JalandharPunjab

ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋਂ ਲਾਹੁਣ ਦਾ ਅਤੇ SAD ਨਵਾਂ ਪ੍ਰਧਾਨ ਬਣਾਉਣ ਦਾ ਐਲਾਨ

Sukhbir Badal announced to be removed from the presidency

 ਸੁਖਬੀਰ ਬਾਦਲ ਵੱਲੋਂ ਕੁਝ ਲੀਡਰਾਂ ਨੂੰ ਪਾਰਟੀ ਵਿੱਚੋਂ ਕੱਢਣ ਮਗਰੋਂ ਅੱਜ ਬਾਗੀ ਧੜੇ ਨੇ ਵੱਡਾ ਐਲਾਨ ਕਰ ਦਿੱਤਾ ਹੈ। ਬਾਗੀ ਧੜੇ ਨੇ ਕਿਹਾ ਹੈ ਕਿ ਸੁਖਬੀਰ ਬਾਦਲ ਪ੍ਰਧਾਨਗੀ ਦੇ ਲਾਇਕ ਨਹੀਂ ਤੇ ਇਸ ਲਈ ਜਲਦ ਹੀ ਸੈਸ਼ਨ ਬਣਾ ਕੇ ਨਵੇਂ ਪ੍ਰਧਾਨ ਦੀ ਚੋਣ ਕਰਾਂਗੇ। ਬਾਗੀ ਧੜੇ ਦੇ ਲੀਡਰ ਸੁਖਦੇਵ ਸਿੰਘ ਢੀਂਡਸਾ ਬਤੌਰ ਸਰਪ੍ਰਸਤ ਸੁਖਬੀਰ ਬਾਦਲ ਨੂੰ ਤਲਬ ਕਰਨਗੇ।

ਇਸ ਦੇ ਨਾਲ ਹੀ ਬਾਗੀ ਧੜੇ ਨੇ ਉਨ੍ਹਾਂ ਖਿਲਾਫ ਅਨੁਸ਼ਾਸਨ ਕਮੇਟੀ ਦਾ ਆਇਆ ਫੈਸਲਾ ਰੱਦ ਕਰ ਦਿੱਤਾ ਹੈ। ਬਾਗੀ ਧੜੇ ਦੇ ਸੀਨੀਅਰ ਲੀਡਰ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਸੁਖਬੀਰ ਬਾਦਲ ਸੰਵਿਧਾਨ ਦੇ ਖਿਲਾਫ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਵੱਲੋਂ ਹਾਲੇ ਵੀ ਸਾਰੇ ਮੈਂਬਰ ਕਾਇਮ ਹਨ।

ਬਾਗੀ ਧੜੇ ਦੇ ਲੀਡਰਾਂ ਨੇ ਕਿਹਾ ਕਿ ਸਾਰਾ ਕੁਝ ਸੰਵਿਧਾਨ ਦੇ ਖਿਲਾਫ ਹੋ ਰਿਹਾ.ਹੈ। ਸੁਖਬੀਰ ਬਾਦਲ ਨੂੰ ਕੋਈ ਹੱਕ ਨਹੀਂ ਕਿ ਕਿਸੇ ਨੂੰ ਪਾਰਟੀ ਵਿੱਚੋਂ ਕੱਢ ਸਕੇ। ਅਸੀਂ ਅਨੁਸ਼ਾਸਨ ਕਮੇਟੀ ਦਾ ਫੈਸਲਾ ਰੱਦ ਕਰਦੇ ਹਾਂ। ਜਲਦ ਸੈਸ਼ਨ ਬੁਲਾ ਕੇ ਅਗਲੀ ਕਮੇਟੀ ਬਣਾਵਾਂਗੇ। ਸੁਖਬੀਰ ਹੁਣ ਪ੍ਰਧਾਨਗੀ ਦੇ ਲਾਇਕ ਨਹੀਂ ਰਿਹਾ। ਕੋਈ ਵੀ ਸੁਖਬੀਰ ਬਾਦਲ ਨੂੰ ਪਸੰਦ ਨਹੀਂ ਕਰਦਾ। ਇਹ ਫੈਸਲਾ ਬਤੌਰ ਸਰਪ੍ਰਸਤ ਸੁਖਦੇਵ ਢੀਂਡਸਾ ਨੇ ਲਿਆ ਹੈ।

ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਕੁਝ ਲੀਡਰਾਂ ਨੂੰ ਪਾਰਟੀ ‘ਚੋਂ ਕੱਢਣ ਦਾ ਫੈਸਲਾ ਰੱਦ ਕਰਦੇ ਹਾਂ। ਅੱਠ ਮੈਂਬਰ ਪਾਰਟੀ ‘ਚ ਕਾਇਮ ਹਨ। ਅਨੁਸ਼ਾਸਨੀ ਕਮੇਟੀ ਦਾ ਫੈਸਲਾ ਗ਼ੈਰ ਸੰਵਿਧਾਨਕ ਹੈ। 

Back to top button