
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਵਿੱਚ ਇਨਸਾਫ਼ ਨੂੰ ਲੈ ਕੇ ਦੋ ਸਰਕਾਰਾਂ ਚਲੀਆਂ ਗਈਆਂ ਹਨ ਤੇ ਤੀਜੀ ਨੇ ਇਨਸਾਫ਼ ਦਾ ਭਰੋਸਾ ਦਿੱਤਾ ਸੀ ਪਰ ਹਾਲੇ ਤੱਕ ਲੋਕਾਂ ਨੂੰ ਨਾਂ ਤਾਂ ਬੇਅਦਬੀ ਦਾ ਇਨਸਾਫ਼ ਮਿਲਿਆ ਹੈ ਤੇ ਨਾਂ ਹੀ ਕੋਟਕਪੂਰਾ ਗੋਲੀਕਾਂਡ ਵਿੱਚ ਮਾਰੇ ਗਏ ਸਿੰਘਾਂ ਦਾ ਇਨਸਾਫ਼ ਮਿਲਿਆ ਹੈ। ਇਸ ਨੂੰ ਲੈ ਕੇ ਤਤਕਾਲੀ ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਤੇ ਮੌਜੂਦਾ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਲਗਾਤਾਰ ਸਰਕਾਰ ਉੱਤੇ ਨਿਸ਼ਾਨੇ ਸਾਧ ਰਹੇ ਹਨ।
ਇਸ ਨੂੰ ਲੈ ਕੇ ਵਿਧਾਇਕ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਜਦੋਂ ਮੈਂ IPS ਤੋਂ ਇਸਤੀਫ਼ਾ ਦਿੱਤਾ ਸੀ April 2021. ਮੈਂ ਵੀ ਤੁਹਾਡੀ ਗੱਲ ਤੇ ਵਿਸ਼ਵਾਸ ਕਰ ਲਿਆ ਅਤੇ ਰਾਜਨੀਤੀ ਦਾ ਸ਼ਿਕਾਰ ਹੋ ਗਿਆ। ਅੱਜ SIT ਤੁਹਾਡੀ ਹੈ ਅੱਜ Home Minister ਤੁਸੀਂ ਹੋ। ਗਵਾਹਾਂ ਨੂੰ SIT ਮੁਕਰਾ ਰਹੀ ਹੈ। ਦੁਬਰਾ ਓਹਨਾਂ ਦਾ ਬਿਆਨ ਕਰਾਇਆ ਜਾ ਰਿਹਾ ਹੈ, ਦੋਸ਼ੀਆਂ ਨੂੰ ਫਾਇਦਾ ਪਹੁੰਚਾਇਆ ਜਾ ਰਿਹਾ ਹੈ। ਮੈਂ ਨਿੱਜੀ ਵਕੀਲਾਂ ਨੂੰ ਨਾਲ ਲੇ ਕੇ ਅਦਾਲਤਾਂ ਵਿੱਚ ਪੈਰਵਾਈ ਕਰ ਰਿਹਾ ਹਾਂ। ਮੈਨੂੰ ਜਾਣਬੂਝ ਕੇ ਜਲੀਲ ਕੀਤਾ ਜਾ ਰਿਹਾ ਹੈ।
ਦੋਸ਼ੀ ਸਰਕਾਰੀ ਤੰਤਰ ਤੇ ਹਾਵੀ ਹੋ ਗਏ। ਪੰਜਾਬੀਆਂ ਦੇ ਨਾਲ ਧੋਖਾ ਹੋ ਗਿਆ। ਲੇਕਿਨ ਆਖ਼ਿਰੀ ਫੈਸਲਾ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਵਿੱਚ ਹੋਣਾ ਹੈ। ਮੇਰੀ ਜੰਗ ਜਾਰੀ ਰਹੇਗੀ, ਹਰ ਤਸੱਦਦ ਸਹਿਣ ਲਈ ਤਿਆਰ ਹਾਂ।