EducationJalandhar

ਇੰਨੋਸੈਂਟ ਹਾਰਟਸ ਕਾਲਜ ਆਫ਼ ਐਜੂਕੇਸ਼ਨ ‘ਚ ਮੁਫ਼ਤ ਆਨਲਾਈਨ ਕੋਚਿੰਗ ਕਲਾਸਾਂ ਸ਼ੁਰੂ

ਇੰਨੋਸੈਂਟ ਹਾਰਟਸ ਕਾਲਜ ਆਫ਼ ਐਜੂਕੇਸ਼ਨ ਨੇ ਕੇਂਦਰੀ ਅਧਿਆਪਕ ਯੋਗਤਾ ਟੈਸਟ (ਸੀਟੀਈਟੀ) ਦੇ ਯੋਗ ਬਣਾ ਕੇ ਸਮਾਜ ਨੂੰ ਵੱਧ ਤੋਂ ਵੱਧ ਯੋਗ ਸਿੱਖਿਅਕ ਪ੍ਰਦਾਨ ਕਰਨ ਦੇ ਉਦੇਸ਼ ਨਾਲ ਆਨਲਾਈਨ ਮੁਫ਼ਤ ਸ਼ਾਮ ਦੀਆਂ ਕਲਾਸਾਂ ਸ਼ੁਰੂ ਕੀਤੀਆਂ ਹਨ। ਮਾਹਿਰ ਸਿੱਖਿਆ ਸ਼ਾਸਤਰੀ ਪੋ੍. ਡਾ. ਤੀਰਥ ਸਿੰਘ ਦੁਆਰਾ ਉਮੀਦਵਾਰਾਂ ਨੂੰ ਸਿਲੇਬਸ, ਯੋਗਤਾ ਦੇ ਮਾਪਦੰਡ, ਪ੍ਰਰੀਖਿਆ ਦੀ ਸਕੀਮ, ਫਾਰਮ ਭਰਨ ਦੀ ਵਿਧੀ, ਪਿਛਲੇ ਸਾਲਾਂ ਦੇ ਨਤੀਜਿਆਂ ਤੇ ਸੀਟੀਈਟੀ ਦੀ ਤਿਆਰੀ ਤੇ ਯੋਗਤਾ ਪੂਰੀ ਕਰਨ ਦੀਆਂ ਰਣਨੀਤੀਆਂ ਨਾਲ ਅਪਡੇਟ ਕੀਤਾ ਜਾ ਰਿਹਾ ਹੈ।

ਆਨਲਾਈਨ ਕਲਾਸਾਂ ‘ਚ ਗਣਿਤ ਦੇ ਤਰਕ ਦੇ ਸਵਾਲ, ਜਾਂਚ ਦੇ ਸਵਾਲ ਪੁੱਛੇ ਜਾਂਦੇ ਹਨ। ਉਹ ਅਜਿਹੇ ਇਮਤਿਹਾਨਾਂ ਬਾਰੇ ਆਪਣੇ ਵਿਸ਼ੇ ਵਿਸ਼ੇਸ਼ ਸ਼ੰਕਿਆਂ ਨੂੰ ਦੂਰ ਕਰਦੇ ਹਨ। ਹਰੇਕ ਸਿਖਿਆਰਥੀ ਉੱਤੇ ਵਿਅਕਤੀਗਤ ਧਿਆਨ ਦਿੱਤਾ ਜਾਂਦਾ ਹੈ। ਪਿ੍ਰੰਸੀਪਲ ਡਾ. ਅਰਜਿੰਦਰ ਸਿੰਘ ਨੇ ਦੱਸਿਆ ਕਿ ਘੱਟ ਆਮਦਨ ਵਾਲੇ ਵਰਗ ਦੇ ਵਿਦਿਆਰਥੀ ਵੀ ਯੂਟਿਊਬ ਚੈਨਲ ‘ਲਰਨਿੰਗ ਟੂ ਐਕਚੁਅਲਾਈਜ਼’ ਰਾਹੀਂ ਇਨ੍ਹਾਂ ਆਨਲਾਈਨ ਕਲਾਸਾਂ ਦਾ ਲਾਭ ਉਠਾ ਸਕਣਗੇ।

Related Articles

Leave a Reply

Your email address will not be published.

Back to top button