Latest news

ਪਾਠੀ ਅੱਗੋਂ ਲਾਊਡ ਸਪੀਕਰ ਚੁੱਕ ਸਾਊਂਡ ਸਿਸਟਮ ਜ਼ਬਤ, SDM ਨੇ ਪਹੁੰਚ ਪਾਇਆ ਭੜਥੂ

With the sound of the text next to the loudspeaker seized, SDM accesses US

ਪਾਠੀ ਦੇ ਅੱਗੋਂ ਪ੍ਰਸ਼ਾਸਨ ਵਲੋਂ ਲਾਊਡ ਸਪੀਕਰ ਚੁੱਕ ਕੇ ਲੈ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਇਹ ਘਟਨਾ ਰੂਪਨਗਰ ਦੇ ਆਦਰਸ਼ਨ ਨਗਰ ‘ਚ ਵਾਪਰੀ, ਜਿਥੇ ਨਿਰਮਲ ਕੁਟੀਆ ‘ਚ ਤੜਕੇ 5 ਵਜੇ ਪਾਠੀ ਪਾਠ ਕਰ ਰਿਹਾ ਸੀ ਅਤੇ ਐਨ ਮੌਕੇ ‘ਤੇ ਐੱਸ.ਡੀ.ਐੱਮ. ਹਰਜੀਤ ਕੌਰ ਦੀ ਅਗਵਾਈ ‘ਚ ਟੀਮ ਨਿਰਮਲ ਕੁਟੀਆ ‘ਚ ਪਹੁੰਚੀ ਤੇ ਪਾਠੀ ਅੱਗੋਂ ਲਾਊਡ ਸਪੀਕਰ ਚੁੱਕ ਪੂਰਾ ਸਾਊਂਡ ਸਿਸਟਮ ਜ਼ਬਤ ਕਰ ਲਿਆ ਗਿਆ। ਦਰਅਸਲ, ਪ੍ਰਸ਼ਾਸਨ ਨੂੰ ਬਲਰਾਜ ਸ਼ਰਮਾ ਨਾਂ ਦੇ ਵਿਅਕਤੀ ਵਲੋਂ ਲਗਾਤਾਰ ਸ਼ਿਕਾਇਤ ਕੀਤੀ ਜਾ ਰਹੀ ਸੀ ਕਿ ਨਿਰਮਲ ਕੁਟੀਆ ‘ਚ ਸਵੇਰ-ਸ਼ਾਮ ਪਾਠ ਦੌਰਾਨ ਬੜੀ ਉੱਚੀ ਆਵਾਜ਼ ‘ਚ ਲਾਊਡ ਸਪੀਕਰ ਵੱਜਦਾ ਹੈ, ਜਿਸ ਨਾਲ ਆਸ-ਪਾਸ ਦੇ ਲੋਕ ਪਰੇਸ਼ਾਨ ਹੁੰਦੇ ਹਨ। ਇਸ ‘ਤੇ ਕਾਰਵਾਈ ਕਰਦਿਆਂ ਐੱਸ.ਡੀ.ਐੱਮ. ਨੇ ਸਾਊਂਡ ਸਿਸਟਮ ਜ਼ਬਤ ਕਰ ਪੁਲਸ ਨੂੰ ਕਾਰਵਾਈ ਲਈ ਲਿਖ ਦਿੱਤਾ ਹੈ।


Leave a Reply

Your email address will not be published. Required fields are marked *