




ਇੰਨੋਸੈਂਟ ਹਾਰਟਸ ਕੈਂਟ ਜੰਡਿਆਲਾ ਰੋਡ ਦੇ ਵਿਦਿਆਰਥੀ ਸ਼੍ਰੇਆਂਸ਼ ਜੈਨ ਨੇ ਸ਼ਤਰੰਜ ਚੈਂਪੀਅਨਸ਼ਿਪ ਵਿੱਚ ਕੀਤਾ ਸ਼ਾਨਦਾਰ ਪ੍ਰਦਰਸ਼ਨ
ਇੰਨੋਸੈਂਟ ਹਾਰਟਸ ਸਕੂਲ ਕੈਂਟ ਜੰਡਿਆਲਾ ਰੋਡ ਦੇ ਵਿਦਿਆਰਥੀ ਸ਼੍ਰੇਆਂਸ਼ ਜੈਨ ਨੇ ਪੰਜਾਬ ਸਕੂਲ ਸਟੇਟ ਚੈਂਪੀਅਨਸ਼ਿਪ ਅੰਡਰ-13 (ਓਪਨ) ਵਰਗ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ, ਜਿੱਥੇ ਉਸਦੀ ਚੋਣ ਆਂਧਰਾ ਪ੍ਰਦੇਸ਼ ਲਈ ਰਾਸ਼ਟਰੀ ਸਕੂਲ ਸ਼ਤਰੰਜ ਚੈਂਪੀਅਨਸ਼ਿਪ ਲਈ ਕੀਤੀ ਗਈ ਸੀ। ਸ਼੍ਰੇਆਂਸ਼ ਨੇ ‘ਖੇਡਾਂ ਵਤਨ ਪੰਜਾਬ ਦੀਆਂ’ ਵਿੱਚ ਅੰਡਰ-14 ਵਰਗ (ਲੜਕੇ) ਵਿੱਚ ਰਾਜ ਪੱਧਰ ‘ਤੇ ਖੇਡ ਕੇ ਪਹਿਲਾ ਸਥਾਨ ਹਾਸਲ ਕੀਤਾ, ਜਿੱਥੇ ਉਸ ਨੂੰ ਪੰਜਾਬ ਸਰਕਾਰ ਵੱਲੋਂ 10,000 ਰੁਪਏ ਦਾ ਨਕਦ ਇਨਾਮ ਦਿੱਤਾ ਗਿਆ। ਸ਼੍ਰੇਆਂਸ਼ ਨੇ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ‘ਚ ਆਯੋਜਿਤ ਅੰਤਰਰਾਸ਼ਟਰੀ ਕਲਾਸੀਕਲ ਫਾਈਡ ਰੇਟਡ ਸ਼ਤਰੰਜ ਟੂਰਨਾਮੈਂਟ ‘ਚ 36 ਰੇਟਿੰਗ ਅੰਕ ਹਾਸਲ ਕਰਕੇ ਇਕ ਹੋਰ ਉਪਲੱਬਧੀ ਹਾਸਲ ਕੀਤੀ, ਉਸ ਨੂੰ 5500 ਰੁਪਏ ਨਕਦ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੁਕਾਬਲੇ ਵਿੱਚ ਸ਼੍ਰੇਆਂਸ਼ ਨੇ ਮੁੱਖ ਸ਼੍ਰੇਣੀ ਵਿੱਚ 647 ਪ੍ਰਤੀਯੋਗੀਆਂ ਵਿੱਚੋਂ ਆਲ ਇੰਡੀਆ ਰੈਂਕ ਵਿੱਚ 37ਵਾਂ ਸਥਾਨ ਪ੍ਰਾਪਤ ਕੀਤਾ। ਚੰਡੀਗੜ੍ਹ ਵਿੱਚ ਹੋਏ ਦੋ ਦਿਨਾਂ ਦੇ ਸ਼ਤਰੰਜ ਟੂਰਨਾਮੈਂਟ ਵਿੱਚ ਸ਼੍ਰੇਆਂਸ਼ ਅੰਡਰ-14 ਵਰਗ ਵਿੱਚ ਉਪਵਿਜੇਤਾ ਰਿਹਾ, ਜਿੱਥੇ ਉਸ ਨੂੰ 2100 ਰੁਪਏ ਦਾ ਨਕਦ ਇਨਾਮ ਅਤੇ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਮੈਨੇਜਮੈਂਟ ਅਤੇ ਪ੍ਰਿੰਸੀਪਲ ਸ਼੍ਰੀਮਤੀ ਸੋਨਾਲੀ ਨੇ ਸ਼੍ਰੇਆਂਸ਼ ਜੈਨ ਨੂੰ ਉਸ ਦੀ ਸਫਲਤਾ ‘ਤੇ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।