ਟ੍ਰੈਫਿਕ ਏਨੀ ਜਾਮ ਰਹਿੰਦੀ ਹੈ ਕਿ ਉਥੋਂ ਲੰਘਣਾ ਮੁਸ਼ਕਲ ਹੋ ਜਾਂਦਾ ਹੈ ਤੇ ਖਾਸ ਕਰ ਕੇ ਸਿਵਲ ਹਸਪਤਾਲ ਜਾਣ ਵਾਲਿਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਮੇਅਰ ਜਗਦੀਸ਼ ਰਾਜਾ ਨੇ ਮੀਟਿੰਗ ਵਿਚ ਦੋਸ਼ ਲਾਇਆ ਕਿ ਚੌਕਾਂ ਉੱਪਰ ਪੁਲੀਸ ਨਹੀਂ ਹੁੰਦੀ। ਇਸ ਕਰ ਕੇ ਟ੍ਰੈਫਿਕ ਜਾਮ ਰਹਿੰਦੀ ਹੈ। ਉਥੇ ਬੈਠੇ ਪੁਲੀਸ ਕਮਿਸ਼ਨਰ ਨੇ ਇਹ ਦਾਅਵਾ ਕੀਤਾ ਕਿ ਪੁਲੀਸ ਮੁਲਾਜ਼ਮ ਹਰ ਚੌਕ ਵਿਚ ਤਾਇਨਾਤ ਹੁੰਦੇ ਹਨ ਪਰ ਇਸ ਸੜਕ ’ਤੇ ਹੋਏ ਨਾਜਾਇਜ਼ ਕਬਜ਼ਿਆਂ ਨੂੰ ਨਗਰ ਨਿਗਮ ਹਟਾ ਨਹੀਂ ਰਹੀ ਜਿਸ ਕਾਰਨ ਟ੍ਰੈਫਿਕ ਦੀ ਸਮੱਸਿਆ ਆਏ ਦਿਨ ਗੰਭੀਰ ਹੁੰਦੀ ਜਾ ਰਹੀ ਹੈ। ਐਸਡੀਐਮ ਜੈਇੰਦਰ ਸਿੰਘ ਕੋਲ ਨਗਰ ਨਿਗਮ ਦੇ 28 ਕੇਸ ਨਾਜਾਇਜ਼ ਕਬਜ਼ਿਆਂ ਦੇ ਚੱਲ ਰਹੇ ਹਨ ਪਰ ਨਿਗਮ ਦੇ ਅਧਿਕਾਰੀ ਇਨ੍ਹਾਂ ਦੀ ਪੈਰਵੀ ਨਹੀਂ ਕਰ ਰਹੇ। ਮੇਅਰ ਜਦਗੀਸ਼ ਰਾਜਾ ਨੇ ਕਿਹਾ ਕਿ ਇਕਤਰਫ਼ਾ ਕਾਰਵਾਈ ਕੀਤੀ ਜਾਵੇ ਤਾਂ ਐਸਡੀਐਮ ਨੇ ਕਿਹਾ ਕਿ ਇਸ ਨਾਲ ਨਗਰ ਨਿਗਮ ਦੇ ਅਧਿਕਾਰੀਆਂ ਵਿਰੁੱਧ ਹੀ ਕਾਰਵਾਈ ਹੋਵੇਗੀ। ਇਸ ਮੀਟਿੰਗ ਵਿਚ ਜ਼ਿਲ੍ਹੇ ਦੇ 9 ਵਿਧਾਇਕਾਂ ਵਿਚੋਂ ਸਿਰਫ ਦੋ ਵਿਧਾਇਕ ਹਰਦੇਵ ਸਿੰਘ ਲਾਡੀ ਤੇ ਰਜਿੰਦਰ ਬੇਰੀ ਹੀ ਹਾਜ਼ਰ ਸਨ, ਬਾਕੀ ਵਿਧਾਇਕਾਂ ਨੇ ਸ਼ਿਕਾਇਤ ਨਿਵਾਰਨ ਕਮੇਟੀ ’ਚੋਂ ਗ਼ੈਰਹਾਜ਼ਰੀ ਬਣਾਈ ਰੱਖੀ। ਮੀਟਿੰਗ ਵਿਚ ਪਰਗਟ ਸਿੰਘ ਦੀ ਗੈਰਹਾਜ਼ਰੀ ਕਾਰਨ ਉਸ ਵੱਲੋਂ ਉਠਾਏ ਗਏ ਮੁੱਦੇ ਨੂੰ ਅਗਲੀ ਮੀਟਿੰਗ ਲਈ ਵਿਚਾਰ ਅਧੀਨ ਰੱਖ ਲਿਆ ਗਿਆ ਹੈ। ਮੀਟਿੰਗ ਦੇ ਏਜੰਡੇ ਵਿਚ ਦਸ ਮਾਮਲੇ ਰੱਖੇ ਹੋਏ ਸਨ ਜਿਨ੍ਹਾਂ ਦੇ ਜਵਾਬ ਇਸ ਢੰਗ ਨਾਲ ਦਿੱਤੇ ਗਏ ਸਨ ਕਿ ਸਾਰਾ ਕੁਝ ਠੀਕ ਠਾਕ ਚੱਲ ਰਿਹਾ ਹੈ। ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਓਪੀ ਸੋਨੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਤਿੰਨ ਸਾਲਾ ਕਾਰਜਕਾਲ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਕਿਹਾ ਕਿ ਸ਼ਹਿਰ ਦੀਆਂ ਸਾਰੀਆਂ ਸੜਕਾਂ ਬਣ ਗਈਆਂ ਹਨ ਤਾਂ ਸਾਰੇ ਹੱਕੇ-ਬੱਕੇ ਰਹਿ ਗਏ।

Leave a Reply

Your email address will not be published. Required fields are marked *