Latest news

ਮੌਦਗਿਲ ਨਿਸ਼ਾਨੇਬਾਜ਼ ਨੇ ਬਣਾਇਆ ਵਿਸ਼ਵ ਰਿਕਾਰਡ

World Record Made By The Moodgill Shooter

ਵਿਸ਼ਵ ਚੈਂਪੀਅਨਸ਼ਿਪ ਦੀ ਸਿਲਵਰ ਮੈਡਲਿਸਟ ਅੰਜੁਮ ਮੌਦਗਿਲ ਨੇ ਪੰਜਾਬ ਦੀ ਨੁਮਾਇੰਦਗੀ ਕਰਦਿਆਂ 12ਵੇਂ ਸਰਦਾਰ ਸੱਜਣ ਸਿੰਘ ਯਾਦਗਾਰੀ ਮੁਕਾਬਲਿਆਂ ਦੌਰਾਨ 10 ਮੀਟਰ ਏਅਰ ਰਾਈਫ਼ਲ ਮੁਕਾਬਲੇ ਵਿਚ ਨਾ ਸਿਰਫ਼ ਗੋਲਡ ਮੈਡਲ ਜਿੱਤਿਆ ਸਗੋਂ ਨਵਾਂ ਵਿਸ਼ਵ ਰਿਕਾਰਡ ਵੀ ਕਾਇਮ ਕਰ ਦਿਤਾ।
ਵੀ.ਓ. : ਦਿੱਲੀ ਦੀ ਡਾ. ਕਰਨੀ ਸਿੰਘ ਸ਼ੂਟਿੰਗ ਰੇਂਜ ਵਿਖੇ ਮੁਕਾਬਲਿਆਂ ਦੌਰਾਨ ਅੰਜੁਮ ਨੇ 253.9 ਅੰਕ ਹਾਸਲ ਕੀਤੇ ਜਦਕਿ ਵਿਸ਼ਵ ਦੀ ਪਹਿਲਾ ਦਰਜਾ ਪ੍ਰਾਪਤ ਅਪੂਰਵੀ ਚੰਦੇਲ 252.9 ਅੰਕਾਂ ਨਾਲ ਦੂਜੇ ਸਥਾਨ ‘ਤੇ ਰਹੀ। ਦੱਸ ਦੇਈਏ ਕਿ ਅੰਜੁਮ ਮੌਦਗਿਲ ਅਗਲੇ ਸਾਲ ਟੋਕੀਓ ਵਿਖੇ ਹੋਣ ਵਾਲੀਆਂ ਓਲੰਪਿਕ ਖੇਡਾਂ ਲਈ ਆਪਣੀ ਟਿਕਟ ਪਹਿਲਾਂ ਹੀ ਪੱਕੀ ਕਰ ਚੁੱਕੀ ਹੈ। ਚੰਡੀਗੜ ਨਾਲ ਸਬੰਧਤ ਅੰਜੁਮ ਮੌਦਗਿਲ ਨੇ ਕਿਹਾ ਕਿ ਮੈਡਲ ਜਿੱਤਣ ਨਾਲੋਂ ਜ਼ਿਆਦਾ ਨਵਾਂ ਰਿਕਾਰਡ ਬਣਨ ‘ਤੇ ਵੱਧ ਖ਼ੁਸ਼ੀ ਹੁੰਦੀ ਹੈ।

Leave a Reply

Your email address will not be published. Required fields are marked *