EntertainmentPunjab
ਅਜੀਬੋ -ਗਰੀਬ ਗੱਲ: ਇੱਕ ਲਾੜੇ ਨੇ ਆਪਣਾ ਵਿਆਹ ਛੱਡ ਕੇ ਸਰਪੰਚੀ ਲਈ ਕਾਗਜ਼ ਭਰੇ
A groom left his marriage and filed papers for Sarpanchi
ਪੰਚਾਇਤੀ ਚੋਣਾਂ ਲਈ ਕਾਗਜ਼ ਦਾਖਲ ਕਰਨ ਦਾ ਆਖਰੀ ਦਿਨ ਦੇ ਚੱਲਦਿਆਂ ਵੱਖ -ਵੱਖ ਪਿੰਡਾਂ ਤੋਂ ਲੋਕਾਂ ਦੇ ਵੱਲੋਂ ਸਰਪੰਚੀ ਲਈ ਤੇਜ਼ੀ ਦੇ ਨਾਲ ਨਾਮਜ਼ਦਗੀ ਦਾਖ਼ਲ ਕੀਤੀ ਜਾ ਰਹੀ ਹੈ ਤਾਂ ਜੋ ਉਹ ਸਰਪੰਚੀ ਤੋਂ ਵਾਂਝੇ ਨਾ ਰਹਿ ਜਾਣ | ਪਰ ਇਸੇ ਦੇ ਵਿਚਕਾਰ ਲੰਬੀ ਵਿਖੇ ਪਿੰਡ ਲਾਲਬਾਈ ਤੋ ਇਕ ਅਜੀਬੋ -ਗਰੀਬ ਗੱਲ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਲਾੜਾ ਆਪਣਾ ਵਿਆਹ ਛੱਡ ਕੇ ਸਰਪੰਚੀ ਲਈ ਕਾਗਜ਼ ਦਾਖਲ ਕਰਨ ਪਹੁੰਚ ਗਿਆ
ਨਗਰ ਕੀਰਤਨ ਦੌਰਾਨ ਪਾਲਕੀ ਸਾਹਿਬ ਹਾਈ ਟੈਂਸ਼ਨ ਤਾਰਾਂ ਨਾਲ ਟਕਰਾਉਣ ਕਾਰਨ 2 ਲੋਕਾਂ ਦੀ ਮੌਤ 7 ਜ਼ਖ਼ਮੀ
ਨੌਜਵਾਨ ਦੀ ਪਹਿਚਾਣ ਤਜਿੰਦਰ ਸਿੰਘ ਉਰਫ ਤੇਜੀ ਵਜੋਂ ਹੋਈ ਹੈ ਜਿਸ ਨੇ ਗੱਲਬਾਤ ਦੋਰਾਨ ਦੱਸਿਆ ਕਿ ਉਹ ਪਿੰਡ ਲਾਲਬਾਈ ਤੋਂ ਸਰਪੰਚ ਦੀ ਚੋਣ ਲਈ ਕਾਗਜ਼ ਦਾਖਲ ਕਰਨ ਆਇਆ ਅਤੇ ਅੱਜ ਉਸ ਦਾ ਵਿਆਹ ਹੈ ਅਤੇ ਬਰਾਤ ਅਜੇ ਜਾਣੀ ਸੀ ਪਰ ਉਹ ਇਸ ਤੋਂ ਪਹਿਲਾਂ ਸਰਪੰਚੀ ਲਈ ਕਾਗਜ਼ ਦਾਖਲ ਕਰਨ ਪਹੁੰਚ ਗਿਆ |