canada, usa ukIndia

ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਚਲਾਈਆਂ ਫੁਲਝੜੀਆਂ, ਮਨਾਈ ਦਿਵਾਲੀ

ਅਮਰੀਕਾ ਦੀ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਨੇ ਆਪਣੀ ਰਿਹਾਇਸ਼ ‘ਤੇ ਦੀਵਾਲੀ ਪਾਰਟੀ ਦਾ ਆਯੋਜਨ ਕੀਤਾ ਅਤੇ ਅਮਰੀਕਾ ‘ਚ ਰਹਿੰਦੇ ਭਾਰਤੀਆਂ ਨਾਲ ਇਸ ਤਿਉਹਾਰ ਨੂੰ ਬੜੇ ਉਤਸ਼ਾਹ ਨਾਲ ਮਨਾਇਆ। ਉਸ ਦਾ ਇਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿਚ ਉਹ ਫੁਲਝੜੀ ਨੂੰ ਜਲਾ ਰਹੇ ਹਨ।

ਮਹਿਮਾਨਾਂ ਲਈ ਭਾਰਤੀ ਭੋਜਨ ਦਾ ਵਿਸ਼ੇਸ਼ ਪ੍ਰਬੰਧ

ਸ਼ੁੱਕਰਵਾਰ ਨੂੰ ਦੀਵਾਲੀ ਮਨਾਉਂਦੇ ਹੋਏ ਉਨ੍ਹਾਂ ਕਿਹਾ, ”ਦਿਵਾਲੀ ਇਕ ਅਜਿਹਾ ਤਿਉਹਾਰ ਹੈ ਜੋ ਸੱਭਿਆਚਾਰਾਂ ਵਿਚਕਾਰ ਮੇਲ-ਮਿਲਾਪ ਪੇਸ਼ ਕਰਦਾ ਹੈ। ਉਪ ਰਾਸ਼ਟਰਪਤੀ ਦੀ ਸਰਕਾਰੀ ਰਿਹਾਇਸ਼  ਨੂੰ ਰੰਗੀਨ ਰੋਸ਼ਨੀਆਂ ਅਤੇ ਦੀਵਿਆਂ (ਮਿੱਟੀ ਦੇ ਦੀਵਿਆਂ) ਨਾਲ ਸਜਾਇਆ ਗਿਆ ਸੀ, ਜਦੋਂ ਕਿ ਮਹਿਮਾਨਾਂ ਨੂੰ ‘ਪਾਣੀ ਪੁਰੀ’ ਤੋਂ ਲੈ ਕੇ ਰਵਾਇਤੀ ਮਿਠਾਈਆਂ ਤੱਕ ਭਾਰਤੀ ਪਕਵਾਨ ਪਰੋਸੇ ਗਏ ਸਨ। ਦਿਲਚਸਪ ਗੱਲ ਇਹ ਹੈ ਕਿ ਕਮਲਾ ਹੈਰਿਸ ਨੇ ਆਪਣੀ ਦਿਵਾਲੀ ਪਾਰਟੀ ‘ਚ ਕਰੀਬ 900 ਲੋਕਾਂ ਨੂੰ ਬੁਲਾਇਆ ਸੀ।

ਉਪ ਰਾਸ਼ਟਰਪਤੀ ਨੇ ਕਿਹਾ, “ਇਹ ਹਨੇਰੇ ਉੱਤੇ ਰੋਸ਼ਨੀ ਦੀ ਸਾਰਥਕਤਾ ਤੋਂ ਪ੍ਰੇਰਿਤ ਹੋਣ ਅਤੇ ਹਨੇਰੇ ਦੇ ਸਮੇਂ ਵਿੱਚ ਰੌਸ਼ਨੀ ਪਾਉਣ ਬਾਰੇ ਹੈ। ਉਪ-ਰਾਸ਼ਟਰਪਤੀ ਹੋਣ ਦੇ ਨਾਤੇ, ਮੈਂ ਇਸ ਬਾਰੇ ਬਹੁਤ ਸੋਚਦੀ ਹਾਂ ਕਿਉਂਕਿ ਅਸੀਂ ਆਪਣੇ ਦੇਸ਼ ਅਤੇ ਦੁਨੀਆ ਦੀਆਂ ਵੱਡੀਆਂ ਚੁਣੌਤੀਆਂ ਤੋਂ ਪਿੱਛੇ ਨਹੀਂ ਹਟ ਸਕਦੇ। ਇਹ ਉਹ ਪਲ ਹਨ ਜਦੋਂ ਦੀਵਾਲੀ ਵਰਗਾ ਤਿਉਹਾਰ ਸਾਨੂੰ ਹਨੇਰੇ ਦੇ ਸਮੇਂ ਵਿੱਚ ਰੋਸ਼ਨੀ ਲਿਆਉਣ ਲਈ ਸਾਡੀ ਸ਼ਕਤੀ ਦੇ ਮਹੱਤਵ ਦੀ ਯਾਦ ਦਿਵਾਉਂਦਾ ਹੈ।

ਕਮਲਾ ਹੈਰਿਸ ਨੇ ਆਪਣੇ ਬਚਪਨ ਦੇ ਦਿਨਾਂ ਨੂੰ ਯਾਦ ਕੀਤਾ

ਚੇੱਨਈ ਵਿੱਚ ਆਪਣੇ ਦਾਦਾ-ਦਾਦੀ ਨਾਲ ਮਨਾਉਣ ਦੇ ਆਪਣੇ ਬਚਪਨ ਦੇ ਦਿਨਾਂ ਨੂੰ ਯਾਦ ਕਰਦੇ ਹੋਏ ਹੈਰਿਸ ਨੇ ਕਿਹਾ ਕਿ ਦੀਵਾਲੀ ਪਰੰਪਰਾ ਬਾਰੇ ਹੈ। ਇਹ ਇੱਕ ਸੱਭਿਆਚਾਰ ਹੈ। ਇਹ ਇੱਕ ਸਦੀਆਂ ਪੁਰਾਣੀ ਧਾਰਨਾ ਹੈ, ਜੋ ਸੱਭਿਆਚਾਰਾਂ ਅਤੇ ਭਾਈਚਾਰਿਆਂ ਦੇ ਮੇਲ-ਮਿਲਾਪ ਨੂੰ ਪੇਸ਼ ਕਰਦੀ ਹੈ।

Related Articles

Leave a Reply

Your email address will not be published.

Back to top button