Latest news

WHO ਵਲੋਂ ਫਿਰ ਚਿਤਾਵਨੀ, ਸਰਦੀਆਂ ‘ਚ ਵਧੇਗਾ ਕੋਰੋਨਾ ਦਾ ਕਹਿਰ

ਵਿਸ਼ਵ ਸਿਹਤ ਸੰਗਠਨ (WHO) ਨੇ ਇਕ ਵਾਰ ਫਿਰ ਚਿਤਾਵਨੀ ਦਿੱਤੀ ਹੈ ਕਿ ਆਉਣ ਵਾਲੀਆਂ ਸਰਦੀਆਂ ਵਿਚ ਯੂਰਪ ਸਮੇਤ ਵਿਸ਼ਵ ਦੇ ਕਈ ਹਿੱਸਿਆਂ ਵਿਚ ਕੋਰੋਨਾ (ਕੋਵਿਡ -19) ਦਾ ਕਹਿਰ ਵਧ ਜਾਵੇਗਾ। ਸੰਸਥਾ ਨੇ ਕਿਹਾ ਕਿ ਇਸ ਅਰਸੇ ਦੌਰਾਨ ਹਸਪਤਾਲਾਂ ਵਿੱਚ ਦਾਖਲ ਹੋਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਵਾਧਾ ਹੋਏਗਾ ਅਤੇ ਮੌਤ ਦੀ ਦਰ ਵਿੱਚ ਵੀ ਵਾਧਾ ਹੋਵੇਗਾ।

ਯੂਰਪ ਵਿਚ ਡਬਲਯੂਐਚਓ ਦੇ ਰੀਜ਼ਨਲ ਡਾਇਰੈਕਟਰ ਹੈਨਰੀ ਕਲੱਗ ਨੇ ਕਿਹਾ, “ਸਰਦੀਆਂ ਵਿਚ ਨੌਜਵਾਨ ਵਰਗ ਬਜ਼ੁਰਗ ਆਬਾਦੀ ਦੇ ਜਿਆਦਾ ਨੇੜੇ ਹੋਵੇਗੇ, ਅਸੀਂ ਬੇਲੋੜੀ ਭਵਿੱਖਬਾਣੀ ਨਹੀਂ ਕਰਨਾ ਚਾਹੁੰਦੇ, ਪਰ ਇਸ ਦਾ ਡਰ ਜ਼ਰੂਰ ਹੈ। ਇਸ ਸਮੇਂ ਦੌਰਾਨ ਹੋਰ ਲੋਕ ਹਸਪਤਾਲਾਂ ਵਿਚ ਦਾਖਲ ਹੋਣਗੇ ਅਤੇ ਮੌਤ ਦਰ ਵਧੇਗੀ।

ਹੈਨਰੀ ਕਲੱਗ ਨੇ ਆਉਣ ਵਾਲੇ ਮਹੀਨਿਆਂ ਵਿਚ ਤਿੰਨ ਮੁੱਖ ਕਾਰਨਾਂ ‘ਤੇ ਧਿਆਨ ਕੇਂਦਰਿਤ ਕਰਨ ਲਈ ਕਿਹਾ ਹੈ। ਇਨ੍ਹਾਂ ਵਿਚ ਸਕੂਲ ਮੁੜ ਖੋਲ੍ਹਣੇ, ਸਰਦੀ-ਜੁਕਾਮ ਦਾ ਮੌਸਮ ਅਤੇ ਸਰਦੀਆਂ ਵਿਚ ਬਜ਼ੁਰਗਾਂ ਦੀ ਵਧੇਰੇ ਮੌਤ ਸ਼ਾਮਲ ਹੈ। ਇਨ੍ਹਾਂ ਕਾਰਨਾਂ ਕਰਕੇ, ਲਾਗ ਦੇ ਘਾਤਕ ਹੋਣ ਦਾ ਖ਼ਤਰਾ ਹੈ।

ਉਨ੍ਹਾਂ ਕਿਹਾ ਕਿ ਦੁਨੀਆ ਦੇ ਦੇਸ਼ਾਂ ਨੂੰ ਆਪਣੀ ਚੇਤਾਵਨੀ ਅਨੁਸਾਰ ਹੁਣ ਤੋਂ ਤਿਆਰੀ ਕਰਨੀ ਚਾਹੀਦੀ ਹੈ। ਅਮਰੀਕਾ ਵਿਚ ਸਕੂਲ ਅਤੇ ਕਾਲਜ ਖੋਲ੍ਹਣ ਕਾਰਨ ਕਈਂ ਥਾਵਾਂ ਉਤੇ ਲਾਗ ਫੈਲਣ ਦਾ ਮਾਮਲਾ ਸਾਹਮਣੇ ਆਇਆ ਹੈ। ਤੁਹਾਨੂੰ ਦੱਸ ਦਈਏ ਕਿ ਮਿਸੀਸਿਪੀ ਦੇ ਇੱਕ ਸਕੂਲ ਵਿੱਚ 4000 ਬੱਚੇ ਅਤੇ 600 ਅਧਿਆਪਕਾਂ ਨੂੰ ਵੱਖ ਕਰਨਾ ਪਿਆ ਸੀ।

ਡਬਲਯੂਐਚਓ ਨੇ ਕਿਹਾ ਹੈ ਕਿ ਉਸ ਨੇ ਇਕ ਕਮੇਟੀ ਬਣਾਈ ਹੈ ਜੋ ਸਿਹਤ ਐਮਰਜੈਂਸੀ ਘੋਸ਼ਿਤ ਕਰਨ ਦੇ ਨਿਯਮਾਂ ਨੂੰ ਬਦਲ ਦੇਵੇਗੀ। ਕੋਰੋਨਾ ਮਹਾਮਾਰੀ ਤੋਂ ਬਾਅਦ, ਡਬਲਯੂਐਚਓ ‘ਤੇ ਦੁਨੀਆਂ ਨੂੰ ਦੇਰ ਨਾਲ ਜਾਣਕਾਰੀ ਦੇਣ ਦਾ ਦੋਸ਼ ਲਗਾਇਆ ਗਿਆ ਹੈ।

Subscribe us on Youtube

 


  

Jobs Listing

Required Marketing executive to sale Advertisement packages of reputed reputed media firms of Punjab.

Read More


Leave a Reply