JalandharEducation

ਇੰਨੋਸੈਂਟ ਹਾਰਟਸ ਦਾ ਦਿਵਯਮ ਸਚਦੇਵਾ  ਬੈਡਮਿੰਟਨ ਵਰਲਡ ਸਕੂਲ  ਗੇਮਸ ਲਈ ਗਿਆ ਚੁਣਿਆ :   ਬਣਿਆ ਭਾਰਤੀ ਟੀਮ ਦਾ ਹਿੱਸਾ

Innocent Hearts' Divyam Sachdeva selected for Badminton World School Games: Becomes part of Indian team

ਇੰਨੋਸੈਂਟ ਹਾਰਟਸ ਦਾ ਦਿਵਯਮ ਸਚਦੇਵਾ  ਬੈਡਮਿੰਟਨ ਵਰਲਡ ਸਕੂਲ  ਗੇਮਸ ਲਈ ਗਿਆ ਚੁਣਿਆ :   ਬਣਿਆ ਭਾਰਤੀ ਟੀਮ ਦਾ ਹਿੱਸਾ

 ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਇੰਨੋਸੈਂਟ ਹਾਰਟਸ ਗ੍ਰੀਨ ਮਾਡਲ ਟਾਊਨ ਦੇ 11ਵੀਂ ਜਮਾਤ ਦੇ ਵਿਦਿਆਰਥੀ ਦਿਵਯਮ ਸਚਦੇਵਾ ਨੇ ਬੈਡਮਿੰਟਨ ਦੀਆਂ ਵਰਲਡ ਸਕੂਲ ਗੇਮਸ ਲਈ ਅੰਡਰ 19 ਲੜਕਿਆਂ ਦੀ ਟੀਮ ਵਿੱਚ ਸਥਾਨ ਹਾਸਲ ਕਰਕੇ ਅਤੇ ਭਾਰਤੀ ਟੀਮ ਦਾ ਹਿੱਸਾ ਬਣ ਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ ਪਿਛਲੇ ਦਿਨਾਂ ਵਿੱਚ ਸਕੂਲ ਗੇਮਸ ਫੈਡਰੇਸ਼ਨ ਆਫ ਇੰਡੀਆ ਵੱਲੋਂ ਮੱਧ ਪ੍ਰਦੇਸ਼ ਦੇ ਨਰਮਦਾਪੁਰਮ ਵਿੱਚ ਆਯੋਜਿਤ 68ਵੀਂ ਬੈਡਮਿੰਟਨ ਪ੍ਰਤੀਯੋਗਤਾ ਵਿੱਚ ਲਗਭਗ 21 ਸਾਲ  ਬਾਅਦ ਪੰਜਾਬ ਦੇ ਅੰਡਰ 19 ਲੜਕਿਆਂ ਦੀ ਟੀਮ ਨੇ ਸੋਨੇ ਦਾ ਤਗਮਾ ਜਿੱਤ ਕੇ ਇਤਿਹਾਸ ਰਚਿਆ ਹੈ ।  ਭਾਰਤੀ ਟੀਮ ਦਾ ਹਿੱਸਾ ਬਣਨ ਦੀ ਇਸ ਸ਼ਾਨਦਾਰ ਪ੍ਰਾਪਤੀ ‘ਤੇ ਇੰਨੋਸੈਂਟ ਹਾਰਟਸ ਦੇ ਪ੍ਰਧਾਨ ਡਾ: ਅਨੂਪ ਬੌਰੀ ਨੇ ਕਿਹਾ ਕਿ ਦਿਵਯਮ ਅਤੇ ਉਸਦੇ ਮਾਤਾ-ਪਿਤਾ ਵਧਾਈ ਦੇ ਹੱਕਦਾਰ ਹਨ, ਸਾਨੂੰ ਮਾਣ ਹੈ ਕਿ ਦਿਵਯਮ ਸਾਡੇ ਸਕੂਲ ਦਾ ਵਿਦਿਆਰਥੀ ਹੈ।  ਇਸ ਮੌਕੇ ਡਿਪਟੀ ਡਾਇਰੈਕਟਰ ਸਪੋਰਟਸ ਅਤੇ ਪ੍ਰਿੰਸੀਪਲ ਸ੍ਰੀ ਰਾਜੀਵ ਪਾਲੀਵਾਲ ਅਤੇ ਐਚ.ਓ.ਡੀ ਸਪੋਰਟਸ ਸ੍ਰੀ ਅਨਿਲ ਕੁਮਾਰ ਨੇ ਦਿਵਯਮ ਸਚਦੇਵਾ ਨੂੰ ਵਧਾਈ ਦਿੱਤੀ ਅਤੇ ਉਸਦੀ ਹੌਂਸਲਾ ਅਫਜਾਈ ਕੀਤੀ ਅਤੇ ਉਸ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।

Back to top button