

ਰਿਸ਼ੀ ਸੁਨਕ ਦੇ ਸਮਰਥਕਾਂ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਰਤੀ ਮੂਲ ਦੇ ਸਾਬਕਾ ਚਾਂਸਲਰ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਦੀ ਦੌੜ ‘ਚ ਉਮੀਦਵਾਰਾਂ ਦੀ ਸੂਚੀ ‘ਚ ਸ਼ਾਮਲ ਹੋਣ ਲਈ 100 ਸੰਸਦ ਮੈਂਬਰਾਂ ਦਾ ਸਮਰਥਨ ਮਿਲਿਆ ਹੈ। ਸੁਨਕ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਵਜੋਂ ਲਿਜ਼ ਟਰਸ ਦੀ ਥਾਂ ਲੈਣ ਦੀ ਦੌੜ ਵਿੱਚ ਹਨ।
42 ਸਾਲਾ ਸੁਨਕ ਦਾ ਸਮਰਥਨ ਕਰਨ ਵਾਲੇ ਸੰਸਦ ਮੈਂਬਰਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਵਰਣਨਯੋਗ ਹੈ ਕਿ ਸੁਨਕ ਅਤੇ ਜੌਹਨਸਨ ਨੇ ਅਜੇ ਤੱਕ ਪਾਰਟੀ ਦਾ ਨੇਤਾ ਬਣਨ ਲਈ ਚੋਣ ਲੜਨ ਦਾ ਰਸਮੀ ਐਲਾਨ ਨਹੀਂ ਕੀਤਾ ਹੈ। ਹੁਣ ਤੱਕ ‘ਲੀਡਰ ਆਫ ਦਿ ਕਾਮਨਜ਼’ ਪੈਨੀ ਮੋਰਡੈਂਟ ਹੀ ਅਜਿਹੇ ਉਮੀਦਵਾਰ ਹਨ ਜਿਨ੍ਹਾਂ ਨੇ ਚੋਣ ਲੜਨ ਦਾ ਐਲਾਨ ਕੀਤਾ ਹੈ। ਹਾਲਾਂਕਿ ਸਾਬਕਾ ਵਿੱਤ ਮੰਤਰੀ ਸੁਨਕ ਨੂੰ ਟੋਰੀ ਪਾਰਟੀ ਦੇ ਕੁਝ ਮੰਤਰੀਆਂ ਅਤੇ ਟੋਰੀ ਪਾਰਟੀ ਦੇ ਵੱਖ-ਵੱਖ ਧੜਿਆਂ ਦੇ ਕੁਝ ਸੰਸਦ ਮੈਂਬਰਾਂ ਦਾ ਸਮਰਥਨ ਹਾਸਲ ਹੈ।
ਰਿਪੋਰਟਾਂ ਮੁਾਤਬਕ ਸਾਬਕਾ ਉਪ ਪ੍ਰਧਾਨ ਮੰਤਰੀ ਡੋਮਿਨਿਕ ਰਾਅਬ ਨੇ ਕਿਹਾ ਕਿ ਗਰਮੀਆਂ ਲਈ ਰਿਸ਼ੀ ਦੀ ਯੋਜਨਾ ਬਿਲਕੁਲ ਸਹੀ ਸੀ ਅਤੇ ਮੈਨੂੰ ਲਗਦਾ ਹੈ ਕਿ ਇਹ ਅਜੇ ਵੀ ਸਹੀ ਯੋਜਨਾ ਹੈ।