ਭੋਗਪੁਰ ਦੇ ਨੌਜਵਾਨ ਦਾ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੇ ਪਿਤਾ ਹਰਜੀਤ ਸਿੰਘ ਤੇ ਭਰਾ ਨਵਜੋਤ ਸਿੰਘ ਨੇ ਦੱਸਿਆ ਕਿ ਘਟਨਾ ਦਾ ਬੀਤੀ ਰਾਤ ਕਰੀਬ ਸਾਢੇ 10 ਵਜੇ ਪਤਾ ਲੱਗਿਆ ਤਾਂ ਉਹ ਮੌਕੇ ‘ਤੇ ਪਹੁੰਚ ਗਏ। ਉਦੋਂ ਤਕ ਉਸ ਦੀ ਮੌਤ ਹੋ ਚੁੱਕੀ ਸੀ।
ਬੀਤੀ ਰਾਤ ਭੋਗਪੁਰ ਵਿਖੇ ਮਿੱਲ ਰੋਡ ‘ਤੇ ਵਾਰਡ ਨੰਬਰ 1 ‘ਚ ਪੁਰਾਣੀ ਆਬਾਦੀ ਪਾਣੀ ਦੀ ਟੈਂਕੀ ਨੇੜੇ ਅਣਪਛਾਤੇ ਹਮਲਾਵਰਾਂ ਵੱਲੋਂ ਨੌਜਵਾਨ ਦਾ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਉਕਤ ਨੌਜਵਾਨ ਭੋਗਪੁਰ ਦਾ ਰਹਿਣ ਵਾਲਾ ਸੀ ਜਿਸ ਦੀ ਪਛਾਣ ਜਸਪਾਲ ਸਿੰਘ ਸ਼ਾਲੂ ਸਿੱਧੂ ਦੇ ਰੂਪ ‘ਚ ਹੋਈ। ਉਹ ਮੋਟਰਸਾਈਕਲ ‘ਤੇ ਆਪਣੇ ਘਰ ਵਾਪਸ ਜਾ ਰਿਹਾ ਸੀ। ਪਿੱਛਿਓਂ ਕਾਰ ਸਵਾਰਾਂ ਨੇ ਗੋਲ਼ੀ ਚਲਾਈ ਜੋ ਮ੍ਰਿਤਕ ਦੇ ਸਿਰ ਵਿਚ ਲੱਗੀ। ਇਸ ਤੋਂ ਬਾਅਦ ਅੱਗਿਓਂ ਆਏ ਦੋ ਮੋਟਰਸਾਈਕਲ ਸਵਾਰਾਂ ਨੇ ਉਸ ਨੂੰ ਹੇਠਾਂ ਸੁੱਟਿਆ ਤੇ ਤਾਬੜਤੋੜ ਗੋਲ਼ੀਆਂ ਚਲਾਈਆਂ ਜੋ ਉਸ ਦੇ ਸਿਰ ‘ਚ ਲੱਗੀਆਂ ਜਿਸ ਕਾਰਨ ਨੌਜਵਾਨ ਦੀ ਮੌਕੇ ‘ਤੇ ਮੌਤ ਹੋ ਗਈ।