Latest news

ਜਦੋਂ ਲਾੜੀ ਨੇ ਲਾਵਾਂ ਤੋਂ ਬਾਅਦ ਖੁਦ ਸਟੇਜ ‘ਤੇ ਕੀਰਤਨ ਕੀਤਾ

When the bride herself performed on the stage after the lava

ਕੁੜੀ ਦੇ ਵੀ ਵਿਆਹ ‘ਤੇ ਵੀ ਗੁਰਦੁਆਰਾ ਸਾਹਿਬ ‘ਚ ਲਾਵਾਂ-ਫੇਰੇ ਹੋਏ ਅਤੇ ਸ਼ਬਦ ਕੀਰਤਨ ਕਰਵਾਇਆ ਗਿਆ ਪਰ ਇਸ ਐੱਮ. ਬੀ. ਏ. ਲਾੜੀ ਨੇ ਲਾਵਾਂ ਤੋਂ ਬਾਅਦ ਜਦੋਂ ਖੁਦ ਸਟੇਜ ‘ਤੇ ਜਾ ਕੀਰਤਨ ਕਰਨਾ ਸ਼ੁਰੂ ਕੀਤਾ ਤਾਂ ਲੋਕ ਮੰਤਰ-ਮੁਗਧ ਹੋ ਗਏ। ਅਸਲ ‘ਚ ਫੇਜ਼-11 ਵਾਸੀ ਗੁਰਦੀਪ ਸਿੰਘ ਦੀ ਧੀ ਜਸਲੀਨ ਕੌਰ ਦਾ ਵਿਆਹ ਚੰਡੀਗੜ੍ਹ ਵਾਸੀ ਮਸ਼ਹੂਰ ਰਾਗੀ ਬਲਵਿੰਦਰ ਸਿੰਘ ਰੰਗੀਲਾ ਦੇ ਭਤੀਜੇ ਅਤੇ ਉਨ੍ਹਾਂ ਦੇ ਛੋਟੇ ਭਰਾ ਸੁਰਿੰਦਰ ਸਿੰਘ ਰੰਗੀਲਾ ਦੇ ਬੇਟੇ ਰਵਿੰਦਰ ਸਿੰਘ ਨਾਲ ਹੋਇਆ।

ਵਿਆਹ ਮੌਕੇ ਚੰਡੀਗੜ੍ਹ ਦੇ ਸੈਕਟਰ-34 ਸਥਿਤ ਗੁਰਦੁਆਰਾ ਸਾਹਿਬ ‘ਚ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਹਜੂਰੀ ਰਾਗੀ ਭਾਈ ਗੁਰਦੇਵ ਸਿੰਘ ਕੋਹਾੜਕੇ ਨੇ ਜੋੜੀ ਦੇ ਲਾਵਾਂ-ਫੇਰੇ ਕਰਵਾਏ। ਇਸ ਤੋਂ ਬਾਅਦ ਗੋਲਡਨ ਜੋੜੇ ‘ਚ ਸਜੀ ਲਾੜੀ ਸਟੇਜ ‘ਤੇ ਕੀਰਤਨ ਕਰ ਰਹੇ ਜੱਥੇ ਕੋਲ ਪੁੱਜੀ ਅਤੇ ਸ਼ਬਦ ਗਾਇਨ ਕਰਨ ਲੱਗੀ। ਜਸਲੀਨ ਕੌਰ ਦੀਆਂ ਧਾਰਮਿਕ ਸੰਗੀਤਕ ਧੁਨਾਂ ‘ਚ ਉੱਥੇ ਬੈਠੇ ਸਾਰੇ ਲੋਕਾਂ ਅਤੇ ਰਿਸ਼ਤੇਦਾਰਾਂ ਦੀ ਰੂਹ ਰੰਗੀ ਗਈ। ਉਸ ਦੀ ਭੈਣ ਗੁਰਲੀਨ ਕੌਰ ਵੀ ਉਸ ਦੇ ਨਾਲ ਸੀ ਅਤੇ ਲਾੜਾ ਵੀ ਉਸ ਦੇ ਨਾਲ ਹੀ ਬੈਠਾ ਸੀ।

ਐੱਮ. ਬੀ. ਏ. ਲਾੜੀ ਜਸਲੀਨ ਕੌਰ ਦਾ ਇਹ ਰੂਪ ਦੇਖ ਕੇ ਵਿਆਹ ‘ਚ ਮੌਜੂਦ ਸਾਰੇ ਰਿਸ਼ਤੇਦਾਰ ਅਤੇ ਹੋਰ ਲੋਕ ਹੈਰਾਨ ਰਹਿ ਗਏ। ਜਸਲੀਨ ਕੌਰ ਪਹਿਲਾਂ ਵੀ ਸ਼ਬਦ ਗਾਇਨ ਕਰਦੀ ਰਹੀ ਹੈ। ਜਸਲੀਨ ਅਤੇ ਉਸ ਦੀ ਛੋਟੀ ਭੈਣ ਗੁਰਲੀਨ ਕੌਰ ਨੇ ਹਰਮੋਨੀਅਮ ‘ਤੇ ਬੈਠ ਕੇ ਬਹੁਤ ਦੀ ਸ਼ਰਧਾ ਅਤੇ ਮਿੱਠੀ ਆਵਾਜ਼ ‘ਚ ‘ਸਤਿਗੁਰ ਤੁਮਰੇ ਕਾਜੁ ਸਵਾਰੇ’ ਸ਼ਬਦ ਦਾ ਗਾਇਨ ਕੀਤਾ, ਜਿਸ ਨੇ ਸਾਰਿਆਂ ਨੂੰ ਮੰਤਰ-ਮੁਗਧ ਕਰ ਦਿੱਤਾ।

Leave a Reply

Your email address will not be published. Required fields are marked *