IndiaWorld

ਅਜਬ -ਗਜ਼ਬ: 110 ਸਾਲ ਦੀ ਔਰਤ ਮਹਿਲਾ ਬਣੀ ਵਿਦਿਆਰਥਣ, 60 ਸਾਲ ਦਾ ਮੁੰਡਾ ਛੱਡ ਕੇ ਆਉਂਦਾ ਹੈ ਸਕੂਲ

ਸਾਊਦੀ ਅਰਬ ਵਿਚ ਇਨ੍ਹੀਂ ਦਿਨੀਂ 110 ਸਾਲ ਦੀ ਉਮਰ ਵਾਲੀ ਬਜ਼ੁਰਗ ਸਟੂਡੈਂਟ ਦੀ ਚਰਚਾ ਹੈ।ਇਸ ਮਹਿਲਾ ਦਾ ਨਾਂ ਨਵਾਦ ਅਲ ਕਹਤਾਨੀ ਹੈ। ਨਵਾਦ ਸਾਊਦੀ ਸਰਕਾਰ ਦੇ ਸਪੈਸ਼ਲ ਐਜੂਕੇਸ਼ਨ ਪ੍ਰੋਗਰਾਮ ਦਾ ਹਿੱਸਾ ਹੈ।ਇਸ ਤਹਿਤ ਕਿਸੇ ਵੀ ਉਮਰ ਦੇ ਲੋਕ ਸਰਕਾਰੀ ਸਕੂਲ ਜਾ ਕੇ ਬੇਸਿਕ ਐਜੂਕੇਸ਼ਨ ਹਾਸਲ ਕਰ ਸਕਦੇ ਹਨ।

ਨਵਾਦ ਦੇ ਚਾਰ ਮੁੰਡੇ ਹਨ। ਸਭ ਤੋਂ ਵੱਡੇ ਬੇਟੇ ਦੀ ਉਮਰ 80 ਤੇ ਸਭ ਤੋਂ ਛੋਟੇ ਦੀ ਉਮਰ 50 ਸਾਲ ਹੈ। ਸਾਰੇ ਬੱਚਿਆਂ ਦੀ ਮਾਂ ਨੂੰ ਇਸ ਉਮਰ ਵਿਚ ਵੀ ਤਾਲੀਮ ਹਾਸਲ ਕਰਦੇ ਦੇਖ ਰਹੇ ਹਨ ਤੇ ਬੇਹੱਦ ਖੁਸ਼ ਹੈ। ਤੀਜੇ ਨੰਬਰ ਦਾ ਮੁੰਡਾ ਉਨ੍ਹਾਂ ਨੂੰ ਸਕੂਲ ਛੱਡਣ ਜਾਂਦਾ ਹੈ ਤੇ ਛੁੱਟੀ ਹੋਣ ਤੱਕ ਸਕੂਲ ਦੇ ਬਾਹਰ ਬੈਠਾ ਰਹਿੰਦਾ ਹੈ ਤਾਂ ਕਿ ਮਾਂ ਨੂੰ ਬਿਨਾਂ ਕਿਸੇ ਤਕਲੀਫ ਦੇ ਘਰ ਤੱਕ ਛੱਡ ਸਕੇ। ਸਾਊਦੀ ਸਰਕਾਰ ਨੇ ਦੇਸ਼ ਵਿਚ ਅਲ ਰਹਵਾ ਸੈਂਟਰ ਖੋਲ੍ਹੇ ਹਨ। ਦਰਅਸਲ ਇਹ ਇਕ ਬੇਸਿਕ ਐਜੂਕੇਸ਼ਨ ਚੇਨ ਹੈ ਜਿਸ ਨੂੰ ਖਾਸ ਤੌਰ ‘ਤੇ ਦੇਸ਼ ਦੇ ਪੱਛੜੇ ਹਿੱਸੇ ਦੱਖਣ-ਪੱਛਮ ਲਈ ਡਿਜ਼ਾਈਨ ਕੀਤਾ ਗਿਆ ਹੈ। ਹਾਲਾਂਕਿ ਕੁਝ ਹੋਰ ਹਿੱਸਿਆਂ ਵਿਚ ਇਹ ਐਜੂਕੇਸ਼ਨ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ।

ਨਵਾਦ ਦੀ ਗੱਲ ਕਰੀਏ ਤਾਂ ਉਹ ਸਾਊਦੀ ਦੇ ਉਮਵਾਹ ਇਲਾਕੇ ਵਿਚ ਰਹਿੰਦੀ ਹੈ। ਬਜ਼ੁਰਗ ਮਹਿਲਾ ਦਾ ਮੰਨਣਾ ਹੈ ਕਿ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ ਹੈ। ਉਹ ਕਹਿੰਦੀ ਹੈ ਜਿਥੋਂ ਤੱਕ ਮੇਰੇ ਤਾਲੀਮ ਹਾਸਲ ਕਰਨ ਦਾ ਸਵਾਲ ਹੈ ਤਾਂ ਬੱਸ ਇੰਨਾ ਸੱਚ ਹੈ ਕਿ ਦੇਰ ਆਯਦ, ਦਰੁਸਤ ਆਇਦ। ਸਾਊਦੀ ਸਰਕਾਰ ਦੇਸ਼ ਵਿਚ ਇਲਿਟਰੇਸੀ ਯਾਨੀ ਅਨਪੜ੍ਹਤਾ ਨੂੰ ਪੂਰੀ ਤਰ੍ਹਾਂ ਖਤਮ ਕਰਨਾ ਚਾਹੁੰਦੀ ਹੈ। ਨਵਾਦ ਐਜੂਕੇਸ਼ਨ ਹਾਸਲ ਕਰਨ ਲਈ ਕਿੰਨੀ ਉਤਸੁਕ ਹੈ, ਇਸ ਦਾ ਅੰਦਾਜ਼ਾ ਸਿਰਫ ਇਕ ਗੱਲ ਨਾਲ ਲਗਾਇਆ ਜਾ ਸਕਦਾ ਹੈ ਕਿ ਜਿਸ ਦਿਨ ਤੋਂ ਉਨ੍ਹਾਂ ਨੇ ਸਕੂਲ ਜੁਆਇਨ ਕੀਤਾ ਹੈ, ਉਸ ਦਿਨ ਤੋਂ ਹੁਣ ਤੱਕ ਇਕ ਵੀ ਦਿਨ ਗੈਰ-ਹਾਜ਼ਰ ਨਹੀਂ ਰਹੀ।

ਨਵਾਦ ਕਹਿੰਦੀ ਹੈ ਕਿ ਮੈਂ ਆਪਣੇ ਸਬਕ ਬਹੁਤ ਸਬਰ ਤੇ ਧਿਆਨ ਨਾਲ ਪੜ੍ਹਦੀ ਹਾਂ। ਮੈਨੂੰ ਇਸ ਵਿਚ ਬਹੁਤ ਮਜ਼ਾ ਆ ਰਿਹਾ ਹੈ। ਸਕੂਲ ਨਾਲ ਮੈਨੂੰ ਹੋਮਵਰਕ ਵੀ ਮਿਲਦਾ ਹੈ ਤੇ ਅਗਲੇ ਦਿਨ ਮੈਂ ਇਸ ਨੂੰ ਪੂਰਾ ਕਰਕੇ ਲਿਆਉਂਦੀ ਹਾਂ। ਮੇਰੇ ਟੀਚਰ ਇਸ ਨੂੰ ਚੈੱਕ ਵੀ ਕਰਦੇ ਹਨ। ਸਾਊਦੀ ਅਰਬ ਦੇ ਕਰਾਊਨ ਪ੍ਰਿੰਸ ਤੇ ਪ੍ਰਧਾਨ ਮੰਤਰੀ ਮੁਹੰਮਦ ਬਿਨ ਸਲਮਾਨ 2030 ਤੱਕ ਦੇਸ਼ ਦੇ ਡਿਵੈਲਪਡ ਕੰਟਰੀ ਬਣਾਉਣ ਲਈ ਕੀ ਸੈਕਟਰ ਵਿਚ ਪ੍ਰੋਗਰਾਮ ਚਲਾ ਰਹੇ ਹਨ। ਐਜੂਕੇਸ਼ਨ ਵੀ ਇਸ ਵਿਚ ਸ਼ਾਮਲ ਹੈ। ਨਵਾਦ ਇਸ ਲਈ ਕਰਾਊਨ ਪ੍ਰਿੰਸ ਦੀ ਸ਼ੁਕਰਗੁਜ਼ਾਰ ਹੈ।

Leave a Reply

Your email address will not be published.

Back to top button