ਅੰਮ੍ਰਿਤਸਰ-ਹਾਵੜਾ ਟਰੇਨ ‘ਚ ਧਮਾਕਾ: ਕਈ ਲੋਕ ਜ਼ਖਮੀ, ਲੋਕਾਂ ਨੇ ਜਾਨ ਬਚਾਉਣ ਲਈ ਚੱਲਦੀ ਟਰੇਨ ਤੋਂ ਮਾਰੀਆਂ ਛਾਲਾਂ
Amritsar-Howrah train blast: Many people injured, people jumped from the moving train to save their lives
ਸਰਹਿੰਦ ਰੇਲਵੇ ਸਟੇਸ਼ਨ ਦੇ ਨਜ਼ਦੀਕ ਸ਼ਨੀਵਾਰ ਰਾਤ ਕਰੀਬ 10:30 ਵਜੇ ਅੰਮ੍ਰਿਤਸਰ ਤੋਂ ਹਾਵੜਾ ਜਾਂਦੀ ਟਰੇਨ ਵਿੱਚ ਪਟਾਕਿਆਂ ਨੂੰ ਅੱਗ ਲੱਗਣ ਕਾਰਨ ਚਾਰ ਲੋਕਾਂ ਦੇ ਜਖ਼ਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਧਮਾਕਾ ਬਾਲਟੀ ‘ਚ ਰੱਖੇ ਪਟਾਕਿਆਂ ਕਾਰਨ ਹੋਇਆ ਦੱਸ ਰਹੇ ਹਨ। ਧਮਾਕੇ ਦੀ ਆਵਾਜ਼ ਸੁਣ ਕੇ ਕਰੀਬ 20 ਯਾਤਰੀਆਂ ਨੇ ਚੱਲਦੀ ਟਰੇਨ ਤੋਂ ਛਾਲ ਮਾਰ ਦਿੱਤੀ। ਇਨ੍ਹਾਂ ਵਿੱਚੋਂ ਚਾਰ ਸਵਾਰੀਆਂ ਜਖ਼ਮੀ ਹੋ ਗਈਆਂ । ਜਿੰਨਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਲਿਆਂਦਾ ਗਿਆ । ਇਸ ਬਲਾਸਟ ਨਾਲ ਤਿੰਨ ਵਿਅਕਤੀ ਤੇ ਇੱਕ ਔਰਤ ਜਖ਼ਮੀ ਹੋ ਗਏ ਹਨ।
ਧਮਾਕੇ ਦੀ ਆਵਾਜ਼ ਸੁਣ ਕੇ ਚੱਲਦੀ ਟਰੇਨ ਤੋਂ ਛਾਲ ਮਾਰਨ ਵਾਲੇ ਆਸ਼ੂਤੋਸ਼ ਪਾਲ ਦੇ ਭਰਾ ਰਾਕੇਸ਼ ਪਾਲ ਨੇ ਦੱਸਿਆ ਕਿ ਉਹ ਸੌਂ ਰਿਹਾ ਸੀ ਕਿ ਅਚਾਨਕ ਧਮਾਕਾ ਹੋ ਗਿਆ । ਇਸ ਕਾਰਨ ਉਹ ਡਰ ਗਿਆ ਅਤੇ ਚੱਲਦੀ ਟਰੇਨ ਤੋਂ ਛਾਲ ਮਾਰ ਦਿੱਤੀ । ਅਜੈ ਅਤੇ ਉਸ ਦੀ ਪਤਨੀ ਸੰਗੀਤਾ ਨੇ ਦੱਸਿਆ ਕਿ ਉਹ ਛੱਠ ਪੂਜਾ ਲਈ ਬਿਹਾਰ ਸਥਿਤ ਆਪਣੇ ਘਰ ਜਾ ਰਹੇ ਸਨ । ਉਹ ਫਗਵਾੜਾ ਸਟੇਸ਼ਨ ਤੋਂ ਰੇਲਗੱਡੀ ‘ਤੇ ਚੜ੍ਹੇ ਸੀ ।
ਜੀਆਰਪੀ ਦੇ ਡੀਐਸਪੀ ਜਗਮੋਹਨ ਸਿੰਘ ਨੇ ਦੱਸਿਆ ਕਿ ਸਾਰੇ ਜ਼ਖ਼ਮੀ ਯਾਤਰੀ ਠੀਕ ਹਨ ਕੁਝ ਕੁ ਲੋਕ ਹੀ ਜਖ਼ਮੀ ਹਨ । ਜਖ਼ਮੀਆਂ ਵਿੱਚ ਅਜੇ ਕੁਮਾਰ , ਉਸਦੀ ਪਤਨੀ ਸੰਗੀਤਾ ਕੁਮਾਰੀ , ਆਸ਼ੂਤੋਸ਼ ਪਾਲ , ਸੋਨੂ ਕੁਮਾਰ ਹਨ । ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਰੇਲਗੱਡੀ ਵਿੱਚ ਇੱਕ ਬਾਲਟੀ ਪਈ ਸੀ ਜਿਸ ਵਿੱਚ ਪਟਾਕੇ ਸਨ ਅਤੇ ਇਸ ਵਿਚ ਅਚਾਨਕ ਅੱਗ ਲੱਗ ਗਈ ਅਤੇ ਧਮਾਕਾ ਹੋ ਗਿਆ ਤੇ ਉਕਤ ਵਿਅਕਤੀ ਇਸ ਹਾਦਸੇ ਵਿੱਚ ਜ਼ਖਮੀ ਹੋ ਗਏ । ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਬਾਲਟੀ ਕਿਸ ਯਾਤਰੀ ਦੀ ਸੀ । ਉਨ੍ਹਾਂ ਨੇ ਕਿਹਾ ਕਿ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।
ਜਖ਼ਮੀ ਹਾਲਾਤ ਵਿੱਚ ਜੇਰੇ ਇਲਾਜ
ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਦੇ ਸੀਨੀਅਰ ਮੈਡੀਕਲ ਅਫਸਰ ਕੰਨਵਲਦੀਪ ਸਿੰਘ ਨੇ ਦੱਸਿਆ ਕਿ ਜਖ਼ਮੀਆਂ ਦੀ ਹਾਲਾਤ ਠੀਕ ਹਨ ਤੇ ਜੇਰੇ ਇਲਾਜ ਹਨ ।