




ਇੰਨੋਸੈਂਟ ਹਾਰਟਸ ਨੇ ਆਉਣ ਵਾਲੀਆਂ ਬੋਰਡ ਪ੍ਰੀਖਿਆਵਾਂ ਦੇ ਦਸਵੀਂ ਦੇ ਵਿਦਿਆਰਥੀਆਂ ਲਈ ਆਸ਼ੀਰਵਾਦ ਦੇਣ ਲਈ ਹਵਨ ਸਮਾਰੋਹ ਦਾ ਕੀਤਾ ਆਯੋਜਨ
ਇੰਨੋਸੈਂਟ ਹਾਰਟਸ ਸਕੂਲ ਗਰੀਨ ਮਾਡਲ ਟਾਊਨ, ਲੋਹਾਰਾਂ,ਕੈਂਟ ਜੰਡਿਆਲਾ ਰੋਡ, ਨੂਰਪੁਰ ਰੋਡ ਤੇ ਕਪੂਰਥਲਾ ਰੋਡ ਵਿੱਚ 2024 25 ਬੋਰਡ ਦੀਆਂ ਪ੍ਰੀਖਿਆਵਾਂ ਵਿੱਚ ਸ਼ਾਮਿਲ ਹੋਣ ਵਾਲੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਲਈ ਸਰਬ ਸ਼ਕਤੀਮਾਨ ਪਰਮਾਤਮਾ ਦੀ ਕਿਰਪਾ ਤੇ ਅਸ਼ੀਰਵਾਦ ਲੈਣ ਲਈ ਹਵਨ ਸਮਾਰੋਹ ਆਯੋਜਿਤ ਕੀਤਾ ਗਿਆ। ਇਹ ਸਮਾਰੋਹ ਵਿੱਚ ਸ਼੍ਰੀਮਤੀ ਸ਼ੈਲੀ ਬੋਰੀ ( ਐਗਜੀਕਿਊਟਿਵ ਡਾਇਰੈਕਟਰ ਆਫ ਸਕੂਲ) ਸੰਬੰਧਿਤ ਸਕੂਲ ਤੇ ਪ੍ਰਿੰਸੀਪਲ ਸੀ ਰਾਜੀਵ ਪਾਲੀਵਾਲ ( ਪ੍ਰਿੰਸੀਪਲ ਗਰੀਨ ਮਾਡਲ ਟਾਊਨ), ਕੁਮਾਰੀ ਸ਼ਾਲੂ ( ਪ੍ਰਿੰਸੀਪਲ ਲੋਹਾਰਾਂ), ਸ੍ਰੀਮਤੀ ਮੀਨਾਕਸ਼ੀ ਸ਼ਰਮਾ (ਪ੍ਰਿੰਸੀਪਲ ਨੂਰਪੁਰ )ਸ਼੍ਰੀਮਤੀ ਜਸਮੀਤ ਬਖਸ਼ੀ, ਸ਼੍ਰੀਮਤੀ ਸ਼ੀਤੂ ਖੰਨਾ (ਕਪੂਰਥਲਾ ਰੋਡ),ਸ੍ਰੀ ਰਾਹੁਲ ਜੈਨ (ਡਿਪਟੀ ਡਾਇਰੈਕਟਰ ਸਕੂਲ ਐਂਡ ਕਾਲਜ ),ਸਟਾਫ ਮੈਂਬਰ ਅਤੇ ਵਿਦਿਆਰਥੀਆਂ ਨੇ ਮੰਤਰਾਂ ਦੇ ਨਾਲ ਹਵਨ ਵਿੱਚ ਆਹੂਤੀਆਂ ਪਾਈਆਂ। ਮੰਤਰਾਂ ਦੇ ਨਾਲ ਸਾਰਾ ਵਾਤਾਵਰਨ ਦ ਦੈਵੀ ਅਤੇ ਅਧਿਆਤਮਕ ਉਰਜਾ ਨਾਲ ਭਰ ਗਿਆ। ਸਾਰਿਆਂ ਨੂੰ ਆਸ਼ੀਰਵਾਦ ਦੇ ਰੂਪ ਵਿੱਚ ਪ੍ਰਸਾਦ ਵੰਡਿਆ ਗਿਆ। ਹਵਨ ਤੋਂ ਬਾਅਦ ਵਿਦਿਆਰਥੀਆਂ ਲਈ ਇੱਕ ਕੌਂਸਲਿੰਗ ਸੈਸ਼ਨ ਆਯੋਜਿਕ ਕੀਤਾ ਗਿਆ। ਜਿਸ ਵਿੱਚ ਪ੍ਰੀਖਿਆ ਦੀ ਤਿਆਰੀ ਲਈ ਮੈਨੇਜਮੈਂਟ, ਤਕਨੀਕਾਂ ਅਤੇ ਪ੍ਰਭਾਵੀ ਟਿਪਸ ਦਿੱਤੇ ਗਏ। ਸ਼੍ਰੀਮਤੀ ਸ਼ੈਲੀ ਬੋਰੀ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਉਹਨਾਂ ਨੂੰ ਮਿਹਨਤ ਕਰਨ ਅਤੇ ਆਪਣੇ ਲਕਸ਼ ਨੂੰ ਕੇਂਦਰਿਤ ਕਰਨ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਚੰਗੇ ਨਤੀਜਿਆਂ ਨੂੰ ਪ੍ਰਾਪਤ ਕਰਨ ਅਤੇ ਕੜੀ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਸਮਾਰੋਹ ਇੱਕ ਸਕਾਰਾਤਮਕ ਤੇ ਉਤਸਾਹ ਦੇ ਮਾਹੌਲ ਨਾਲ ਸੰਪੰਨ ਹੋਇਆ। ਜਿਸ ਵਿੱਚ ਵਿਦਿਆਰਥੀਆਂ ਵਿੱਚ ਆਉਣ ਵਾਲੀਆਂ ਬੋਰਡ ਦੀਆਂ ਪ੍ਰੀਖਿਆ ਲਈ ਆਤਮ ਵਿਸ਼ਵਾਸ ਅਤੇ ਦ੍ਰਿੜ ਸੰਕਲਪ ਪੈਦਾ ਹੋਇਆ।