ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਦੋਵੇਂ ਸ਼ਨੀਵਾਰ ਸਵੇਰੇ ਆਪਣੇ ਪਿੰਡ ਤੋਂ ਟੋਹਾਣਾ ਪੜ੍ਹਨ ਲਈ ਆਏ ਸਨ।
ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਦੋਵਾਂ ਦੇ ਪਰਿਵਾਰ ਵਾਲਿਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਲਾਸ਼ਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ ਹੈ। ਇਹ ਹਾਦਸਾ ਕਿਵੇਂ ਵਾਪਰਿਆ, ਇਹ ਸਪੱਸ਼ਟ ਨਹੀਂ ਹੋ ਸਕਿਆ ਹੈ। ਨੌਜਵਾਨ ਪਿੰਡ ਲਾਲੌਦਾ ਅਤੇ ਲੜਕੀ ਪਿੰਡ ਖਨੌਰਾ ਦੀ ਵਸਨੀਕ ਸੀ।
ਦੋਵੇਂ ਟੋਹਾਣਾ ਵਿਚ ਹੀ ਆਈਲੈਟਸ ਕਰ ਰਹੇ ਸਨ ਅਤੇ ਵਿਦੇਸ਼ ਜਾਣਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੇ ਪੇਪਰਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਸੀ। ਪੇਪਰਾਂ ਦੇ ਸਬੰਧ ਵਿੱਚ ਅੱਜ ਉਹ ਘਰੋਂ ਟੋਹਾਣਾ ਲਈ ਰਵਾਨਾ ਹੋਏ ਸੀ।
ਦੱਸਿਆ ਜਾ ਰਿਹਾ ਹੈ ਕਿ ਉਹ ਟੋਹਾਣਾ ਨੇੜੇ ਬਲਿਆਲਾ ਹੈੱਡ ‘ਤੇ ਪਹੁੰਚੇ ਅਤੇ ਇੱਥੇ ਹੀ ਰੁਕ ਗਏ | ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਹ ਸੈਲਫੀ ਲੈ ਰਹੇ ਸਨ ਅਤੇ ਟਰੇਨ ਦੀ ਲਪੇਟ ‘ਚ ਆ ਗਏ। ਦੋਵਾਂ ਦੀਆਂ ਲਾਸ਼ਾਂ ਟਰੈਕ ਦੇ ਕਿਨਾਰੇ ਪਈਆਂ ਮਿਲੀਆਂ ਹਨ ਅਤੇ ਸਿਰ ‘ਤੇ ਸੱਟਾਂ ਦੇ ਨਿਸ਼ਾਨ ਹਨ। ਉਨ੍ਹਾਂ ਦੀ ਬੁਲੇਟ ਬਾਈਕ ਵੀ ਟਰੈਕ ਦੇ ਕਿਨਾਰੇ ਖੜ੍ਹੀ ਮਿਲੀ ਹੈ।