




ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਛੱਡਣ ਵਾਲੇ ਸਾਰੇ 8 ਵਿਧਾਇਕ ਅੱਜ ਭਾਰਤੀ ਜਨਤਾ ਪਾਰਟੀ ’ਚ ਸ਼ਾਮਲ ਹੋ ਗਏ ਹਨ। ਸਾਰੇ 8 ਵਿਧਾਇਕਾਂ ਨੇ ਕੱਲ੍ਹ ਹੀ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਸੀ। ਅਗਲੇ ਹੀ ਦਿਨ ਸਾਰੇ ਭਾਜਪਾ ’ਚ ਸ਼ਾਮਲ ਹੋ ਗਏ। ਦਿੱਲੀ ਭਾਜਪਾ ਪ੍ਰਧਾਨ ਵੀਰੇਂਦਰ ਸਚਦੇਵਾ ਅਤੇ ਸੂਬਾ ਇੰਚਾਰਜ ਬੈਜਯੰਤ ਪਾਂਡਾ ਦੀ ਮੌਜੂਦਗੀ ’ਚ 8 ਵਿਧਾਇਕ ਪਾਰਟੀ ਵਿੱਚ ਸ਼ਾਮਲ ਹੋਏ।
ਭਾਜਪਾ ’ਚ ਸ਼ਾਮਲ ਹੋਣ ਵਾਲੇ ਵਿਧਾਇਕਾਂ ’ਚ ਤ੍ਰਿਲੋਕਪੁਰੀ ਦੇ ਵਿਧਾਇਕ ਰੋਹਿਤ ਮਹਿਰੋਲੀਆ, ਜਨਕਪੁਰੀ ਦੇ ਵਿਧਾਇਕ ਰਾਜੇਸ਼ ਰਿਸ਼ੀ, ਕਸਤੂਰਬਾ ਨਗਰ ਦੇ ਵਿਧਾਇਕ ਮਦਨਲਾਲ, ਪਾਲਮ ਦੇ ਵਿਧਾਇਕ ਭਾਵਨਾ ਗੌੜ, ਮਹਿਰੌਲੀ ਦੇ ਵਿਧਾਇਕ ਨਰੇਸ਼ ਯਾਦਵ, ਆਦਰਸ਼ ਨਗਰ ਦੇ ਵਿਧਾਇਕ ਪਵਨ ਸ਼ਰਮਾ, ਬਿਜਵਾਸਨ ਦੇ ਵਿਧਾਇਕ ਬੀਐਸ ਜੂਨ ਅਤੇ ਮਾਦੀਪੁਰ ਦੇ ਵਿਧਾਇਕ, ਵਿਧਾਇਕ ਗਿਰੀਸ਼ ਸੋਨੀ ਦਾ ਨਾਮ ਸ਼ਾਮਲ ਹੈ। ਆਮ ਆਦਮੀ ਪਾਰਟੀ ਤੋਂ ਅਸਤੀਫ਼ਾ ਦੇਣ ਵਾਲੇ ਵਿਧਾਇਕਾਂ ਨੇ ਆਪਣੇ ਪੱਤਰ ਵਿੱਚ ਕਿਹਾ ਸੀ ਕਿ ਪਾਰਟੀ ਹੁਣ ਉਸ ਇਮਾਨਦਾਰ ਵਿਚਾਰਧਾਰਾ ਤੋਂ ਪੂਰੀ ਤਰ੍ਹਾਂ ਭਟਕ ਗਈ ਹੈ ਜਿਸ ‘ਤੇ ਆਮ ਆਦਮੀ ਪਾਰਟੀ ਦੀ ਸਥਾਪਨਾ ਹੋਈ ਸੀ। ਆਮ ਆਦਮੀ ਪਾਰਟੀ ਦੀ ਦੁਰਦਸ਼ਾ ਦੇਖ ਕੇ ਮੈਨੂੰ ਬਹੁਤ ਦੁੱਖ ਹੋਇਆ।