EntertainmentPunjab

ਅਫਸਾਨਾ ਖ਼ਾਨ ਨੇ ਲਾਈਵ ਹੋ NIA ਨਾਲ ਹੋਈ ਪੁੱਛਗਿੱਛ ਤੋਂ ਬਾਅਦ ਚੁੱਕਿਆ ਪਰਦਾ

ਕੇਂਦਰੀ ਜਾਂਚ ਏਜੰਸੀ (ਐੱਨ. ਆਈ. ਏ.) ਵਲੋਂ ਸਿੱਧੂ ਮੂਸੇ ਵਾਲਾ ਕਤਲ ਕਾਂਡ ‘ਚ ਪੁੱਛਗਿੱਛ ਕੀਤੇ ਜਾਣ ਮਗਰੋਂ ਅੱਜ ਅਫਸਾਨਾ ਖ਼ਾਨ ਨੇ ਇੰਸਟਾਗ੍ਰਾਮ ‘ਤੇ ਲਾਈਵ ਹੋ ਕੇ ਕਈ ਗੱਲਾਂ ਸਾਂਝੀਆਂ ਕੀਤੀਆਂ ਹਨ। ਅਫਸਾਨਾ ਖ਼ਾਨ ਨੇ ਕਿਹਾ, ”ਸਿੱਧੂ ਮੂਸੇ ਵਾਲਾ ਮੇਰਾ ਭਰਾ ਸੀ ਤੇ ਰਹੇਗਾ ਤੇ ਮੈਂ ਭਰਾ ਮੰਨਦੀ ਹਾਂ।

ਸਾਡੀ ਗਾਇਕੀ ਦਾ ਜ਼ੋਨ ਇਕ ਸੀ, ਇਸ ਕਰਕੇ ਸਾਡਾ ਪਿਆਰ ਜ਼ਿਆਦਾ ਸੀ। ਕੁੜੀਆਂ ਦੀ ਹਮੇਸ਼ਾ ਬਾਈ ਨੇ ਇੱਜ਼ਤ ਕੀਤੀ ਹੈ। ਮੈਂ ਹਮੇਸ਼ਾ ਉਨ੍ਹਾਂ ਦੀ ਇੱਜ਼ਤ ਕਰਦੀ ਰਹਾਂਗੀ, ਇਹ ਕੋਈ ਮਤਲਬ ਲਈ ਨਹੀਂ ਹੈ ਜਾਂ ਰੋਟੀਆ ਸੇਕਣ ਲਈ ਨਹੀਂ ਹੈ। ਬਾਈ ਨੂੰ ਵੀ ਦੋਗਲੇ ਲੋਕਾਂ ਨੇ ਜਿਊਣ ਨਹੀਂ ਦਿੱਤਾ। ਬਾਈ ਨੇ ਕਿਹਾ ਸੀ ਕਿ ਇਥੇ ਸੱਚਾ ਬਣਨ ਲਈ ਮਰਨਾ ਪੈਂਦਾ ਹੈ। ਰੱਬ ਵਰਗਾ ਹੀਰਾ ਤੁਸੀਂ ਗਵਾ ਕੇ ਰੱਖ ਦਿੱਤਾ। ਕਦਰ ਕਰਨੀ ਸਿੱਖੋ। ਕਿੰਨੇ ਹੀਰੇ ਤੁਸੀਂ ਗਵਾ ਦਿੱਤੇ। ਕਲਾਕਾਰ ਦਾ ਦਿਲ ਬਹੁਤ ਨਰਮ ਹੁੰਦਾ, ਅਸੀਂ ਕਿਸੇ ਨੂੰ ਮਾਰ ਕੇ ਫੇਮ ਨਹੀਂ ਭਾਲਦੇ। ਐੱਨ. ਆਈ. ਏ. ਨਾਲ ਜਿਹੜੀ ਮੇਰੀ ਪੁੱਛਗਿੱਛ ਹੋਈ ਹੈ, ਮੈਂ ਉਸ ਤੋਂ ਬਹੁਤ ਖ਼ੁਸ਼ ਹਾਂ, ਐੱਨ. ਆਈ. ਏ. ਕੋਲ ਬਾਈ ਦਾ ਕੇਸ ਚਲਾ ਗਿਆ ਹੈ ਤੇ ਸਾਨੂੰ ਖ਼ੁਸ਼ ਹੋਣਾ ਚਾਹੀਦਾ ਹੈ ਕਿ ਉਹ ਇਕ ਸੱਚੀ ਏਜੰਸੀ ਹੈ।”

 

ਅਫਸਾਨਾ ਖ਼ਾਨ ਨੇ ਅੱਗੇ ਕਿਹਾ, ”ਸਾਡੀ 5-6 ਘੰਟੇ ਪੁੱਛਗਿੱਛ ਹੋਈ, ਸਾਡੇ ‘ਚ ਜੋ ਗੱਲਬਾਤ ਹੋਈ, ਉਹ ਸਿਰਫ ਮੈਨੂੰ ਤੇ ਐੱਨ. ਆਈ. ਏ. ਨੂੰ ਪਤਾ, ਦੂਜੇ ਕਿਸੇ ਬੰਦੇ ਨੂੰ ਇਸ ਬਾਰੇ ਨਹੀਂ ਪਤਾ। ਮੈਂ ਖ਼ੁਸ਼ ਇਸ ਗੱਲ ਤੋਂ ਹਾਂ ਕਿ ਇਕ ਸੱਚੀ ਏਜੰਸੀ ਕੋਲ ਬਾਈ ਦੇ ਕਤਲ ਕਾਂਡ ਦੀ ਜਾਂਚ ਚਲੀ ਗਈ ਹੈ। ਉਨ੍ਹਾਂ ਨੇ ਮੈਨੂੰ ਕੋਈ ਧਮਕਾਇਆ ਨਹੀਂ, ਕੋਈ ਰਵਾਇਆ ਨਹੀਂ ਤੇ ਭਟਕਾਇਆ ਨਹੀਂ, ਕੋਈ ਠੇਸ ਨਹੀਂ ਪਹੁੰਚਾਈ, ਜੋ ਸੱਚ ਸੀ ਉਹ ਪੁੱਛਿਆ, ਸਿੱਧੂ ਬਾਈ ਨਾਲ ਮੈਂ ਕਿਵੇਂ ਮਿਲੀ, ਬਾਈ ਨਾਲ ਤੁਹਾਡਾ ਪਿਆਰ ਕਿਵੇਂ ਦਾ ਸੀ, ਕਦੋਂ ਤੁਸੀਂ ਮਿਲੇ, ਕਿਸ ਨੇ ਗੀਤ ਲਈ ਅਪਰੋਚ ਕੀਤੀ, ਕਦੋਂ ਤੋਂ ਤੁਸੀਂ ਜਾਣਦੇ ਹੋ, ਕਿਹੜੇ ਪ੍ਰਾਜੈਕਟ ਤੁਹਾਡੇ ਆ ਰਹੇ ਹਨ, ਇੰਨਾ ਕੁ ਪੁੱਛਿਆ।”

ਮੀਡੀਆ ਬਾਰੇ ਬੋਲਦਿਆਂ ਅਫਸਾਨਾ ਨੇ ਕਿਹਾ, ”ਸਿੱਧੂ ਬਾਈ ਮੈਨੂੰ ਧੀ ਵਾਲਾ, ਭੈਣ ਵਾਲਾ ਪਿਆਰ ਕਰਦਾ ਸੀ। ਮੈਂ ਵੀ ਇਕ ਭੈਣ ਦਾ ਫਰਜ਼ ਨਿਭਾਇਆ। ਮੀਡੀਆ ਨੂੰ ਬੇਨਤੀ ਹੈ ਕਿ ਝੂਠੀਆਂ ਅਫਵਾਹਾਂ ਨਾ ਫੈਲਾਓ।

Related Articles

Leave a Reply

Your email address will not be published.

Back to top button