Latest news

ਜਲੰਧਰ ਦੇ ਨਿੱਜੀ ਹਸਪਤਾਲ ‘ਚ ਡਿਲਵਰੀ ਸਮੇਂ ਔਰਤ ਦੀ ਮੌਤ, ਡਾਕਟਰ ‘ਤੇ ਲਾਪਰਵਾਹੀ ਦੇ ਦੋਸ਼

ਜਲੰਧਰ/GIN

ਜਲੰਧਰ ਦੇ ਇਕ ਨਿੱਜੀ ਹਸਪਤਾਲ ਵਿਚ ਡਿਲਵਰੀ ਦੌਰਾਨ ਇਕ ਔਰਤ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਔਰਤ ਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦੇ ਡਾਕਟਰਾਂ ‘ਤੇ ਲਾਪਰਵਾਹੀ ਦੇ ਦੋਸ਼ ਲਗਾਏ ਹਨ। ਮਿਲੀ ਜਾਣਕਾਰੀ ਮੁਤਾਬਕ ਅੱਜ ਸਵੇਰੇ ਇਕ ਬੱਚੀ ਨੂੰ ਜਨਮ ਦੇਣ ਤੋਂ ਬਾਅਦ ਔਰਤ ਨੂੰ ਬਲੀਡਿੰਗ ਬੰਦ ਨਾ ਹੋਣ ਕਰਕੇ ਹਸਪਤਾਲ ਨੇ ਦੂਸਰੇ ਹਸਪਤਾਲ ‘ਚ ਰੈਫਰ ਕਰ ਦਿੱਤਾ ਸੀ। ਮ੍ਰਿਤਕਾ ਦੀ ਪਛਾਣ ਸੋਨਿਕਾ ਪਤਨੀ ਸੰਨੀ ਵਾਸੀ ਬਸਤੀ ਪੀਰ ਦਾਹ ਵਜੋਂ ਹੋਈ ਹੈ।ਮ੍ਰਿਤਕਾ ਦੇ ਪਤੀ ਸੰਨੀ ਨੇ ਦੱਸਿਆ ਕਿ ਉਹ ਦੇਰ ਰਾਤ ਇਕ ਪ੍ਰਾਈਵੇਟ ਹਸਪਤਾਲ ਵਿਚ ਆਪਣੀ ਪਤਨੀ ਨੂੰ ਡਿਲਵਰੀ ਲਈ ਲੈ ਕੇ ਆਇਆ ਸੀ। ਹਸਪਤਾਲ ਵਿਚ ਸਟਾਫ ਨੇ ਉਸ ਨੂੰ ਇਲਾਜ ਲਈ ਦਰਦ ਦੇ ਇੰਜੈਕਸ਼ਨ ਲਗਾਏ ਅਤੇ ਬਾਅਦ ਵਿਚ ਉਸ ਨੂੰ ਡਿਲਵਰੀ ਲਈ ਲੈ ਗਏ। ਬੱਚੀ ਨੂੰ ਜਨਮ ਦੇਣ ਤੋਂ ਬਾਅਦ ਉਨ੍ਹਾਂ ਕਿਹਾ ਕਿ ਸੋਨਿਕਾ ਦੀ ਬਲੀਡਿੰਗ ਰੁਕ ਨਹੀਂ ਰਹੀ ਹੈ ਅਤੇ ਉਨ੍ਹਾਂ ਉਸ ਨੂੰ ਦੂਸਰੇ ਹਸਪਤਾਲ ਰੈਫਰ ਕਰਨ ਲਈ ਕਿਹਾ। ਜਦੋਂ ਉਹ ਉਸ ਨੂੰ ਦੂਸਰੇ ਹਸਪਤਾਲ ਲੈ ਕੇ ਗਏ ਤਾਂ ਉਸ ਦਾ ਸਾਰਾ ਸਰੀਰ ਠੰਡਾ ਪੈ ਚੁੱਕਾ ਸੀ। ਉਥੇ ਉਸ ਨੂੰ ਡਰਿੱਪ ਲਗਾਈ ਗਈ ਪਰ ਇਸੇ ਦੌਰਾਨ ਉਸ ਦੀ ਮੌਤ ਹੋ ਗਈ।

ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਹੈ ਕਿ ਹਸਪਤਾਲ ਦੀ ਲਾਪਰਵਾਹੀ ਕਾਰਨ ਸੋਨਿਕਾ ਦੀ ਮੌਤ ਹੋਈ ਹੈ। ਉਨ੍ਹਾਂ ਇਸ ਸਬੰਧੀ ਥਾਣਾ ਭਾਰਗੋ ਕੈਂਪ ਵਿਚ ਸ਼ਿਕਾਇਤ ਦਰਜ ਕਰਵਾਈ ਹੈ।

Subscribe us on Youtube

 


 



 

Jobs Listing

Required Marketing executive to sale Advertisement packages of reputed reputed media firms of Punjab.

Read More


Leave a Reply