Jalandhar
ਅਕਾਲੀ ਦਲ ਤੇ ਕਾਂਗਰਸ ਨੂੰ ਪਰਿਵਾਰਵਾਦ ਦੇ ਅਸਰ ਹੇਠ ਚਲਾ ਰਹੇ ਵੱਡੇ ਘਰਾਣੇ – ਟੀਨੂ
Big families running Akali Dal and Congress under the influence of familyism - TINU
ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਪਵਨ ਟੀਨੂੰ ਨੇ ਕਿਹਾ ਹੈ ਕਿ ਸ਼ੋ੍ਮਣੀ ਅਕਾਲੀ ਦਲ ਤੇ ਕਾਂਗਰਸ ਨੂੰ 2-3 ਵੱਡੇ ਘਰਾਣੇ ਹੀ ਚਲਾ ਰਹੇ ਹਨ, ਜੋ ਪਰਿਵਾਰਵਾਦ ਦੇ ਅਸਰ ਹੇਠ ਹਨ। ਅੱਜ ਆਦਮਪੁਰ ਹਲਕੇ ‘ਚ ਪ੍ਰਚਾਰ ਦੌਰਾਨ ਪਵਨ ਟੀਨੂੰ ਚੋਣ ਮੀਟਿੰਗਾਂ ਦੌਰਾਨ ਸੰਬੋਧਨ ਕਰਦਿਆ ਕਿਹਾ ਕਿ ਅਕਾਲੀ ਦਲ ਨੂੰ ਤਾਂ ਲੋਕਾਂ ਨੇ 2015 ‘ਚ ਹੀ ਦਿਲੋਂ ਕੱਢਣਾ ਸ਼ੁਰੂ ਕਰ ਦਿੱਤਾ ਸੀ। ਕਾਂਗਰਸ ‘ਤੇ ਨਿਸ਼ਾਨਾ ਸਾਧਦਿਆਂ ਪਵਨ ਟੀਨੂੰ ਨੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਕੀ ਕਦੇ ਮੁੱਖ ਮੰਤਰੀ ਵੀ ਅਸੈਂਬਲੀ ਸੀਟ ਹਾਰਦਾ ਹੈ ਜਦਕਿ ਅਸੰਬਲੀ ਚੋਣਾਂ ਦੌਰਾਨ ਮੁੱਖ ਮੰਤਰੀ ਹੁੰਦਿਆਂ ਚੰਨੀ 2 ਅਸੰਬਲੀ ਸੀਟਾਂ ਤੋਂ ਬੁਰੀ ਤਰ੍ਹਾਂ ਹਾਰੇ। ਇਹੋ ਕਾਰਨ ਹੈ ਕਿ ਉਹ ਜਲੰਧਰ ਆ ਕੇ ਲੋਕ ਸਭਾ ਦੀ ਚੋਣ ਲੜ ਰਹੇ ਹਨ। ਟੀਨੂੰ ਨੇ ਆਦਮਪੁਰ ਤੋਂ ਵਿਧਾਇਕ ਹੋਣ ਦੌਰਾਨ ਕਰਵਾਏ ਕੰਮਾਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਵਿਕਾਸ ਕੰਮ ਕਰਵਾਉਣ ਦਾ ਉਨ੍ਹਾਂ ਨੂੰ ਸ਼ੌਕ ਤੇ ਜਜ਼ਬਾ ਹੋਣ ਕਾਰਨ ਉਹ ਹਰ ਵੇਲੇ ਜਨਤਕ ਹਿੱਤਾਂ