ਲੁਧਿਆਣਾ ਪੁਲਿਸ ਵੱਲੋਂ ਲਗਾਤਾਰ ਅਪਰਾਧੀ ਅਨਸਰਾਂ ਉਤੇ ਕਾਰਵਾਈ ਕੀਤੀ ਜਾ ਰਹੀ ਹੈ। ਉਸ ਕੜੀ ਤਹਿਤ ਥਾਣਾ ਪੀਏਯੂ ਦੇ ਇੰਸਪੈਕਟਰ ਭਗਤਵੀਰ ਸਿੰਘ ਆਪਣੀ ਟੀਮ ਨਾਲ ਸਰਕਟ ਹਾਊਸ ਵਿੱਚ ਮੌਜੂਦ ਸੀ।
ਉਨ੍ਹਾਂ ਨੂੰ ਮੁਖ਼ਬਰ ਤੋਂ ਸੂਚਨਾ ਮਿਲੀ ਕਿ ਪੀਏਯੂ ਕੈਂਪਸ ਫਿਰੋਜ਼ਪੁਰ ਰੋਡ ਉਤੇ ਇੱਕ ਕੋਠੀ ਵਿੱਚ ਵਿਦੇਸ਼ੀ ਲੜਕੀਆਂ ਨੂੰ ਲਿਆ ਕੇ ਦੇਹ ਵਪਾਰ ਦਾ ਧੰਦਾ ਕੀਤਾ ਜਾਂਦਾ ਸੀ। ਇਸ ਤੋਂ ਬਾਅਦ ਉਨ੍ਹਾਂ ਵੱਲੋਂ ਛਾਪੇਮਾਰੀ ਕੀਤੀ ਅਤੇ ਥਾਣਾ ਪੰਜ ਨੰਬਰ ਦੀ ਪੁਲਿਸ ਨੂੰ ਬੁਲਾਇਆ ਗਿਆ।
ਪੁਲਿਸ ਨੇ ਥਾਣਾ ਡਿਵੀਜ਼ਨ ਨੰਬਰ ਪੰਜ ਵਿੱਚ ਪੀਏਯੂ ਥਾਣੇ ਦੇ ਮੁੱਖ ਅਫਸਰ ਦੇ ਬਿਆਨਾਂ ਉਤੇ 3,4,5 ਇੰਮੋਰਾਲ ਐਕਟ ਮਾਮਲਾ ਦਰਜ ਕੀਤਾ ਹੈ। ਇਸ ਮਾਮਲੇ ਵਿੱਚ ਇੱਕ ਸਖਸ਼ ਇੱਕ ਸੀਨੀਅਰ ਆਈਏਐਸ ਮਹਿਲਾ ਅਧਿਕਾਰੀ ਦਾ ਪਤੀ ਹੈ ਪਰ ਪੁਲਿਸ ਵੱਲੋਂ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਉਸ ਵਿਅਕਤੀ ਦੇ ਨਾਮ ਉਤੇ ਪਰਚਾ ਜ਼ਰੂਰ ਦਰਜ ਹੋਇਆ ਹੈ।
ਜਿਸ ਵਿੱਚ ਮੁਲਜ਼ਮ ਗੁਰਵੀਰ ਇੰਦਰ ਢਿੱਲੋਂ ਅਤੇ ਦੋਸ਼ਣ ਪ੍ਰਿੰਸ ਨੂੰ ਗ੍ਰਿਫ਼ਤਾਰ ਕੀਤਾ ਗਿਆ। ਮੁਲਜ਼ਮ ਪੀਏਯੂ ਕੈਂਪਸ ਫਿਰੋਜ਼ਪੁਰ ਰੋਡ ਲੁਧਿਆਣਾ ਸਾਹਮਣੇ ਇੱਕ ਘਰ ਵਿੱਚੋਂ ਵਿਦੇਸ਼ੀ ਲੜਕੀਆਂ ਮੰਗਵਾ ਕੇ ਗਾਹਕਾਂ ਨੂੰ ਸਪਲਾਈ ਕਰਕੇ ਜਿਸਮਫਰੋਸ਼ੀ ਦਾ ਧੰਦਾ ਕਰਦੇ ਸਨ ਜਿਸ ਉਤੇ ਛਾਪੇਮਾਰੀ ਕਰਕੇ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।