ਅੱਜ ਦਿੱਲੀ ਵਿਧਾਨ ਸਭਾ ਚੋਣਾਂ ਦਾ ਪ੍ਰਚਾਰ 5 ਹੋਵੇਗਾ ਬੰਦ!
ਅੱਜ ਦਿੱਲੀ ਵਿਧਾਨ ਸਭਾ ਚੋਣਾਂ ਦਾ ਪ੍ਰਚਾਰ 5 ਹੋਵੇਗਾ ਬੰਦ!





ਅੱਜ ਦਿੱਲੀ ਵਿੱਚ ਚੋਣ ਪ੍ਰਚਾਰ ਦਾ ਆਖਰੀ ਦਿਨ, ਜੰਗਪੁਰਾ ਚ ਅਮਿਤ ਸ਼ਾਹ ਅੱਜ ਕਰਨਗੇ ਰੈਲੀ!
ਅਮਨਦੀਪ ਸਿੰਘ /ਮਨਜੋਤ (ਦਿੱਲੀ )
ਅੱਜ ਦਿੱਲੀ ਵਿਧਾਨ ਸਭਾ ਚੋਣਾਂ ਦਾ ਪ੍ਰਚਾਰ ਸ਼ਾਮ 5 ਵੱਜੇ ਬੰਦ ਹੋ ਜਾਏਗਾ। ਭਾਜਪਾ ਤੇ ਆਪ ਵਿੱਚ ਪੂਰੀ ਟੱਕਰ ਇਸ ਮੁਕਾਬਲੇ ਵਿੱਚ ਰਹੇਗੀ। ਅੱਜ ਅਮਿਤ ਸ਼ਾਹ ਵੀ ਜੰਗਪੁਰਾ ਚ ਭਾਜਪਾ ਦੀ ਰੈਲੀ ਕਰਨਗੇ। ਪ੍ਰਚਾਰ ਖ਼ਤਮ ਹੋਣ ਤੋਂ ਬਾਅਦ ਕੇਜਰੀਵਾਲ ਘਰ ਘਰ ਜਾ ਲੋਕਾਂ ਨੂੰ ਵੋਟਾਂ ਮੰਗਦੇ ਨਜਰ ਆਉਣਗੇ। ਏ ਦੇਖਣ ਯੋਗ ਹੋਏਗਾ 2ਮੁੱਖਮੰਤਰੀ ਘਰ ਘਰ ਜਾ ਵੋਟਾਂ ਮੰਗਣਗੇ। ਜੀ ਹਾਂ ਆਪਣਾ ਸੂਬਾ ਛੱਡ ਦੂਜੇ ਦੇ ਬਰਾਤੀ ਬਣ ਬੈਠੇ ਮੁੱਖ ਮੰਤਰੀ ਭਗਵੰਤ ਮਾਨ ਵੀ ਪਿਛਲੇ ਕਈ ਦਿਨਾਂ ਤੋਂ ਪੂਰਾ ਕੈਬਨਿਟ ਲੈ ਦਿੱਲੀ ਡੇਰੇ ਲਾ ਕੇ ਬੈਠੇ ਨੇ। 5 ਫਰਵਰੀ ਨੂੰ ਵੋਟਾਂ ਪੈ 8ਫਰਵਰੀ ਨੂੰ ਨਤੀਜਾ ਆਉਂਗਾ ਜਿਥੋਂ ਫਿਲਮ ਸਾਫ ਹੋ ਜਾਏਗੀ ਕੀ ਦਿੱਲੀ ਦਾ ਰਾਜਾ ਕੌਣ ਕਹਿਲਾਉਗਾ। ਦੱਸ ਦੇਈਏ 70ਸੀਟਾਂ ਤੇ 699 ਉਮੀਦਵਾਰ ਆਪਣੀ ਕਿਸਮਤ ਅਜਮਾ ਰਹੇ ਨੇ। 2,696 ਪੋਲਿੰਗ ਸਟੇਸ਼ਨਾਂ ਤੇ 13,766 ਬੂਥ ਬਣਾਏ ਗਏ ਨੇ। ਜਿੱਥੇ ਵੋਟਰਾਂ ਨੂੰ ਕਿਸੇ ਤਰਾਂ ਦੀ ਪ੍ਰੇਸ਼ਾਨੀ ਨਾ ਹੋਵੇ ਲਈ ਅਧਿਕਾਰੀ ਕਲਰ ਕੋਡ ਦਾ ਸਹਾਰਾ ਲੈਣਗੇ। ਪਹਿਲਾਂ ਦਿੱਲੀ ਵਿੱਚ ਲਗਾਤਾਰ ਆਪ ਦੀ ਸਰਕਾਰ ਬਣਦੀ ਆ ਰਹੀ ਹੈ। ਇਸ ਵਾਰ ਕੌਣ ਬਾਜੀ ਮਾਰਦਾ ਏ ਤਾਂ ਸਮਾਂ ਦੱਸੇਗਾ।