ਕਥਿਤ ਅਸ਼ਲੀਲ ਵੀਡੀਓ ਵਾਇਰਲ ਹੋਣ ਤੇ ਕਸੂਤੇ ਫਸੇ ਮੰਤਰੀ ਬਲਕਾਰ ਸਿੰਘ, ਵਿਰੋਧੀਆਂ ਨੇ ਮੰਗਿਆ ਜਵਾਬ, ਬਲਕਾਰ ਸਿੰਘ ਵਲੋਂ ਸਫਾਈ
National Commission for Women sought a report from DGP on the alleged viral video of AAP's local body minister.
ਪੰਜਾਬ ਵਿੱਚ ਪਿਛਲੇ ਕਈ ਦਿਨਾਂ ਤੋਂ ਆਡੀਓ ਵੀਡੀਓ ਵਾਇਰਲ ਹੋਣ ਦਾ ਸਿਲਸਲਾ ਜਾਰੀ ਹੈ। ਇਕ ਤਾਜ਼ਾ ਕਥਿਤ ਵੀਡਿਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ ਅਤੇ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਦਾਅਵਾ ਕੀਤਾ ਹੈ ਕੇਿ ਇਹ ਕੋਈ ਹੋਰ ਨਹੀਂ ਸਗੋਂ ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਮੰਤਰੀ ਬਲਕਾਰ ਸਿੰਘ ਹਨ। ਇਸ ਵੀਡਿਏ ਨੂੰ ਲੈਕੇ ਨਵਾਂ ਘਮਸਾਨ ਮਚਿਆ ਹੋਇਆ ਹੈ। ਭਾਜਪਾ ਦੇ ਬੁਲਾਰੇ ਤਜਿੰਦਰ ਬੱਗਾ ਨੇ ਇਸ ਐਮਐਮਐਸ ਦੀਆਂ ਕੁੱਝ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਸਾਂਝੀ ਕਰਦਿਆਂ ਸਵਾਲ ਖ਼ੜੇ ਕੀਤੇ ਨੇ ਕੇ ਆਮ ਆਦਮੀ ਪਾਰਟੀ ਦੇ ਲੀਡਰ ਕਿਸ ਤਰ੍ਹਾਂ ਦੀਆਂ ਹਰਕਤਾਂ ਕਰ ਰਹੇ ਨੇ। ਬੀਤੇ ਦਿਨੀਂ ਲੁਧਿਆਣਾ ਵਿੱਚ ਸੀਨੀਅਰ ਅਕਾਲੀ ਆਗੂ ਬਿਕਰਮ ਮਜੀਠੀਆ ਨੇ ਵੀ ਦਾਅਵਾ ਕੀਤਾ ਸੀ ਕੇ ਆਪ ਦੇ ਮੰਤਰੀਆਂ ਅਤੇ ਵਿਧਾਇਕਾਂ ਦੀਆਂ ਕਈ ਕਥਿਤ ਆਡੀਓ ਵੀਡੀਓ ਉਨ੍ਹਾਂ ਦੇ ਕੋਲ ਹਨ।
ਕਥਿਤ ਵੀਡਿਓ ਨੂੰ ਲੈਕੇ ਭਾਜਪਾ ਦੇ ਤਜਿੰਦਰ ਬੱਗਾ ਨੇ ਐਕਸ ਉੱਤੇ ਇੱਕ ਵੀਡੀਓ ਅਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਜਿਸ ਵਿੱਚ ਉਸ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਮੰਤਰੀ ਦੀ ਇਹ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਇੱਕ 21 ਸਾਲ ਦੀ ਕੁੜੀ ਜਾ ਜਿਨਸੀ ਸ਼ੋਸਣ ਕਰ ਰਹੇ ਹਨ ਅਤੇ ਉਸ ਨੂੰ ਮਜਬੂਰ ਕਰ ਰਹੇ ਹਨ। ਤਜਿੰਦਰ ਬੱਗਾ ਨੇ ਦਾਅਵਾ ਕੀਤਾ ਹੈ ਕਿ ਲੜਕੀ ਨੇ ਮੰਤਰੀ ਤੱਕ ਨੌਕਰੀ ਲੈਣ ਦੇ ਲਈ ਸਿਫਾਰਿਸ਼ ਕੀਤੀ ਸੀ ਅਤੇ ਫਿਰ ਮੰਤਰੀ ਨੇ ਉਸਦਾ ਨੰਬਰ ਲਿਆ ਅਤੇ ਫਿਰ ਕੁੜੀ ਨੂੰ ਫੋਨ ਕਰਕੇ ਅਜਿਹੀਆਂ ਅਸ਼ਲੀਲ ਹਰਕਤਾਂ ਕੀਤੀਆਂ ਜੋ ਉਹ ਨਾ ਹੀ ਵਿਖਾ ਸਕਦੇ ਹਨ ਅਤੇ ਨਾ ਹੀ ਸ਼ਬਦਾਂ ਦੇ ਵਿੱਚ ਬਿਆਨ ਕਰ ਸਕਦੇ ਹਨ।
ਉੱਥੇ ਹੀ, ਦੂਜੇ ਪਾਸੇ ਅਕਾਲੀ ਦਲ ਦੇ ਬਿਕਰਮ ਮਜੀਠੀਆ ਵੱਲੋਂ ਬੀਤੇ ਦਿਨੀਂ ਲੁਧਿਆਣਾ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਸੀ। ਜਿੱਥੇ ਉਹਨਾਂ ਨੇ ਦਾਅਵਾ ਕੀਤਾ ਸੀ ਕਿ ਆਮ ਆਦਮੀ ਪਾਰਟੀ ਦੇ ਲੀਡਰਾਂ ਦੀਆਂ ਉਹਨਾਂ ਕੋਲ ਕਥਿਤ ਆਡੀਓ-ਵੀਡੀਓ ਹਨ। ਜਿਸ ਦੇ ਨਾਲ ਉਹਨਾਂ ਦੇ ਕੱਚੇ ਚਿੱਠੇ ਖੁੱਲ੍ਹ ਜਾਣਗੇ।
ਦੂਜੇ ਪਾਸੇ ਮੰਤਰੀ ਬਲਕਾਰ ਸਿੰਘ ਨੂੰ ਜਦੋਂ ਉਹਨਾਂ ਦੀ ਇਸ ਵਾਇਰਲ ਵੀਡੀਓ ਬਾਰੇ ਜਲੰਧਰ ਵਿਖੇ ਸਵਾਲ ਕੀਤਾ ਗਿਆ ਤਾਂ ਉਹ ਇਸ ਸਵਾਲ ਨੂੰ ਸੁਣ ਕੇ ਉੱਚੀ ਉੱਚੀ ਹੱਸਣ ਲੱਗ ਗਏ ਅਤੇ ਫਿਰ ਉਸ ਤੋਂ ਬਾਅਦ ਜਦੋਂ ਪੱਤਰਕਾਰਾਂ ਵੱਲੋਂ ਉਹਨਾਂ ਦਾ ਪੱਖ ਜਾਨਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਮੈਨੂੰ ਇਸ ਵੀਡੀਓ ਬਾਰੇ ਕੁਝ ਨਹੀਂ ਪਤਾ ਅਤੇ ਨਾ ਹੀ ਮੇਰੇ ਕੋਈ ਨੋਟਿਸ ਦੇ ਵਿੱਚ ਅਜਿਹੀ ਕੋਈ ਵੀਡੀਓ ਆਈ ਹੈ। ਇੰਨਾ ਕਹਿ ਕੇ ਉਹ ਚਲੇ ਗਏ। ਜਿਸ ਨੂੰ ਲੈ ਕੇ ਵੀ ਕਈ ਮੀਡੀਆ ਰਿਪੋਰਟਾਂ ਦੇ ਵਿੱਚ ਮੰਤਰੀ ਦੀ ਤਸਵੀਰ ਹੱਸਦੇ ਹੋਏ ਲਗਾਈ ਗਈ ਹੈ। ਉੱਧਰ ਦੂਜੇ ਪਾਸੇ ਇਸ ਕਥਿੱਤ ਵੀਡੀਓ ਦੀ ਲਗਾਤਾਰ ਵਿਰੋਧੀ ਪਾਰਟੀਆਂ ਵੱਲੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ। ਭਾਜਪਾ ਦੇ ਲੀਡਰਾਂ ਵੱਲੋਂ ਤਾਂ ਮੰਤਰੀ ਨੂੰ ਤੁਰੰਤ ਪ੍ਰਭਾਵ ਦੇ ਨਾਲ ਅਹੁਦੇ ਤੋਂ ਲਾਂਭੇ ਕਰਨ ਦੀ ਮੰਗ ਕੀਤੀ ਜਾ ਰਹੀ ਹੈ।