Latest news

ਜਦੋ ਪਾਕਿਸਤਾਨ ਦੀ ਕੁੜੀ ਦਾ ਜਲੰਧਰ ਦੇ ਮੁੰਡੇ ਤੇ ਆਇਆ ਦਿੱਲ

ਤਾਲਾਬੰਦੀ ਦੌਰਾਨ ਇਕ ਪਾਸੇ ਜਿੱਥੇ ਕਈ ਲੋਕਾਂ ਵੱਲੋਂ ਵਿਆਹ ਤੱਕ ਰੱਦ ਕਰ ਦਿੱਤੇ ਗਏ ਹਨ, ਉਥੇ ਹੀ ਕੁਝ ਲੋਕ ਸਾਦੇ ਵਿਆਹਾਂ ਨੂੰ ਵੀ ਤਰਜੀਹ ਦੇ ਰਹੇ ਹਨ। ਇਸੇ ਤਰ੍ਹਾਂ ਕੋਰੋਨਾ ਦੇ ਚਲਦਿਆਂ ਹੋਈ ਤਾਲਾਬੰਦੀ ਕਰਕੇ ਪਾਕਿਸਤਾਨੀ ਦੀ ਰਹਿਣ ਵਾਲੀ ਲੜਕੀ ਨੇ ਜਲੰਧਰ ਦੇ ਮੁੰਡੇ ਨਾਲ ਵਿਆਹ ਕਰਵਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗੁਹਾਰ ਲਗਾਈ ਹੈ।

ਦਰਅਸਲ ਪਾਕਿਸਤਾਨੀ ਦੀ ਰਹਿਣ ਵਾਲੀ ਸੁਮਾਇਲਾ ਦਾ ਵਿਆਹ ਜਲੰਧਰ ਦੇ ਰਹਿਣ ਵਾਲੇ ਕਮਲ ਕਲਿਆਣ ਨਾਲ ਤੈਅ ਹੋਇਆ ਸੀ। ਤਾਲਾਬੰਦੀ ਦੇ ਚਲਦਿਆਂ ਉਨ੍ਹਾਂ ਦੇ ਸੁਪਨਿਆਂ ‘ਤੇ ਰੋਕ ਲੱਗ ਗਈ ਹੈ। ਸੁਮਾਇਲਾ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗੁਹਾਰ ਲਗਾਈ ਹੈ ਕਿ ਉਸ ਦੇ ਵਿਆਹ ਲਈ ਵੀਜ਼ਾ ਜਲਦੀ ਦਿਵਾਉਣ ਦੀ ਵਿਵਸਥਾ ਕੀਤੀ ਜਾਵੇ। ਪਾਕਿਸਤਾਨ ਦੇ ਯੁਹਾਨਾਬਾਦ ਲਾਹੌਰ ਦੀ ਰਹਿਣ ਵਾਲੀ ਸੁਮਾਇਲਾ ਦੀ ਮੰਗਣੀ 2018 ‘ਚ ਜਲੰਧਰ ਦੇ ਕਮਲ ਕਲਿਆਣ ਦੇ ਨਾਲ ਹੋਈ ਸੀ। ਜਲੰਧਰ ਦੇ ਕਮਲ ਅਤੇ ਲਾਹੌਰ ਦੇ ਯੁਹਾਨਾਬਾਦ ਦੀ ਸੁਮਾਇਲਾ ਦੀ ਮੰਗਣੀ ਦੀ ਕਹਾਣੀ ਰਿਸ਼ਤਿਆਂ ਦੇ ਮੁਹੱਬਤ ਦੀ ਪ੍ਰਤੀਕ ਹੈ। ਪਹਿਲਾ ਦੋਹਾਂ ਪਰਿਵਾਰਾਂ ਨੇ ਰਿਸ਼ਤੇ ‘ਤੇ ਸਹਿਮਤੀ ਦਿੱਤੀ। 26 ਜਨਵਰੀ ਨੂੰ ਕਮਲ ਅਤੇ ਸੁਮਾਇਲਾ ਦੀ ਵੀਡੀਓ ਕਾਲ ਜ਼ਰੀਏ ਮੰਗਣੀ ਹੋਈ ਸੀ। ਕਮਲ ਕਲਿਆਣ ਜਲੰਧਰ ਸਿਟੀ ਦੀ ਮਧੁਬਨ ਕਾਲੋਨੀ ਦਾ ਰਹਿਣ ਵਾਲਾ ਹੈ। ਕਮਲ ਭਾਬੀ, ਪਤਨੀ ਅਤੇ ਪਰਿਵਾਰ ਨੂੰ ਬੁਲਾਉਣ ਲਈ ਭਾਰਤੀ ਵੀਜ਼ਾ ਦਾ ਸਪਾਂਸਰਸ਼ਿਪ ਪੇਪਰ-ਕੋਵਿਡ-19 ਵਿਚਾਲੇ ਅਟਕ ਗਿਆ ਹੈ। ਸੁਮਾਇਲਾ ਜਲੰਧਰ ਆਵੇਗੀ ਤਾਂ ਉਸ ਦਾ ਵਿਆਹ ਹੋਵੇਗਾ। ਫਿਰ ਡੀ. ਸੀ. ਦਫ਼ਤਰ ‘ਚ ਵਿਆਹ ਦਾ ਰਜਿਸਟ੍ਰੇਸ਼ਨ ਹੋਵੇਗੀ ਅਤੇ ਉਸ ਦੇ ਬਾਅਦ ਸੁਮਾਇਲਾ ਨੂੰ ਭਾਰਤੀ ਨਾਗਰਿਕਤਾ ਮਿਲੇਗੀ। ਸੁਮਾਇਲਾ ਨੇ ਫੋਨ ਜ਼ਰੀਏ ਕਿਹਾ ਕਿ ਵੀਜ਼ਾ ਸਪਾਂਸਰਸ਼ਿਪ ਲਈ ਕਮਲ ਨੇ ਪੇਪਰ ਤਿਆਰ ਕਰ ਰੱਖੇ ਹਨ। ਤਾਲਾਬੰਦੀ ਕਾਰਨ ਇਹ ਪੇਪਰ ਉਹ ਪਾਕਿਸਤਾਨ ਨਹੀਂ ਭੇਜੇ ਜਾ ਸਕੇ ਹਨ। ਮੇਰੀ ਭਾਰਤ ਸਰਕਾਰ ਤੋਂ ਬੇਨਤੀ ਹੈ ਕਿ ਦੋਵੇਂ ਦੇਸ਼ਾਂ ਨੂੰ ਵਿਆਹ ਦੇ ਮਾਮਲੇ ‘ਚ ਜਲਦੀ ਹੀ ਵੀਜ਼ਾ ਜਾਰੀ ਕਰਨਾ ਚਾਹੀਦਾ ਹੈ। ਸਰਹੱਦਾਂ ਖੋਲ੍ਹਣੀਆਂ ਚਾਹੀਦੀਆਂ ਹਨ।

ਕਮਲ ਦੇ ਪਿਤਾ ਓਮ ਪ੍ਰਕਾਸ਼ ਪੰਜਾਬ ਐਂਡ ਸਿੱਧ ਬੈਂਕ ਦੇ ਰਿਟਾਇਰਡ ਕਰਮੀ ਹਨ। ਉਨ੍ਹਾਂ ਨੇ ਦੱਸਿਆ ਕਿ ਆਜ਼ਾਦੀ ਦੇ ਬਾਅਦ ਭਾਰਤ-ਪਾਕਿ ਦੇ ਹਿੰਦੂ ਪਰਿਵਾਰਾਂ ‘ਚ ਵਿਆਹ ਹੁੰਦੇ ਸਨ। ਉਨ੍ਹਾਂ ਦੀਆਂ ਦੋ ਮਾਸੀਆਂ ਵੀ ਲਾਹੌਰ ਅਤੇ ਕਸੂਰ ‘ਚ ਵਿਆਹੀਆਂ ਹਨ। ਖੂਨ ਦੇ ਰਿਸ਼ਤੇ ਸਰਹੱਦਾਂ ਨਹੀਂ ਵੇਖਦੇ ਹਨ। ਪਾਕਿਸਤਾਨ ‘ਚ ਰਹਿੰਦੇ ਪਰਿਵਾਰਾਂ ਨਾਲ ਉਨ੍ਹਾਂ ਦੀ ਗੱਲਬਾਤ ਹੁੰਦੀ ਰਹਿੰਦੀ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਚੇਚਰੀ ਭੈਣ ਆਸ਼ੀਆ ਦੇ ਬੇਟੀ ਸੁਮਾਇਲਾ ਪੁੱਤਰੀ ਬਰਕਤ ਗਿਲ ਦਾ ਰਿਸ਼ਤਾ ਉਨ੍ਹਾਂ ਆਪਣੇ ਮੁੰਡੇ ਨਾਲ ਤੈਅ ਕੀਤਾ ਹੈ।

Subscribe us on Youtube


Jobs Listing

Required Marketing executive to sale Advertisement packages of reputed reputed media firms of Punjab.

Read More


Leave a Reply