




ਪ੍ਰਸ਼ਾਸਨ ਵਲੋਂ ਫਿਰਕੂ ਜਥੇਬੰਦੀਆਂ ਨੂੰ ਨੱਥ ਪਾਈ ਜਾਵੇ-ਭਾਈ ਸੁਖਜੀਤ ਸਿੰਘ ਡਰੋਲੀ
ਜਲੰਧਰ/ ਅਮਨਦੀਪ ਸਿੰਘ ਰਾਜਾ
ਜਲੰਧਰ ਦੇ ਸ਼੍ਰੀ ਰਾਮ ਚੌਂਕ ਵਿੱਚ ਸ਼ਿਵ ਸੈਨਾ ਵੱਲੋਂ ਇੱਕ ਮਾਰਚ ਭਾਈ ਨਰਾਇਣ ਸਿੰਘ ਚੌੜਾ ਦੇ ਵਿਰੋਧ ਵਿਚ ਰੱਖਿਆ ਹੋਇਆ ਸੀ। ਜਿਸ ਦਾ ਜਲੰਧਰ ਦੀਆਂ ਸਿੱਖ ਜਥੇਬੰਦੀਆਂ ਵੱਲੋਂ ਬੜਾ ਭਾਰੀ ਵਿਰੋਧ ਕੀਤਾ ਗਿਆ। ਇਸ ਮੌਕੇ ਆਵਾਜ਼ ਏ ਕੌਮ ਦੇ ਆਗੂ ਭਾਈ ਹਰਜਿੰਦਰ ਸਿੰਘ ਜਿੰਦਾ ਵੱਲੋਂ ਸ਼ਿਵ ਸੈਨਾ ਨੂੰ ਚੇਤਾਵਨੀ ਦਿੱਤੀ ਕੀ ਕਿਸੀ ਵੀ ਗੈਰ ਸਿੱਖ ਨੂੰ ਸਾਡੇ ਮਸਲਿਆਂ ਵਿੱਚ ਦਖਲ ਨਹੀਂ ਦੇਣ ਦਿੱਤਾ ਜਾਵੇਗਾ।
SGPC ਕਾਲਜ ‘ਚ ਸਟਿੱਕਰ ਵਾਲੀ ਗੱਡੀ ‘ਚੋਂ ਸ਼ਰਾਬ ਬਰਾਮਦ
ਭਾਈ ਨਰਾਇਣ ਸਿੰਘ ਚੌੜਾ ਸਾਡੇ ਸਿੱਖ ਕੌਮ ਦੇ ਅਸਲ ਨਾਇਕ ਵਜੋਂ ਜਾਣੇ ਜਾਂਦੇ ਨੇ ਅਤੇ ਉਹਨਾਂ ਦੇ ਖਿਲਾਫ ਕੋਈ ਵੀ ਇਤਰਾਜ਼ਯੋਗ ਗੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਭਾਈ ਸੁਖਜੀਤ ਸਿੰਘ ਡਰੋਲੀ ਵੱਲੋਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਕਿ ਇਸ ਤਰ੍ਹਾਂ ਦੀਆਂ ਫਿਰਕੂ ਜਥੇਬੰਦੀਆਂ ਨੂੰ ਨੱਥ ਪਾਈ ਜਾਵੇ ਤਾਂ ਜੋ ਪੰਜਾਬ ਮਾਹੌਲ ਸ਼ਾਂਤ ਅਤੇ ਸੁਖਾਲਾ ਰਹਿ ਸਕੇ ਜੇਕਰ ਕਿਸੀ ਵੀ ਤਰ੍ਹਾਂ ਦਾ ਪੰਜਾਬ ਅੰਦਰ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਉਸ ਦਾ ਸਖਤੀ ਨਾਲ ਵਿਰੋਧ ਕਰਾਂਗੇ।
ਜਲੰਧਰ ਪ੍ਰਸ਼ਾਸਨ ਵੱਲੋਂ ਸਕੂਲਾਂ ਵਿੱਚ 3 ਦਿਨਾਂ ਲਈ ਛੁੱਟੀ ਦਾ ਐਲਾਨ
ਇਸ ਮੌਕੇ ਆਵਾਜ਼ ਏ ਕੌਮ ਦੇ ਮਨਜੀਤ ਸਿੰਘ ਕਰਤਾਰਪੁਰ, ਜਸਵੰਤ ਸਿੰਘ ਸੁਭਾਨਾ, ਅਵਤਾਰ ਸਿੰਘ ਰੇਰੂ ਅਕਾਲੀ ਦਲ ਫਤਿਹ, ਤਰਸੇਮ ਸਿੰਘ ਕਿਸਾਨ ਯੂਨੀਅਨ, ਪਰਤਾਪ ਸਿੰਘ ਨੀਲੀਆਂ ਫੌਜਾਂ, ਬਾਬਾ ਦੀਪ ਸਿੰਘ ਜੀ ਸੇਵਾ ਦਲ ਵੱਲੋਂ ਜਤਿੰਦਰਪਾਲ ਸਿੰਘ ਮਝੈਲ, ਰ ਬਲਦੇਵ ਸਿੰਘ ਗਤਕਾ ਮਾਸਟਰ, ਗੁਰਪ੍ਰੀਤ ਸਿੰਘ, ਪਰਵਿੰਦਰ ਸਿੰਘ, ਅਕਾਲੀ ਦਲ ਅੰਮ੍ਰਿਤਸਰ ਵੱਲੋਂ ਭਾਈ ਮਨਜੀਤ ਸਿੰਘ ਰੈਰੂ, ਜਗਰੂਪ ਸਿੰਘ, ਸਰਬਜੀਤ ਸਿੰਘ, ਸੁਰਜੀਤ ਸਿੰਘ ਖ਼ਾਲਿਸਤਾਨੀ, ਬਘੇਲ ਸਿੰਘ, ਅਮਰਿੰਦਰ ਸਿੰਘ, ਆਕਾਸ਼ਦੀਪ ਸਿੰਘ ਆਦਿ ਸ਼ਾਮਿਲ ਸਨ।